17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸ਼ਿਵਪੁਰੀ ਨਾਰਾਇਣ ਗੜ੍ਹ ਨੇੜੇ ਕੂੜੇ ਦਾ ਢੇਰ ਡੰਪ ਸਾਈਟ 'ਚ ਬਦਲ ਗਿਆ, ਹਫ਼ਤੇ ਦੇ ਅੰਦਰ ਡੰਪ ਨੂੰ ਸਾਫ਼ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ-ਕੰਵਲਜੀਤ ਸਿੰਘ <br/>

Ad Position 21
No active advertisement
ਕੰਵਲਜੀਤ ਸਿੰਘ, ਸੁਖਜਿੰਦਰਪਾਲ ਸਿੰਘ, ਪੰਨਾ ਲਾਲ ਭਾਰਦਵਾਜ, ਸਤੀਸ਼ ਮੰਟੂ ਤੇ ਹੋਰ ਸ਼ਿਵਪੁਰੀ-ਨਾਰਾਇਣਗੜ੍ਹ ਗੇਟ ਦੇ ਬਾਹਰ ਲੱਗੇ ਕੂੜੇ ਦੇ ਢੇਰ ਵਿਖਾਉਂਦੇ ਹੋਏ | ਅਜੀਤ : ਤਸਵੀਰ <br/> 02-06-2026
ਛੇਹਰਟਾ, 1 ਜੂਨ (ਪੱਤਰ ਪ੍ਰੇਰਕ)-ਸ਼ਿਵਪੁਰੀ ਨਾਰਾਇਣਗੜ੍ਹ ਦੇ ਬਾਹਰ ਵਾਲੇ ਪਾਸੇ ਵਸਨੀਕਾਂ ਨੂੰ ਕੂੜੇ ਦੇ ਵੱਡੇ ਢੇਰ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ, ਸ਼ਮਸ਼ਾਨਘਾਟ ਦੇ ਗੇਟ ਦੇ ਨੇੜੇ ਖੁੱਲ੍ਹੇ ਵਿਚ ਕੂੜਾ ਸੁੱਟਿਆ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਕਵਲਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਈ ਵਾਰ ਸਫ਼ਾਈ ਮੁਹਿੰਮਾਂ ਚਲਾਈਆਂ ਹਨ, ਪਰ ਇਨ੍ਹਾਂ ਯਤਨਾਂ ਦੇ ਬਾਵਜੂਦ, ਸਥਿਤੀ ਵਿਚ ਸੁਧਾਰ ਦੇ ਕੋਈ ਸੰਕੇਤ ਨਹੀਂ ਦਿਖਾਈ ਦਿੰਦੇ ਜਦੋਂ ਕਿ ਪਿੰਡਾਂ ਵਿਚ ਸਫ਼ਾਈ ਦੇ ਨਾਮ 'ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਪ੍ਰਭਾਵ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਦਿਖਦਾ ਹੈ | ਪ੍ਰਧਾਨ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਇਲਾਕਾ ਨਿਵਾਸੀਆਂ ਵਲੋਂ ਜਾਣੂ ਕਰਵਾਇਆ ਗਿਆ ਸੀ, ਜਿਸ ਸਬੰਧੀ ਅੱਜ ਉਨ੍ਹਾਂ ਵਲੋਂ ਆਪਣੇ ਸਾਥੀਆਂ ਸੁਖਜਿੰਦਰਪਾਲ ਸਿੰਘ 'ਸੁੱਖ', ਹਰਮਨਪ੍ਰੀਤ ਸਿੰਘ, ਪੰਨਾ ਲਾਲ ਭਾਰਦਵਾਜ (ਪ੍ਰਧਾਨ, ਸ਼ਿਵਪੁਰੀ ਨਾਰਾਇਣ ਗੜ੍ਹ), ਸਤੀਸ਼ ਮੰਟੂ ਨਾਲ ਸ਼ਿਵਪੁਰੀ ਨਰਾਇਣਗੜ੍ਹ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ, ਨਗਰ ਨਿਗਮ ਵਲੋਂ ਸ਼ਿਵਪੁਰੀ ਨਾਰਾਇਣਗੜ੍ਹ ਦੇ ਪ੍ਰਵੇਸ਼ ਦੁਆਰ ਦੇ ਨੇੜੇ ਦੇ ਖੇਤਰ ਨੂੰ ਕੂੜੇ ਦੇ ਢੇਰ ਲਗਾ ਕੇ ਡੰਪ ਸਾਈਟ ਵਿਚ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ, ਨਗਰ ਨਿਗਮ ਇਸ ਵੱਲ ਕੋਈ ਕੀਤਾ ਨਹੀਂ ਦੇ ਰਿਹਾ ਹੈ | ਕੰਵਲਜੀਤ ਸਿੰਘ (ਪ੍ਰਧਾਨ, ਛੇਹਰਟਾ ਸੰਘਰਸ਼ ਕਮੇਟੀ) ਤੇ ਸੁਖਜਿੰਦਰਪਾਲ ਸਿੰਘ 'ਸੁੱਖ' ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਵਪੁਰੀ ਗੇਟ ਦੇ ਨੇੜੇ ਗੰਦਗੀ ਦੇ ਲੱਗੇ ਢੇਰਾਂ ਕਾਰਨ ਅੰਤਿਮ ਸੰਸਕਾਰ ਕਰਨ ਲਈ ਆਉਣ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਇਕ ਹਫ਼ਤੇ ਦੇ ਅੰਦਰ ਸ਼ਿਵਪੁਰੀ ਦੇ ਨੇੜੇ ਦੇ ਖੇਤਰ ਨੂੰ ਸਾਫ਼ ਕਰਨ ਅਤੇ ਕੂੜੇ ਦੇ ਡੰਪ ਨੂੰ ਸਾਫ਼ ਕਰਨ ਵਿਚ ਅਸਫਲ ਰਹਿੰਦੇ ਹਨ, ਤਾਂ ਉਹ, ਸਥਾਨਕ ਨਿਵਾਸੀਆਂ ਦੇ ਨਾਲ, ਵਿਰੋਧ ਵਿਚ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਵਿਖੇ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 3 ਨੂੰ ਉਪਲਬਧ <br/> ਅਗਲੀ ਖ਼ਬਰ ਤਿੰਨੇ ਡੰਪ ਹੋਣਗੇ ਹੁਣ ਕੂੜਾ ਮੁਕਤ, ਕੂੜਾ ਖ਼ਤਮ ਕਰਨ ਲਈ ਲਗਾਏ ਤਿੰਨਾਂ ਟੈਂਡਰਾਂ ਦਾ ਕੀਤਾ ਜਾ ਰਿਹਾ ਹੈ ਤਕਨੀਕੀ ਮੁਲਾਂ...
Ad Position 24