ਤਿੰਨੇ ਡੰਪ ਹੋਣਗੇ ਹੁਣ ਕੂੜਾ ਮੁਕਤ, ਕੂੜਾ ਖ਼ਤਮ ਕਰਨ ਲਈ ਲਗਾਏ ਤਿੰਨਾਂ ਟੈਂਡਰਾਂ ਦਾ ਕੀਤਾ ਜਾ ਰਿਹਾ ਹੈ ਤਕਨੀਕੀ ਮੁਲਾਂਕਣ <br/>
ਭਗਤਾਂ ਵਾਲਾ ਕੂੜਾ ਡੰਪ ਦੀ ਤਸਵੀਰ | ਤਸਵੀਰ: ਹਰਜੀਤ ਸਿੰਘ
<br/>
02-06-2026
ਇਸ ਸਬੰਧ ਵਿਚ ਮੇਅਰ ਜਤਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਪੂਰੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਬਣਾਉਣ ਲਈ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਦੇ ਭਗਤਾਂ ਵਾਲਾ, ਨਰਾਇਣਗੜ੍ਹ ਅਤੇ ਝਬਾਲ ਰੋਡ ਤਿੰਨ ਵੱਡੇ ਡੰਪ ਹਨ ਜਿਥੇ ਸਾਲਾਂ ਤੋਂ ਕੂੜਾ ਇਕੱਠਾ ਹੋਇਆ ਹੈ | ਨਗਰ ਨਿਗਮ ਵਲੋਂ ਹੁਣ ਇਨ੍ਹਾਂ ਤਿੰਨੇ ਵੱਡੇ ਕੂੜਾ ਡੰਪਾਂ ਨੂੰ ਕੂੜੇ ਤੋਂ ਮੁਕਤ ਕਰਵਾਇਆ ਜਾ ਰਿਹਾ ਹੈ | ਇਸ ਦੇ ਲਈ ਟੈਂਡਰ ਲਗਾਇਆ ਗਿਆ ਸੀ ਇਹ ਟੈਂਡਰ ਖੁੱਲ੍ਹਣ ਤੋਂ ਬਾਅਦ ਹੁਣ ਇਨ੍ਹਾਂ ਦਾ ਤਕਨੀਤੀ ਮੁਲਾਂਕਣ ਕੀਤਾ ਜਾ ਰਿਹਾ ਹੈ | ਫਿਰ ਫਾਈਨਾਸ਼ੀਅਲ ਮੁਲਾਂਕਣ ਤੋਂ ਬਾਅਦ ਇਸ ਦਾ ਵਰਕ ਆਰਡਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੂੜੇ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਡੰਪ ਦੀ ਖਾਲੀ ਹੋਣ ਵਾਲੀ ਜ਼ਮੀਨ 'ਤੇ ਫੁੱਲ ਬੂਟੇ ਲਗਾ ਕੇ ਇਸ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ | ਭਗਤਾਂ ਵਾਲਾ ਕੂੜਾ ਡੰਪ 'ਤੇ ਨਗਰ ਨਿਗਮ ਦੀ 20 ਏਕੜ ਜ਼ਮੀਨ ਹੈ, ਜਿੱਥੇ ਬੱਚਿਆਂ ਲਈ ਪਾਰਕ ਅਤੇ ਖੇਡਣ ਲਈ ਸਟੇਡੀਅਮ ਬਣਾਏ ਜਾਣਗੇ | ਇਸ ਤੋਂ ਇਲਾਵਾ ਝਬਾਲ ਰੋਡ ਵਿਖੇ ਵੀ ਡੰਪ ਦੀ 12 ਏਕੜ ਜ਼ਮੀਨ ਨੂੰ ਕੂੜਾ ਮੁਕਤ ਕਰਕੇ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ | ਨਰਾਇਣਗੜ੍ਹ ਵਿਖੇ ਵੀ ਡੰਪ ਦੀ ਜਗ੍ਹਾ 'ਤੇ ਪਾਰਕ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਸ਼ਹਿਰ ਕੂੜਾ ਮੁਕਤ ਹੋਵੇਗਾ ਅਤੇ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਵੇਗਾ |