30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਫੋਰਟਿਸ ਹਸਪਤਾਲ 'ਚ ਦੁਰਲੱਭ ਹਰਨੀਆ ਦੇ ਪੀੜਤ ਮਰੀਜ਼ ਦਾ ਹੋਇਆ ਸਫਲ ਇਲਾਜ-ਡਾ. ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 03-06-2026
ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਫੋਰਟਿਸ ਐਸਕਾਰਟ ਹਸਪਤਾਲ ਅੰਮਿ੍ਤਸਰ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 76 ਸਾਲਾ ਬਜ਼ੁਰਗ ਦਾ ਦੁਰਲੱਭ ਅਤੇ ਉੱਚ ਖਤਰੇ ਵਾਲੇ 'ਜਾਇੰਟ ਐਬਡੋਮਿਨਲ ਹਰਨੀਆ' ਦਾ ਸਫਲ ਇਲਾਜ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ | ਇਹ ਪ੍ਰਗਟਾਵਾ ਡਾਕਟਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਡਾ. ਅਰੁਣ ਕੇ. ਸ਼ਰਮਾ ਨੇ ਕੀਤਾ ਜਿਨ੍ਹਾਂ ਦੱਸਿਆ ਕਿ ਇਹ ਮਰੀਜ਼ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਕਈ ਸਾਲਾਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ | 2024 ਵਿਚ ਆਂਤ ਦੇ ਗੰਭੀਰ ਇਨਫੈਕਸ਼ਨ ਤੋਂ ਬਾਅਦ ਮਰੀਜ਼ ਦੀਆਂ ਕਈ ਸਰਜਰੀਆਂ ਹੋਈਆਂ ਸਨ | ਇਸ ਕਾਰਨ ਉਸ ਦੀ ਪੇਟ ਦੀ ਕੰਧ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਪੇਟ ਦੇ ਅੰਗ ਬਾਹਰ ਵੱਲ ਨਿਕਲ ਆਏ ਸਨ | ਮਰੀਜ਼ ਨੂੰ ਸਾਹ ਲੈਣ, ਤੁਰਨ-ਫਿਰਨ ਤੇ ਰੋਜ਼ਾਨਾ ਦੇ ਕੰਮ ਕਰਨ ਵਿਚ ਮੁਸ਼ਕਿਲ ਆ ਰਹੀ ਸੀ | ਕਈ ਹਸਪਤਾਲਾਂ ਨੇ ਕੇਸ ਦੀ ਜਟਿਲਤਾ ਦੇ ਚਲਦੇ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਮਲਟੀ-ਡਿਸ਼ਪਲਿਨਰੀ ਟੀਮ ਨੇ ਐਡਵਾਂਸਡ ਐਬਡੋਮਿਨਲ ਵਾਲ ਰੀਕੰਸਟਰਕਸ਼ਨ ਸਰਜਰੀ ਕਰਨ ਦਾ ਫ਼ੈਸਲਾ ਲਿਆ | ਲਗਭਗ ਸਾਢੇ ਤਿੰਨ ਘੰਟੇ ਚੱਲੀ ਇਸ ਜਟਿਲ ਸਰਜਰੀ ਦੌਰਾਨ ਪੇਟ ਦੀ ਕੰਧ ਨੂੰ ਮੁੜ ਤਿਆਰ ਕੀਤਾ ਗਿਆ ਅਤੇ ਉਸ ਦੀ ਕਾਰਗੁਜ਼ਾਰੀ ਬਹਾਲ ਕੀਤੀ ਗਈ | ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਆਇਆ ਅਤੇ ਚਾਰ ਦਿਨਾਂ ਅੰਦਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਹੁਣ ਉਹ ਆਮ ਜ਼ਿੰਦਗੀ ਬਸਰ ਕਰਨ ਵੱਲ ਵੱਧ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪੰਜਾਬ ਤੇ ਪੰਥ ਦੀਆਂ ਮੰਗਾਂ ਸੰਬੰਧੀ ਰਾਜਪਾਲ ਪੰਜਾਬ ਦੇ ਨਾਂਅ ਵਧੀਕ ਡਿਪਟੀ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਮਰੀਕਾ ਦੀ ਯੂਨੀਵਰਸਿਟੀ ਆਫ਼ ਮੈਰੀਲੈਂਡ ਨਾਲ ਅਹਿਮ ਸਮਝੌਤਾ <br/>
Ad Position 24