ਖਰੀਦ ਬੰਦ ਹੋਣ ਸੰਬੰਧੀ ਕਿਸਾਨਾਂ ਤੇ ਆੜ੍ਹਤੀਆਂ ਨੇ ਪੀ.ਸੀ.ਐੱਸ. ਅਧਿਕਾਰੀ ਸਕੱਤਰ ਸਿੰਘ ਬੱਲ ਨਾਲ ਕੀਤੀ ਮੁਲਾਕਾਤ
ਸਠਿਆਲਾ, 28 ਅਕਤੂਬਰ (ਜਗੀਰ ਸਿੰਘ ਸਫਰੀ)-ਅੱਜ ਗੁ: ਨਾਨਕਸਰ ਸਠਿਆਲਾ ਵਿਖੇ ਪੀ. ਸੀ.
ਸਠਿਆਲਾ, 28 ਅਕਤੂਬਰ (ਜਗੀਰ ਸਿੰਘ ਸਫਰੀ)-ਅੱਜ ਗੁ: ਨਾਨਕਸਰ ਸਠਿਆਲਾ ਵਿਖੇ ਪੀ.ਸੀ.ਐਸ ਸਕੱਤਰ ਸਿੰਘ ਬੱਲ ਡੀ.ਪੀ.ਆਈ ਦੇ ਮਾਤਾ ਦਲਬੀਰ ਕੌਰ ਦੇ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਮੰਡੀ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਇਕ ਵਫ਼ਦ ਨੇ ਪੀ.ਪੀ.ਐੱਸ. ਸਕੱਤਰ ਸਿੰਘ ਬੱਲ ਨਾਲ ਮੁਲਾਕਾਤ ਕਰਕੇ ਮੰਡੀ ਵਿਚ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਆੜ੍ਹਤੀ ਤੇ ਕਿਸਾਨਾਂ ਨੇ ਕਿਹਾ ਕਿ ਮੰਡੀ ਵਿਚ 50 ਹਜ਼ਾਰ ਝੋਨੇ ਦੀ ਬੋਰੀ ਪਈ ਹੈ ਤੇ ਝੋਨੇ ਆਮਦ ਲਗਾਤਾਰ ਹੋ ਰਹੀ ਹੈ, ਪਰ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਉਡੀਕ ਕਰਨੀ ਪੈ ਰਹੀ ਹੈ। ਪੀ. ਸੀ. ਐਸ. ਅਧਿਕਾਰੀ ਸਕੱਤਰ ਸਿੰਘ ਬੱਲ ਡੀ.ਪੀ.ਆਈ ਨੇ ਏ .ਡੀ. ਸੀ ਅੰਮ੍ਰਿਤਸਰ ਨਾਲ ਫੋਨ ’ਤੇ ਗੱਲ ਕੀਤੀ ਤੇ ਆੜ੍ਹਤੀਆਂ ਨੂੰ ਸਮੱਸਿਆ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਆੜ੍ਹਤੀ ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸਰਦੂਲ ਸਿੰਘ ਮੱਲ੍ਹੀ, ਜੋਗਾ ਸਿੰਘ, ਜਗਤਾਰ ਸਿੰਘ ਗੱਗਭਾਣਾ, ਲਵਲੀ ਲੱਖੂਵਾਲ, ਸਰਪੰਚ ਦਲਬੀਰ ਸਿੰਘ, ਦਲਵਿੰਦਰ ਸਿੰਘ, ਬੂਟਾ ਸਿੰਘ, ਪੂਰਨ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਬਲਾਕ ਸੰਮਤੀ ਮੈਂਬਰ ਬੂਟਾ ਸਿੰਘ ਗਿਆਨੀ ਦਲਵਿੰਦਰ ਸਿੰਘ, ਜੋਤੀ ਬੱਲ, ਨਛੱਤਰ ਸਿੰਘ ਆਦਿ ਹਾਜ਼ਰ ਸਨ।