22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਰਾ ਨੇ ਭਰਾ ਖ਼ਿਲਾਫ਼ ਕਾਰਵਾਈ ਲਈ ਡੀ. ਸੀ. ਨੂੰ ਦਿੱਤੀ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 05-06-2026

ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਆਪਣੇ ਹੀ ਸਕੇ ਭਰਾ ਖ਼ਿਲਾਫ਼ ਜਾਇਦਾਦੀ ਝਗੜੇ ਦੀ ਕਾਰਵਾਈ ਕਰਵਾਉਣ ਲਈ ਇਕ ਵਿਅਕਤੀ ਵਲੋਂ ਡੀ. ਸੀ. ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ | ਇਹ ਦੋਸ਼ 'ਅਜੀਤ' ਉਪ ਦਫ਼ਤਰ ਪੁੱਜੇ ਅੰਕੁਸ਼ ਪੁੱਤਰ ਰਾਮ ਰਤਨ ਸਿੰਘ ਵਾਸੀ ਗਲੀ ਧਰੇਕ ਵਾਲੀ ਵਾਲਮੀਕਿ ਮੁਹੱਲਾ ਨੇ ਦੱਸਿਆ ਕਿ ਉਸਦੇ ਭਰਾ ਰਵਿੰਦਰ ਕੁਮਾਰ ਜੋ ਕਿ ਪਿਤਾ ਰਾਮ ਰਤਨ ਸਿੰਘ ਦੀ ਮੌਤ ਉਪਰੰਤ ਤਰਸ ਦੇ ਆਧਾਰ 'ਤੇ ਮਿਲੀ ਸਰਕਾਰੀ ਨੌਕਰੀ ਪੀ. ਡਬਲਿਊ. ਡੀ. ਵਿਭਾਗ ਵਿਖੇ ਕਰ ਰਿਹਾ ਹੈ ਅਤੇ ਇਹ ਨੌਕਰੀ ਲਈ ਉਸਨੇ ਸਹਿਮਤੀ ਦਿੱਤੀ ਸੀ ਜਦੋਂ ਕਿ 2020 'ਚ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਤੇ ਉਸਦੇ ਭਰਾ ਨੇ ਕਿਹਾ ਸੀ ਕਿ ਜੇਕਰ ਉਸਨੂੰ ਨੌਕਰੀ ਮਿਲਦੀ ਹੈ ਤਾਂ ਉਹ ਘਰ 'ਚੋਂ ਹਿੱਸਾ ਨਹੀਂ ਲਵੇਗਾ ਜਦੋਂ ਕਿ ਹੁਣ ਘਰ 'ਤੇ ਕਬਜਾ ਕਰ ਰਿਹਾ ਹੈ | ਉਸ ਨੇ ਕਿਹਾ ਕਿ ਉਹ ਗ਼ਰੀਬ ਵਿਅਕਤੀ ਹੈ ਅਤੇ ਘਰ ਤੋਂ ਇਲਾਵਾ ਉਸਦੀ ਕੋਈ ਜਾਇਦਾਦ ਨਹੀਂ ਹੈ ਅਤੇ ਉਸਦੇ 2 ਛੋਟੇ-ਛੋਟੇ ਬੱਚੇ ਹਨ ਇਸ ਲਈ ਉਸਦੀ ਸੁਣਵਾਈ ਕੀਤੀ ਜਾਵੇ ਤੇ ਉਸਨੂੰ ਇਨਸਾਫ਼ ਦਿੱਤਾ ਜਾਵੇ | ੇ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਠੇਕੇਦਾਰੀ ਵਿਵਸਥਾ ਖਤਮ ਕਰਨਾ ਇਕ ਇਤਿਹਾਸਕ ਫ਼ੈਸਲਾ- ਪ੍ਰਭਬੀਰ ਸਿੰਘ ਬਰਾੜ ਅਗਲੀ ਖ਼ਬਰ ਕਿ੍ਤੀ ਸੈਨਨ ਹੁਣ ਸ਼ਾਹਿਦ ਕਪੂਰ ਦੇ ਨਾਲ ਵੋਗ ਆਈਵੀਅਰ ਦਾ ਨਵਾਂ ਚਿਹਰਾ
Ad Position 24