23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ੍ਰੀ ਨਨਕਾਣਾ ਸਾਹਿਬ 'ਚ ਮਨਾਇਆ ਗਿਆ ਘੱਲੂਘਾਰਾ ਦਿਵਸ <br/>

Ad Position 21
No active advertisement
ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਕਰਾਏ ਗਏ ਧਾਰਮਿਕ ਸਮਾਗਮ ਦੀਆਂ ਤਸਵੀਰਾਂ | ਤਸਵੀਰਾਂ ਰਾਹੀਂ: ਸੁਰਿੰਦਰ ਕੋਛੜ <br/> 07-06-2026
ਅੰਮਿ੍ਤਸਰ, 6 ਜੂਨ (ਸੁਰਿੰਦਰ ਕੋਛੜ)-ਜੂਨ 1984 ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਅੱਜ ਪਾਕਿਸਤਾਨ ਦੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਕੇ ਦੀ ਬਰਸੀ ਮਨਾਈ ਗਈ | ਦੇਰ ਸ਼ਾਮ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਧਾਰਮਿਕ ਸਮਾਗਮ ਦੌਰਾਨ ਬੀਬੀ ਨਮਨਦੀਪ ਕੌਰ ਅਤੇ ਭਾਈ ਅਮਰਦੀਪ ਸਿੰਘ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ 'ਤੇ ਹੈੱਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ, ਗਿਆਨੀ ਦਇਆ ਸਿੰਘ, ਗਿਆਨੀ ਮਾਸਟਰ ਬਲਵੰਤ ਸਿੰਘ, ਸਰੂਪ ਸਿੰਘ ਮਸਤਾਨ ਸਿੰਘ, ਰਵਿੰਦਰ ਸਿੰਘ, ਮਨਮੀਤ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ ਆਦਿ ਸਿੱਖ ਆਗੂ ਹਾਜ਼ਰ ਸਨ | ਇਸ ਵਾਰ ਪਾਕਿ ਸਰਕਾਰ ਵਲੋਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਅਤੇ ਹੋਰਨਾਂ ਨੂੰ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਅਤੇ ਭਾਰਤ ਵਿਰੁੱਧ ਬਿਆਨਬਾਜ਼ੀ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ |
ਧਾਰਮਿਕ ਸਮਾਗਮ ਦੌਰਾਨ ਬੁਲਾਰਿਆਂ ਨੇ ਜੂਨ 1984 'ਚ ਭਾਰਤ ਦੀ ਤਤਕਾਲੀ ਕੇਂਦਰ ਸਰਕਾਰ ਵਲੋਂ ਕਰਵਾਏ ਸਾਕਾ ਨੀਲਾ ਤਾਰਾ ਘੱਲੂਘਾਰੇ ਨੂੰ ਅਤਿ-ਨਿੰਦਣਯੋਗ ਦੱਸਦਿਆਂ ਕਿਹਾ ਕਿ ਭਾਰਤੀ ਫ਼ੌਜ ਵਲੋਂ ਕੀਤੇ ਇਸ ਜ਼ੁਲਮ ਵਿਰੁੱਧ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਸਮੇਤ ਕਈ ਹੋਰਨਾਂ ਸਿੰਘ-ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਨੂੰ ਵਿਸ਼ਵ ਭਰ 'ਚ ਰਹਿੰਦਾ ਸਿੱਖ ਭਾਈਚਾਰਾ ਹਰ ਸਾਲ ਸ਼ਹੀਦੀ ਸਮਾਗਮ ਕਰ ਕੇ ਯਾਦ ਕਰਦਾ ਹੈ | ਉਨ੍ਹਾਂ ਕਿਹਾ ਕਿ ਉਕਤ ਸਾਕੇ ਦੇ ਸੰਬੰਧ 'ਚ ਸਿੱਖ ਭਾਈਚਾਰੇ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ ਹੈ, ਜਿਸ ਲਈ ਯੂ. ਐਨ. ਓ. ਤਕ ਪਹੁੰਚ ਕਰਨੀ ਬਣਦੀ ਹੈ | ਇਸ ਮੌਕੇ ਹਾਜ਼ਰ ਹੋਰਨਾਂ ਪਾਕਿ ਸਿੱਖਾਂ ਨੇ ਸਾਕਾ ਨੀਲਾ ਤਾਰਾ ਲਈ ਮੁਕੰਮਲ ਤੌਰ 'ਤੇ ਭਾਰਤ ਦੀ ਤਤਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਉਸ ਮੌਕੇ ਦੀ ਭਾਰਤ ਦੀ ਸਰਕਾਰ ਵਲੋਂ ਗਿਣੀ ਮਿਥੀ ਸਾਜ਼ਿਸ਼ ਅਧੀਨ ਫ਼ੌਜ ਪਾਸੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਟੈਂਕਾਂ-ਤੋਪਾਂ ਤੇ ਗੋਲੇ-ਬਾਰੂਦ ਨਾਲ ਹਮਲਾ ਕਰਕੇ ਵੱਡੀ ਗਿਣਤੀ 'ਚ ਨਿਰਦੋਸ਼ ਸਿੱਖ ਸੰਗਤ ਨੂੰ ਸ਼ਹੀਦ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਅਤਿਭਾਵੁਕ ਤੇ ਸੰਜੀਦਾ ਦਿਹਾੜਾ ਹੈ ਜੋ ਸਮੁੱਚੀ ਕੌਮ ਲਈ ਕਦੇ ਨਾ-ਭੁੱਲਣਯੋਗ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਅੰਮਿ੍ਤਸਰ ਦੇ ਵੋਟਰਾਂ ਲਈ ਵਿਸ਼ੇਸ਼ ਕੈਂਪ ਅੱਜ
Ad Position 24