29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਫਿਊਜ਼ਨ 2026’ ਅਧੀਨ ਕਰਵਾਏ ਵੱਖ ਵੱਖ ਮੁਕਾਬਲਿਆਂ ਵਿਚੋਂ ਆਪਣੇ ਨਾਮ ਕੀਤੀ ਓਵਰਆਲ ਟਰਾਫੀ

ਅੰਮ੍ਰਿਤਸਰ, 29 ਅਕਤੂਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਚ ‘ਫਿਊਜ਼ਨ 2026’ ਅਧੀਨ ਕਰਵਾਏ ਗਏ ਵੱਖ ਵੱਖ 16 ਮੁਕਾਬਲਿਆਂ ਵਿਚੋਂ 13 ਮੁਕਾਬਲੇ ਜਿੱਤ ਕੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਸਕੂਲ ਪ੍ਰਿੰਸੀਪਲ ਬਜਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਪੇਂਟਿੰਗ ਮੁਕਾਬਲੇ ਵਿਚ ਜਸਮੀਤ ਕੌਰ, ਗਰੁੱਪ ਡਿਸਕਸ਼ਨ ਵਿਚ ਬਲਵਿੰਦਰ ਸਿੰਘ, ਅਦਿਤਿਆ ਕੁਮਾਰ, ਗੁਰਕੀਰਤ ਸਿੰਘ, ਦਿਵਾਂਸ਼, ਅਰਮਾਨ ਅਤੇ ਜਾਗ੍ਰਿਤੀ, ਡਿਬੇਟ ਵਿਚ ਸਾਹਿਬਾ ਤੇ ਖੁਸ਼ੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਕ੍ਰਿਤਿਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਚ ‘ਫਿਊਜ਼ਨ 2026’ ਅਧੀਨ ਕਰਵਾਏ ਗਏ ਵੱਖ ਵੱਖ 16 ਮੁਕਾਬਲਿਆਂ ਵਿਚੋਂ 13 ਮੁਕਾਬਲੇ ਜਿੱਤ ਕੇ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਸਕੂਲ ਪ੍ਰਿੰਸੀਪਲ ਬਜਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਪੇਂਟਿੰਗ ਮੁਕਾਬਲੇ ਵਿਚ ਜਸਮੀਤ ਕੌਰ, ਗਰੁੱਪ ਡਿਸਕਸ਼ਨ ਵਿਚ ਬਲਵਿੰਦਰ ਸਿੰਘ, ਅਦਿਤਿਆ ਕੁਮਾਰ, ਗੁਰਕੀਰਤ ਸਿੰਘ, ਦਿਵਾਂਸ਼, ਅਰਮਾਨ ਅਤੇ ਜਾਗ੍ਰਿਤੀ, ਡਿਬੇਟ ਵਿਚ ਸਾਹਿਬਾ ਤੇ ਖੁਸ਼ੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਕ੍ਰਿਤਿਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੋਲੋ ਗੀਤ ਵਿਚ ਉੱਤਮ ਚਾਵਲਾ, ਲੇਖ ਰਚਨਾ ਵਿਚ ਅੰਸ਼ੂ ਕੁਮਾਰੀ, ਮਹਿੰਦੀ ਮੁਕਾਬਲੇ ਵਿਚ ਰਾਮਪ੍ਰੀਤ ਅਤੇ ਕੋਲਾਜ਼ ਮੇਕਿੰਗ ਵਿਚ ਪ੍ਰਭਲੀਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿਚ ਰੂਹਾਨੀ ਸ਼ਰਮਾ ਤੇ ਸਾਇੰਸ ਵਰਕਿੰਗ ਮਾਡਲ ਵਿਚ ਸਕੂਲ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੀ ਗਿੱਧਾ, ਭੰਗੜਾ ਅਤੇ ਗਰੁੱਪ ਡਾਂਸ ਦੀਆਂ ਟੀਮਾਂ ਪਹਿਲੇ ਸਥਾਨ ਤੇ ਰਹੀਆਂ। ਇਸ ਮੌਕੇ ’ਤੇ ਸੰਸਥਾ ਦੇ ਡਾਇਰੈਕਟਰ ਪ੍ਰਿੰ: ਜਗਦੀਸ਼ ਸਿੰਘ ਤੇ ਪ੍ਰਿੰਸੀਪਲ ਬਜਿੰਦਰ ਕੌਰ ਅਤੇ ਇਨਾਂ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਤਿਆਰੀ ਕਰਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। 29 ਏਐਸਆਰ85
Ad Position 22
No active advertisement
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਵਿਖੇ ਸਾਲਾਨਾ ਸੀਨੀਅਰ ਸਮਾਰੋਹ ‘ਮੇਟਾਨੋਆ 9’ ਕਰਵਾਇਆ ਅਗਲੀ ਖ਼ਬਰ ਇਕ ਨੂੰ ਛੁਰੀ ਮਾਰ ਕੇ ਦੂਜੇ ਨੇ ਕੀਤਾ ਕਤਲ : ਬਿਹਾਰ ਦਾ ਮੁਲਜ਼ਮ ਹੋਇਆ ਗ੍ਰਿਫ਼ਤਾਰ
Ad Position 24