ਚੌਂਕ ਦੇ ਵਿਚਕਾਰ ਪਾਇਆ ਟੋਇਆ ਬਣ ਸਕਦਾ ਹੈ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੇ ਇਲਾਕੇ ਕ੍ਰਿਸ਼ਨਾ ਸੁਕੇਅਰ ਵਿਖੇ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਦੌਰਾਨ ਐਲ. ਐਂਡ.
ਸ
ਸੀਵਰੇਜ ਸਮੱਸਿਆ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਸੁਕੇਅਰ ਕਾਲੋਨੀ ਦੇ ਵਸਨੀਕ ਅਤੇ ਕੌਂਸਲਰ ਮੋਨਿਕਾ ਸ਼ਰਮਾ ਅਤੇ ਗਿਰੀਸ਼ ਸ਼ਰਮਾ। ਤਸਵੀਰ: ਹਰਜੀਤ ਸਿੰਘ
30-10-2026
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੇ ਇਲਾਕੇ ਕ੍ਰਿਸ਼ਨਾ ਸੁਕੇਅਰ ਵਿਖੇ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਦੌਰਾਨ ਐਲ. ਐਂਡ. ਟੀ. ਕੰਪਨੀ ਦੇ ਮੁਲਾਜ਼ਮਾਂ ਦੇ ਕਾਰਨ ਸੀਵਰੇਜ ਨੂੰ ਪਹੁੰਚੇ ਨੁਕਸਾਨ ਦਾ ਖ਼ਮਿਆਜ਼ਾ ਇਲਾਕੇ ਦੇ ਲੋਕ ਭੁਗਤ ਰਹੇ ਹਨ। ਇਲਾਕੇ ਵਿਚ ਕਈ ਮਹੀਨਿਆਂ ਤੋਂ ਸੀਵਰੇਜ ਬੰਦ ਪਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਟਾਲਾ ਰੋਡ ਸੈਲੀਬਰੇਸ਼ਨ ਮਾਲ ਦੇ ਪਿਛਲੇ ਪਾਸੇ ਪੈਂਦੇ ਉਪਰੋਕਤ ਇਲਾਕੇ ਵਿਚ ਬਟਾਲਾ ਰੋਡ ਤੋਂ ਇਲਾਕੇ ’ਚ ਬਣੀ ਪਾਣੀ ਦੀ ਟੈਂਕੀ ਨਾਲ ਪਾਈਪਾਂ ਦਾ ਕੁਨੈੱਕਸ਼ਨ ਕਰਨ ਲਈ ਨਹਿਰੀ ਪ੍ਰੋਜੈਕਟ ਦਾ ਕੰਮ ਕਰ ਰਹੀ ਐਲ. ਐਂਡ ਟੀ. ਕੰਪਨੀ ਵਲੋਂ ਪਾਈਪਾਂ ਪਾਈਆਂ ਗਈਆਂ। ਇਹ ਪਾਈਪਾਂ ਪਾਉਣ ਦੌਰਾਨ ਇਲਾਕੇ ਵਿਚ ਪਹਿਲਾਂ ਤੋਂ ਪਏ ਸੀਵਰੇਜ ਦੀਆਂ ਪਾਈਪਾਂ ਨੂੰ ਨੁਕਸਾਨ ਪਹੁੰਚਿਆ ਅਤੇ ਪਾਈਪਾਂ ਜਾਮ ਹੋ ਗਈਆਂ। ਇਸ ਸਬੰਧੀ ਇਲਾਕਾ ਨਿਵਾਸੀ ਵਰਿੰਦਰ ਮਹਾਜਨ, ਹਰਜੀਤ ਸਿੰਘ ਅਤੇ ਊਸ਼ਾ ਭਾਟੀਆ ਨੇ ਦੱਸਿਆ ਕਿ ਐਲ. ਐਂਡ ਟੀ. ਕੰਪਨੀ ਵਲੋਂ ਇਲਾਕੇ ਵਿਚ ਨਹਿਰੀ ਪਾਣੀ ਸਬੰਧੀ ਪਾਈਪਾਂ ਪਾਈਆਂ ਸਨ। ਉਸ ਤੋਂ ਬਾਅਦ ਕਰੀਬ ਚਾਰ ਮਹੀਨੇ ਹੋ ਗਏ ਹਨ ਉਨ੍ਹਾਂ ਦੇ ਇਲਾਕੇ ਦਾ ਸੀਵਰੇਜ ਬੰਦ ਪਿਆ ਹੈ। ਜਿਸ ਕਾਰਨ ਸੀਵਰੇਜ ਦਾ ਪਾਣੀ ਵਾਪਸ ਉਨ੍ਹਾਂ ਦੇ ਘਰਾਂ ਵਿਚ ਆ ਰਿਹਾ ਹੈ। ਇਸ ਸਬੰਧੀ ਇਲਾਕਾ ਨਿਵਾਸੀ ਸ਼ਿਵਾਨੀ ਨਿਸ਼ਚਲ ਨੇ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਸੀਵਰੇਜ ਪਾਈਪਾਂ ਨੂੰ ਦੇਖਣ ਨੂੰ ਲਈ ਚੌਕ ਦੇ ਵਿਚ ਕਾਰ ਟੋਇਆ ਮਾਰਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਕ ਪਾਣੀ ਦਾ ਖ਼ਾਲੀ ਟੈਂਕਰ ਉਨ੍ਹਾਂ ਦੇ ਗੇਟ ਅੱਗੇ ਲਗਾ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਦਾ ਘਰ ਵਿਚੋਂ ਨਿਕਲਣਾ ਵੀ ਮੁਸ਼ਕਲ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਇਲਾਕਾ ਕੌਂਸਲਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ । ਇਸ ਦੌਰਾਨ ਮੌਕੇ ’ਤੇ ਪਹੁੰਚੇ ਇਲਾਕਾ ਕੌਂਸਲਰ ਮੋਨਿਕਾ ਸ਼ਰਮਾ ਅਤੇ ਉਸ ਦੇ ਪਤੀ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਵਲੋਂ ਸਮੇਂ ਸਮੇਂ ਨਿਗਮ ਦੇ ਜੇ. ਈ. ਤੋਂ ਲੈ ਕੇ ਐਕਸੀਅਨ ਤੱਕ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਕੁ ਮੀਟਰ ਲੰਬੀ ਸੀਵਰੇਜ ਦੀ ਪਾਈਪ ਬੈਠ ਜਾਣ ਕਰਕੇ ਸੀਵਰੇਜ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਬਾਰ ਬਾਰ ਸੰਪਰਕ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਨਿਗਮ ਮੁਲਾਜ਼ਮ ਜੋ ਟੋਇਆ ਮਾਰ ਕੇ ਚਲੇ ਗਏ ਹਨ ਉਹ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।