14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਲੋਂ ਪਿੰਡ ਰਮਾਣਾ ਚੱਕ ਵਿਖੇ 'ਮਾਸਟੀਟਿਸ' ਅਤੇ 'ਰਿਪੀਟ ਬ੍ਰੀਡਿੰਗ' ਉੱਤੇ ਲਗਾਏ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਹਰ ਤੇ ਹਾਜ਼ਰੀਨ | ਤਸਵੀਰ : ਜਗਤਾਰ ਸਿੰਘ ਸਹਿਮੀ <br/> 04-06-2026
ਮਜੀਠਾ, 3 ਜੂਨ (ਜਗਤਾਰ ਸਿੰਘ ਸਹਿਮੀ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਲੋਂ ਪਿੰਡ ਰਮਾਣਾ ਚੱਕ ਵਿਖੇ 'ਮਾਸਟੀਟਿਸ' ਅਤੇ 'ਰਿਪੀਟ ਬ੍ਰੀਡਿੰਗ' ਉੱਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਡਾ. ਕੰਵਰਪਾਲ ਸਿੰਘ ਢਿੱਲੋਂ, ਡਾ. ਰਮਿੰਦਰ ਕੌਰ ਤੇ ਡਾ. ਰਾਜਨ ਭੱਟ ਵਲੋਂ ਕਿਸਾਨਾਂ ਨੂੰ ਡੇਅਰੀ ਪਸ਼ੂਆਂ ਵਿਚ ਆਮ ਤੌਰ 'ਤੇ ਹੋਣ ਵਾਲੀ ਬੀਮਾਰੀ ਮਾਸਟੀਟਿਸ (ਥਣਾਂ ਵਿਚ ਸੋਜ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਉਪਯੋਗੀ ਉਪਾਅ ਅਤੇ ਦਵਾਈਆਂ ਬਾਰੇ ਦੱਸਿਆ ਗਿਆ | ਇਸ ਤੋਂ ਇਲਾਵਾ ਕੈਂਪ ਵਿਚ ਫ਼ਸਲਾਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਅਤੇ ਯੋਗ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਫ਼ਸਲਾਂ ਨੂੰ ਲੋੜੀਂਦੀ ਖੁਰਾਕ ਮਿਲ ਸਕੇ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਨਾ ਹੋਵੇ | ਪੀ. ਏ. ਯੂ. ਵਲੋਂ ਸਿਫਾਰਸ਼ ਕੀਤੀਆਂ ਝੋਨੇ ਅਤੇ ਬਾਸਮਤੀ ਦੀਆਂ ਉੱਤਮ ਕਿਸਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਫਸਲ ਪ੍ਰਬੰਧਨ ਤਕਨੀਕਾਂ, ਜਿਸ ਵਿਚ ਬੀਜ ਦੀ ਕਿਸਮ, ਰੋਗ ਤੇ ਕੀੜੇ-ਮਕੌੜਿਆਂ ਤੋਂ ਰੋਕਥਾਮ, ਪਾਣੀ ਦੀ ਬੱਚਤ ਅਤੇ ਲਾਭਦਾਇਕ ਖੇਤੀ ਤਕਨੀਕਾਂ ਸ਼ਾਮਿਲ ਹਨ, ਬਾਰੇ ਵੀ ਕਿਸਾਨਾ ਨੂੰ ਜਾਗਰੂਕ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਸੰਦੀਪ ਸਿੰਘ ਨੇ ਆਏ ਹੋਏ ਕੇ. ਵੀ. ਕੇ. ਦੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਸੰਬੰਧੀ ਨਵੀਆਂ ਜਾਣਕਾਰੀਆਂ ਪ੍ਰਦਾਨ ਕਰਨ ਲਈ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਕੈਂਪ ਆਯੋਜਿਤ ਕਰਨ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਨਿੱਜਰਪੁਰਾ ਦੀ ਮਿਆਦ ਖ਼ਤਮ, ਲੋਕ ਟੋਲ ਨਾ ਦੇਣ- ਡੈਨੀ ਬੰਡਾਲਾ ਅਗਲੀ ਖ਼ਬਰ ਬਰਸਾਤੀ ਮੌਸਮ ਦੇ ਆਗਾਜ਼ ਤੋਂ ਪਹਿਲਾਂ ਹੀ ਧਸਣ ਲੱਗੀਆਂ ਸ਼ਹਿਰ ਦੀਆਂ ਸੜਕਾਂ <br/>
Ad Position 24