22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਅਮਿਤੋਜ ਕੌਰ 'ਐਮੀ' ਦੀ ਪਲੇਠੀ ਕਾਵਿ ਪੁਸਤਕ ਦੀ ਉਸਤਾਦ ਪੂਰਨ ਚੰਦ ਵਡਾਲੀ ਵਲੋਂ ਘੁੰਡ ਚੁਕਾਈ

Ad Position 21
No active advertisement
ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਵਤਨ ਦੀ ਮਿੱਟੀ ਤੋਂ ਦੂਰ ਪ੍ਰਦੇਸਾਂ ਵਿਚ ਵੱਸਦੇ ਹੋਏ ਵੀ ਆਪਣੀ ਪੰਜਾਬੀ ਮਾਂ ਬੋਲੀ ਨਾਲ ਮੋਹ ਨਹੀਂ ਘਟਦਾ | ਇਸੇ ਜਜ਼ਬੇ ਤਹਿਤ ਅਮਿਤੋਜ ਕੌਰ 'ਐਮੀ' ਦੀ ਸ਼ਾਅਰੀ ਦੀ ਪਲੇਠੀ ਕਿਤਾਬ 'ਆਪਣੀ ਯਾਦਾਂ ਲੈਂਦਾ ਜਾ' ਰਵੀ ਸਾਹਿਤ ਪ੍ਰਕਾਸ਼ਨ ਅੰਮਿ੍ਤਸਰ ਵਲੋਂ ਰਿਲੀਜ ਕੀਤੀ ਗਈ | ਇਸ ਕਿਤਾਬ ਦੀ ਘੁੰਡ ਚੁਕਾਈ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮ ਸ੍ਰੀ ਉਸਤਾਦ ਪੂਰਨ ਚੰਦ ਵਡਾਲੀ ਵੱਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤੀ ਗਈ | ਉਨ੍ਹਾਂ ਨੇ ਇਸ ਮੌਕੇ ਜਿੱਥੇ ਸ਼ਾਇਰਾਂ ਨੂੰ ਆਪਣੀਆਂ ਅਸੀਸਾਂ ਦਿੱਤੀਆਂ ਉੱਥੇ ਨਾਲ ਹੀ ਅਗਾਂਹ ਵੀ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਦੀ ਤਾਕੀਦ ਕੀਤੀ | ਇਸ ਕਿਤਾਬ ਦੇ ਸੰਪਾਦਕ ਮਲਕੀਤ ਸਿੰਘ ਗਿੱਲ ਤੇ ਸਹਿ ਸੰਪਾਦਕ ਭੁਪਿੰਦਰ ਸਿੰਘ ਹਨ | ਜਿਕਰਯੋਗ ਹੈ ਕਿ ਬਤੌਰ ਮੁੱਖ ਸੰਪਾਦਕ ਮਲਕੀਤ ਸਿੰਘ ਦੀ ਇਹ ਪਹਿਲੀ ਕਿਤਾਬ ਹੈ, ਬਤੌਰ ਸਹਿ ਸੰਪਾਦਕ ਕੰਮ ਕਰ ਚੁੱਕੇ ਹਨ | ਇਹ ਹਥਲੀ ਕਿਤਾਬ 'ਆਪਣੀਆਂ ਯਾਦਾਂ ਲੈਂਦਾ ਜਾ' ਕਵਿਤਾਵਾਂ-ਗਜ਼ਲਾਂ ਨਾਲ ਭਰਪੂਰ ਪਾਠਕਾਂ ਦੇ ਰੂ-ਬਰੂ ਹੈ | ਇਸ ਮੌਕੇ ਉਸਤਾਦ ਪੂਰਨ ਚੰਦ ਜੀ ਤੋਂ ਇਲਾਵਾ ਮਲਕੀਤ ਸਿੰਘ, ਪਿਤਾ ਭੁਪਿੰਦਰ ਸਿੰਘ, ਮਾਤਾ ਸਰਬਜੀਤ ਕੌਰ ਤੇ ਸੁਸ਼ਮਾ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਵਲੋਂ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ ਅਗਲੀ ਖ਼ਬਰ ਅੰਮਿ੍ਤਸਰ ਦੀਆਂ ਤੰਗ ਗਲੀਆਂ, ਬਾਜ਼ਾਰਾਂ 'ਚ ਬਣੇ ਅਣ-ਅਧਿਕਾਰਤ ਹੋਟਲ ਵੀ ਨਾ ਬਣ ਜਾਣ ਕਿਤੇ ਵੱਡੇ ਹਾਦਸੇ ਦਾ ਸਬੱਬ
Ad Position 24