ਐੱਸ.ਡੀ.ਐੱਮ. ਮਜੀਠਾ ਖ਼ਿਲਾਫ਼ ਚੱਲ ਰਹੀ ਹੜਤਾਲ ਕਾਰਨ ਸਰਕਾਰੀ ਕੰਮ ਕਾਜ਼ ਪ੍ਰਭਾਵਿਤ ਐੱਸ.ਡੀ.ਐੱਮ. ਛੁੱਟੀ ’ਤੇ
ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)- ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮਜੀਠਾ ਦੇ ਐੱਸ. ਡੀ.
ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)- ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮਜੀਠਾ ਦੇ ਐੱਸ.ਡੀ.ਐੱਮ. ਖ਼ਿਲਾਫ਼ ਕੀਤੀ ਗਈ ਹੜਤਾਲ ਕਾਰਨ ਜਿਥੇ ਐੱਸ.ਡੀ.ਐੱਮ. ਦਫਤਰ ਦਾ ਕੰਮ ਕਾਜ਼ ਪ੍ਰਭਾਵਿਤ ਹੋ ਰਿਹਾ ਹੈ ਉਥੇ ਜਾਤੀ ਸਰਟੀਫਿਕੇਟ, ਰਜਿਸਟਰੀਆਂ ਤੇ ਇੰਤਕਾਲ ਆਦਿ ਦਾ ਸਰਕਾਰੀ ਕੰਮ ਕਾਜ ਵੀ ਰੁਕਿਆ ਹੋਇਆ ਹੈ ਜਦੋਂ ਕਿ ਐੱਸ.ਡੀ.ਐੱਮ. ਛੁੱਟੀ ਲੈ ਕੇ ਗਏ ਹੋਏ ਹਨ। ਇਹ ਪ੍ਰਗਟਾਵਾ ਮਨਬੀਰ ਸਿੰਘ ਮੱਲ੍ਹੀ ਪ੍ਰਧਾਨ ਮਜੀਠਾ ਨੇ ਕਰਦਿਆਂ ਦੱਸਿਆ ਕਿ ਇਹ ਹੜਤਾਲ ਬੀਤੇ 20 ਅਕਤੂਬਰ ਤੋਂ ਚਲ ਰਹੀ ਹੈ ਜੋ ਅੱਜ 28 ਅਕਤੂਬਰ ਨੂੰ ਵੀ ਜ਼ਾਰੀ ਰਹੀ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਮਜੀਠਾ ਦੇ ਮਾੜੇ ਵਤੀਰੇ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਲੋੜੀਂਦੇ ਸਰਟਫਿਕੇਟ, ਇੰਤਕਾਲ ਤੇ ਹੋਰ ਸਰਕਾਰੀ ਸੇਵਾਵਾਂ ਵੱਡੀ ਤਾਦਾਦ ’ਚ ਲੰਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਮਜੀਠਾ ਛੁੱਟੀ ਲੈ ਕੇ ਘਰ ਬੈਠੇ ਹਨ ਸਰਕਾਰ ਦੀਆਂ ਜਰੂਰੀ ਤਾਮੀਲਾਂ ਦੀ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਆਮ ਲੋਕਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਚਾਨਣ ਸਿੰਘ ਖਹਿਰਾ, ਕਰਨ ਖੋਸਲਾ, ਜਸਵਿੰਦਰ ਸਿੰਘ ਬੇਦੀ, ਨਰਿੰਦਰ ਕੁਮਾਰ, ਵਿਕਰਮਜੀਤ ਸਿੰਘ ਕਾਨੂੰਨਗੋ, ਹਰਪ੍ਰੀਤ ਸਿੰਘ ਪਟਵਾਰੀ, ਹਰਵਿੰਦਰ ਸਿੰਘ, ਆਨੰਦ ਜੋਤੀ, ਪਟਵਾਰੀ ਸੁਰੇਸ਼ ਕੁਮਾਰ ਤੇ ਜਗਪ੍ਰੀਤ ਸਿੰਘ ਪਟਵਾਰੀ ਨੇ ਦੱਸਿਆ ਕਿ ਮਜੀਠਾ ਤਹਿਸੀਲ ’ਚ ਔਰਤਾਂ ਦੀ ਪਖਾਨੇ ਦੀ ਘਾਟ ਹੈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ। ਪਟਵਾਰੀਆਂ ਕੋਲ ਕੁਰਸੀਆਂ ਮੇਜ਼ ਨਹੀਂ ਹਨ। ਇਸ ਹੜਤਾਲ ਨੂੰ ਨੰਬਰਦਾਰ ਯੂਨੀਅਨ ਨੇ ਵੀ ਸਮਰਥਨ ਦਿੱਤਾ।