09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Ad Position 21
repet_subhas-goyals [Copy P29]
ਮੀਟਿੰਗ 'ਚ ਹਾਜ਼ਰ ਮੁੱਖ ਮਹਿਮਾਨ ਰਾਜੇਸ਼ ਕੁਮਾਰ, ਐਸੋਸੀਏਸ਼ਨ ਦੇ ਪ੍ਰਧਾਨ ਬੇਅੰਤ ਸਿੰਘ, ਸਕੱਤਰ ਸਵਰਨ ਸਿੰਘ ਸੰਧੂ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 10-06-2026
ਅੰਮਿ੍ਤਸਰ, 9 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਰੇਲਵੇ ਰੋਡ ਸਥਿਤ ਉਤਰ ਰੇਲਵੇ ਮਜ਼ਦੂਰ ਯੂਨੀਅਨ ਦੇ ਮੁੱਖ ਦਫਤਰ ਵਿਖੇ ਸਕੱਤਰ ਸਵਰਨ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਹੋਈ, ਜਿਸ 'ਚ ਸੇਵਾ ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ | ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਡਿਵੀਜ਼ਨਲ ਸਕੱਤਰ ਤੇ ਉਪ ਪ੍ਰਧਾਨ ਐੱਨ. ਐੱਫ. ਆਈ. ਆਰ. ਰਾਜੇਸ਼ ਕੁਮਾਰ ਸ਼ਾਮਲ ਹੋਏ | ਇਸ ਤੋਂ ਇਲਾਵਾ ਛੇਹਰਟਾ ਥਾਣਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਤੇ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਸ਼ਾਮ ਸੁੰਦਰ ਸ਼ਰਮਾ ਵੀ ਮੌਜੂਦ ਸਨ | ਇਸ ਮੌਕੇ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਹਨ ਅਤੇ ਜਿਹੜੇ ਮੁੱਦੇ ਕੌਮੀ ਪੱਧਰ ਦੇ ਹੋਣਗੇ, ਉਹ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ ਕਰਨਗੇ | ਮੀਟਿੰਗ 'ਚ ਸਕੱਤਰ ਸਵਰਨ ਸਿੰਘ ਸੰਧੂ, ਉਪ ਪ੍ਰਧਾਨ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਸਹਾਇਕ ਸਕੱਤਰ, ਭੁਪਿੰਦਰ, ਬਲਦੇਵ ਸਿੰਘ, ਕਾਰਜਕਾਰੀ ਪ੍ਰਧਾਨ ਇਕਬਾਲ ਸਿੰਘ, ਮੈਡਮ ਮਾਰਕੰਡਾ, ਮੈਡਮ ਪੂਨਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਅਖ਼ੀਰ 'ਚ ਮਹਿਮਾਨਾਂ ਨੂੰ ਯਾਦਗਿਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਮੀਟਿੰਗ 'ਚ ਅਜੀਤ ਸਿੰਘ ਵਾਲੀਆ ਉਪ ਪ੍ਰਧਾਨ, ਪਵਨ ਕੁਮਾਰ ਕੈਸ਼ੀਅਰ, ਹਰਦੀਪ ਸਿੰਘ ਉਪ ਪ੍ਰਧਾਨ, ਕਸ਼ਮੀਰ ਸਿੰਘ, ਮੁਕੇਸ਼ ਕੁਮਾਰ, ਮਨਜੀਤ ਸਿੰਘ,ਕਿਸ਼ੋਰੀ ਲਾਲ, ਜਗਦੀਸ਼ ਸਿੰਘ, ਹਰਚਰਨ ਸਿੰਘ, ਭੁਪਿੰਦਰਜੀਤ ਸਿੰਘ, ਗੁਰਮੁਖ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ ਪੁਰੀ, ਜੋਗਿੰਦਰ ਸਿੰਘ, ਅਸ਼ੋਕ ਕੁਮਾਰ, ਜਸਵੰਤ ਸਿੰਘ, ਗੁਰਬਚਨ ਸਿੰਘ, ਗੁਰਿੰਦਰਜੀਤ ਸਿੰਘ, ਨਰਿੰਦਰ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ ਤੇ ਅਸ਼ੋਕ ਚਾਵਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਆਈ. ਆਰ. ਤਹਿਤ ਵੋਟਰਾਂ ਨੂੰ ਜਾਗਰੂਕ ਕਰੇਗੀ ਕਾਂਗਰਸ : ਰਿੰਕੂ ਨਰੂਲਾ <br/> ਅਗਲੀ ਖ਼ਬਰ ਮਜੀਠੀਆ ਨੇ ਲਾਈ ਅਗਾਊਂ ਜ਼ਮਾਨਤ ਦੀ ਅਰਜ਼ੀ-ਸੁਣਵਾਈ ਅੱਜ
Ad Position 24