28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿਸ਼ਵ ਸਟਰੋਕ ਦਿਵਸ : ਫੋਰਟਿਸ ਐਸਕਾਰਟ ਹਸਪਤਾਲ ਨੇ ਸਟਰੋਕ ਦੇ ਲੱਛਣਾਂ ਦੀ ਜਲਦ ਪਹਿਚਾਣ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ’ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਵਿਸ਼ਵ ਸਟਰੋਕ ਦਿਵਸ ਦੇ ਮੌਕੇ ’ਤੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਡਾਕਟਰਾਂ ਨੇ ਸਟ੍ਰੋਕ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਬਿਨਾਂ ਦੇਰੀ ਕੀਤੇ ਐਮਰਜੈਂਸੀ ਮੈਡੀਕਲ ਜਾਂਚ ਕਰਵਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਡਾ.

Ad Position 21
No active advertisement
ਡਾ. ਮਾਣਿਕ ਮਹਾਜਨ ਐਡੀਸ਼ਨਲ ਡਾਇਰੈਕਟਰ-ਨਿਊਰੋਲੋਜੀ ਫੋਰਟਿਸ ਹਸਪਤਾਲ ਸਟਰੋਕ ਬਾਰੇ ਦਸਦੇ ਹੋਏ। ਨਾਲ ਬੈਠੇ ਡਾ: ਤ੍ਰਿਮਾਨ ਸਿੰਘ ਸਿੰਕਦ ਤੇ ਦੀਪਕ ਬਖਸ਼ੀ । ਤਸਵੀਰ : ਨਿਰਮਲ ਸਟੂਡੀਓ 29-10-2026
ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਵਿਸ਼ਵ ਸਟਰੋਕ ਦਿਵਸ ਦੇ ਮੌਕੇ ’ਤੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਡਾਕਟਰਾਂ ਨੇ ਸਟ੍ਰੋਕ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਬਿਨਾਂ ਦੇਰੀ ਕੀਤੇ ਐਮਰਜੈਂਸੀ ਮੈਡੀਕਲ ਜਾਂਚ ਕਰਵਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਡਾ. ਮਾਣਿਕ ਮਹਾਜਨ ਐਡੀਸ਼ਨਲ ਡਾਇਰੈਕਟਰ-ਨਿਊਰੋਲੋਜੀ ਫੋਰਟਿਸ ਹਸਪਤਾਲ ਨੇ ਦੱਸਿਆ ਕਿ ਇਸ ਸੰਬੰਧ ਵਿਚ ਇਕ ਉਦਾਹਰਨ ਵਜੋਂ 67 ਸਾਲਾ ਮਹਿਲਾ ਦਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਖੱਬੀ ਬਾਂਹ ਅਤੇ ਲੱਤ ਵਿਚ ਅਚਾਨਕ ਕਮਜ਼ੋਰੀ, ਅਸਪਸ਼ਟ ਬੋਲਣ ਅਤੇ ਉਲਝਣ ਦੀ ਸਥਿਤੀ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲਿਆਂਦਾ ਗਿਆ। ਉਸ ਦੇ ਲੱਛਣ ਲਗਭਗ ਦੋ ਘੰਟੇ ਪਹਿਲਾਂ ਸ਼ੁਰੂ ਹੋਏ ਸਨ। ਉਸ ਦੇ ਇਲਾਜ ਵਿਚ ਡਾ. ਮਾਣਿਕ ਮਹਾਜਨ ਤੋਂ ਇਲਾਵਾ ਡਾ. ਤ੍ਰਿਮਾਨ ਸਿੰਘ ਸਿਕੰਦ ਕੰਸਲਟੈਂਟ-ਨਿਊਰੋ-ਇੰਟਰਵੈਂਸ਼ਨ ਅਤੇ ਹਸਪਤਾਲ ਦੀਆਂ ਵੱਖ-ਵੱਖ ਮਾਹਿਰਾਂ ਵਾਲੀ ਨਿਊਰੋਸਾਇੰਸਿਜ਼ ਟੀਮ ਸ਼ਾਮਿਲ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਤੁਰੰਤ ਕਲੀਨਿਕਲ ਜਾਂਚ ਜ਼ਰੂਰੀ ਹੈ ਅਤੇ ਜਿਵੇਂ ਲੱਛਣਾਂ ਵਿਚ ਸੁਧਾਰ ਹੋਣ ਜਾਂ ਉਨ੍ਹਾਂ ਦੀ ਤੀਬਰਤਾ ਵਾਰ-ਵਾਰ ਘਟਣ-ਵਧਣ ’ਤੇ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦਿਮਾਗ ਦੀ ਇਮੇਜਿੰਗ ਅਤੇ ਵਾਰ-ਵਾਰ ਕੀਤੀਆਂ ਜਾਣ ਵਾਲੀਆਂ ਕਲੀਨਿਕਲ ਜਾਂਚਾਂ ਇਲਾਜ ਬਾਰੇ ਫ਼ੈਸਲਾ ਲੈਣ ਵਿਚ ਮਦਦ ਕਰਦੀਆਂ ਹਨ। ਡਾ. ਤ੍ਰਿਮਾਨ ਸਿੰਘ ਸਿਕੰਦ ਮਕੈਨੀਕਲ ਥ੍ਰੋਮਬੈਕਟੋਮੀ ਉਨ੍ਹਾਂ ਚੋਣਵੇਂ ਮਰੀਜ਼ਾਂ ਦੇ ਇਲਾਜ ਦਾ ਇਕ ਵਿਕਲਪ ਹੈ, ਜਿਨ੍ਹਾਂ ਦੀ ਦਿਮਾਗੀ ਧਮਣੀ ਵਿਚ ਖੂਨ ਦਾ ਥੱਕਾ ਰੁਕਾਵਟ ਪੈਦਾ ਕਰ ਰਿਹਾ ਹੋਵੇ। ਇਹ ਪ੍ਰਕਿਰਿਆ ਮਰੀਜ਼ ਲਈ ਢੁਕਵੀਂ ਹੈ ਜਾਂ ਨਹੀਂ, ਇਸ ਦਾ ਫੈਸਲਾ ਕਈ ਕਾਰਕਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਯੋਗੇਸ਼ ਜੋਸ਼ੀ ਫੈਸਿਲਿਟੀ ਡਾਇਰੈਕਟਰ ਨੇ ਕਿਹਾ, ਸਟ੍ਰੋਕ ਦੇ ਲੱਛਣਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਹੋਣ ਨਾਲ ਪਰਿਵਾਰਾਂ ਨੂੰ ਇਹ ਪਛਾਣਨ ਵਿਚ ਮਦਦ ਮਿਲ ਸਕਦੀ ਹੈ ਕਿ ਐਮਰਜੈਂਸੀ ਮੈਡੀਕਲ ਸਹਾਇਤਾ ਦੀ ਲੋੜ ਕਦੋਂ ਹੈ। ਮਰੀਜ਼ ਦੀ ਜਾਂਚ, ਇਲਾਜ ਅਤੇ ਠੀਕ ਹੋਣ ਦੀ ਪੂਰੀ ਪ੍ਰਕਿਰਿਆ ਦੌਰਾਨ ਐਮਰਜੈਂਸੀ ਸੇਵਾਵਾਂ, ਕਲੀਨਿਕਲ ਟੀਮਾਂ ਅਤੇ ਮੁੜ ਵਸੇਬੇ ਦੇ ਮਾਹਿਰਾਂ ਵਿਚਕਾਰ ਸਪੱਸ਼ਟ ਸੰਚਾਰ ਅਤੇ ਤਾਲਮੇਲ ਮਹੱਤਵਪੂਰਨ ਹਨ। ਉਕਤ ਮਰੀਜ਼ ਦੇ ਇਲਾਜ ਦੌਰਾਨ ਸ਼ੁਰੂ ਵਿਚ ਮਰੀਜ਼ ਦੀ ਹਾਲਤ ਵਿਚ ਕੁਝ ਸੁਧਾਰ ਦਿਖਾਈ ਦਿੱਤਾ, ਪਰ ਉਸ ਦੀ ਨਿਊਰੋਲੋਜੀਕਲ ਸਥਿਤੀ ’ਤੇ ਲਗਾਤਾਰ ਸਖ਼ਤ ਨਿਗਰਾਨੀ ਰੱਖੀ ਗਈ। ਲਗਭਗ 15 ਘੰਟਿਆਂ ਬਾਅਦ ਉਸ ਦੀ ਹਾਲਤ ਵਿਗੜਨ ’ਤੇ ਡਾਕਟਰਾਂ ਦੀ ਟੀਮ ਨੇ ਦੁਬਾਰਾ ਜਾਂਚ ਕੀਤੀ। ਸੈਰੇਬ੍ਰਲ ਐਂਜੀਓਗ੍ਰਾਫੀ ਵਿਚ ਸੱਜੀ ਮਿਡਲ ਸੈਰੇਬ੍ਰਲ ਆਰਟਰੀ ਦੀ ਇਕ ਸ਼ਾਖਾ ਵਿਚ ਰੁਕਾਵਟ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਮਰੀਜ਼ ਦੀ ਸਹਿਮਤੀ ਲੈ ਕੇ ਐਂਡੋਵੈਸਕੁਲਰ ਮਕੈਨੀਕਲ ਥ੍ਰੋਮਬੈਕਟੋਮੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਯਾਦਗਾਰੀ ਹਫ਼ਤੇ ਦੌਰਾਨ ਪੁਲਿਸ ਲਾਈਨ ’ਚ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਅਗਲੀ ਖ਼ਬਰ ਐੱਸ.ਡੀ.ਐੱਮ. ਮਜੀਠਾ ਖ਼ਿਲਾਫ਼ ਚੱਲ ਰਹੀ ਹੜਤਾਲ ਕਾਰਨ ਸਰਕਾਰੀ ਕੰਮ ਕਾਜ਼ ਪ੍ਰਭਾਵਿਤ ਐੱਸ.ਡੀ.ਐੱਮ. ਛੁੱਟੀ ’ਤੇ
Ad Position 24