29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਤੇਜ਼ ਰਫ਼ਤਾਰ ਟਰਾਲੇ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਕੇ 'ਤੇ ਹੋਈ ਮੌਤ <br/>

Ad Position 21
No active advertisement
ਹਾਦਸੇ ਦਾ ਸ਼ਿਕਾਰ ਹੋਈ ਔਰਤ ਸਿਮਰਨ ਕੌਰ ਦੀ ਫਾਈਲ ਤਸਵੀਰ | <br/> 03-06-2026
ਸੁਲਤਾਨਵਿੰਡ, 2 ਜੂਨ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਵੱਲਾ ਬਾਈਪਾਸ ਨੇੜੇ ਬੀਤੀ ਦੇਰ ਰਾਤ ਇਕ ਬੇਕਾਬੂ ਤੇ ਤੇਜ਼ ਰਫ਼ਤਾਰ ਟਰਾਲੇ ਵਲੋਂ ਐਕਟਿਵਾ ਸਵਾਰ ਔਰਤ ਨੂੰ ਕੁਚਲੇ ਜਾਣ ਦਾ ਅਤਿ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਭਿਆਨਕ ਸੜਕ ਹਾਦਸੇ ਵਿਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕਾ ਦੇ ਜੀਜੇ ਪਵਨ ਕੁਮਾਰ ਨੇ ਦੱਸਿਆ ਕਿ ਸਿਮਰਨ ਕੌਰ ਪਤਨੀ ਗੁਰਵਿੰਦਰ ਸਿੰਘ, ਵਾਸੀ ਦੋਬੁਰਜੀ (ਅੰਮਿ੍ਤਸਰ), ਜੋ ਕਿ ਬੇਗੋਵਾਲ ਵਿਖੇ ਵਿਆਹੀ ਹੋਈ ਸੀ, ਬੀਤੀ ਰਾਤ ਆਪਣੀ ਐਕਟਿਵਾ (ਨੰਬਰ: ਪੀ.ਬੀ.02ਸੀ ਕਿਓ 4075) 'ਤੇ ਸਵਾਰ ਹੋ ਕੇ ਵੱਲਾ ਬਾਈਪਾਸ ਨੇੜੇ ਸਥਿਤ ਡੀ-ਮਾਰਟ ਤੋਂ ਘਰ ਦਾ ਸਾਮਾਨ ਖ਼ਰੀਦਣ ਜਾ ਰਹੀ ਸੀ | ਜਦੋਂ ਉਹ ਗੋਲਡਨ ਗੇਟ ਦੇ ਸਾਹਮਣੇ ਵਾਲੇ ਫ਼ਲਾਈਓਵਰ ਤੋਂ ਹੇਠਾਂ ਉਤਰਨ ਲੱਗੀ, ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ (ਨੰਬਰ ਪੀ.ਬੀ.03-ਐੱਕਸ 9587) ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਹਾਦਸਾ ਇੰਨਾ ਭਿਆਨਕ ਸੀ ਕਿ ਸਿਮਰਨ ਕੌਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਮਕਬੂਲਪੁਰਾ ਦੇ ਏ. ਐੱਸ. ਆਈ. ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਪੁਲਿਸ ਵਲੋਂ ਮੁਸ਼ਤੈਦੀ ਦਿਖਾਉਂਦਿਆਂ ਟਰਾਲੇ ਸਮੇਤ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਤੋਂ 85 ਕਰੋੜ ਦੀ ਹੈਰੋਇਨ ਬਰਾਮਦ <br/> ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਚ ਅੰਮਿ੍ਤਸਰ ਦਿਹਾਤੀ ਕਾਂਗਰਸ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ <br/>
Ad Position 24