10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਦੇ ਗੁਰਿਆਈ ਪੁਰਬ ਮੌਕੇ ਗੁਰਮਤਿ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਮਨਾਏ ਗਏ ਗੁਰਿਆਈ ਪੁਰਬ ਸਮਾਗਮ ਦੌਰਾਨ ਸ਼ਬਦ ਗਾਇਨ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ ਤੇ ਸਾਥੀ ਤੇ ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਭਾਈ ਗੁਰਦੀਪ ਸਿੰਘ ਸਲੂਜਾ, ਭਾਈ ਤਰਜਿੰਦਰ ਸਿੰਘ ਤੇ ਹੋਰ ਸੰਗਤਾਂ |
ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਕੀਤੀ ਸੁੰਦਰ ਦੀਪਮਾਲਾ | ਤਸਵੀਰਾਂ : ਹਰਜੀਤ ਸਿੰਘ
10-06-2026

ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਵਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ, ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਕਟੜਾ ਦਲ ਸਿੰਘ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੀਬੀ ਕੌਲਾਂ ਜੀ (ਸ੍ਰੀ ਕੌਲਸਰ ਸਾਹਿਬ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸ਼ਰਧਾ ਉਤਸ਼ਾਹ ਸਹਿਤ ਸਜਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਸ਼ਾਮ ਨੂੰ 6 ਤੋਂ ਰਾਤ 10 ਵਜੇ ਤੱਕ ਸਜਾਏ ਗਏ ਇਸ ਸਮਾਗਮ ਦੌਰਾਨ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਇਸ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ, ਬੀਬੀ ਪਰਮਜੀਤ ਕੌਰ ਪੰਮਾ ਭੈਣਜੀ, ਭਾਈ ਤਰਜਿੰਦਰ ਸਿੰਘ ਰਾਗੀ, ਭਾਈ ਭਗਵੰਤ ਸਿੰਘ, ਭਾਈ ਗੁਰਦੀਪ ਸਿੰਘ ਸਲੂਜਾ, ਭਾਈ ਸਰਬਜੀਤ ਸਿੰਘ ਭਲਾਈ ਕੇਂਦਰ ਵਾਲਿਆਂ ਤੇ ਗਿਆਨੀ ਤਰਸੇਮ ਸਿੰਘ ਪ੍ਰਚਾਰਕ ਸਮੇਤ ਹੋਰ ਵੱਖ-ਵੱਖ ਕੀਰਤਨੀ ਜਥਿਆਂ ਤੇ ਸਿੰਘ ਸਾਹਿਬਾਨ ਨੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਸਰਵਨ ਕਰਾ ਕੇ ਸੰਗਤਾਂ ਨੂੰ ਨਾਮ ਬਾਣੀ ਦੇ ਰੰਗ ਵਿਚ ਰੰਗਿਆ | ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਤੇ ਸੁਸਾਇਟੀ ਮੈਂਬਰਾਂ ਵਲੋਂ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਭਾਈ ਸਲੂਜਾ ਨੇ ਦੱਸਿਆ ਕਿ ਇਹ ਸੁਸਾਇਟੀ ਕਰੀਬ 6 ਦਹਾਕਿਆਂ ਤੋਂ ਗੁਰੂ ਨਗਰੀ, ਖਾਸਕਰ ਗੁ: ਸ੍ਰੀ ਕੌਲਸਰ ਸਾਹਿਬ ਵਿਖੇ ਹਫ਼ਵਾਤਾਰੀ ਗੁਰਮਤਿ ਸਮਾਗਮਾਂ ਰਾਹੀਂ ਸ੍ਰੀ ਸੁਖਮਨੀ ਸਾਹਿਬ ਸਮੇਤ ਨਾਮ ਬਾਣੀ ਤੇ ਕਥਾ ਕੀਰਤਨ ਨਾਲ ਜੋੜਣ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਹਿਤ ਨਿਰੰਤਰ ਯਤਨਸ਼ੀਲ ਹੈ | ਇਸ ਦੌਰਾਨ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਰਾਤ ਨੂੰ ਗੁ: ਸ੍ਰੀ ਕੌਲਸਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਵੀ ਕੀਤੀ ਗਈ | ਇਸ ਸਮਾਗਮ ਵਿਚ ਭਾਈ ਜੋਗਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਤਰਜਿੰਦਰ ਸਿੰੰਘ, ਸੁਖਦੇਵ ਸਿੰਘ, ਠੇਕੇਦਾਰ ਹਰਜੀਤ ਸਿੰਘ, ਸਵਰਨ ਸਿੰਘ, ਗੁਰਪ੍ਰਤਾਪ ਸਿੰਘ ਰਾਜੂ, ਹਰਮੀਤ ਸਿੰਘ, ਤਰਜਿੰਦਰ ਸਿੰਘ ਟੋਨੀ, ਹਰਜੀਤ ਸਿੰੰਘ ਮੰਨੂੰ, ਜਸਕਰਨ ਸਿੰਘ, ਹਰਸਾਹਿਬ ਸਿੰਘ, ਗੋਪਾਲ ਜੀ, ਜਸਵਿੰਦਰ ਸਿੰਘ ਸਮੇਤ ਹੋਰ ਸੁਸਾਇਟੀ ਮੈਂਬਰ ਤੇ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਇਸ ਵਾਰ ਸ਼ਹੀਦੀ ਦਿਹਾੜੇ ਮੌਕੇ ਸਿੱਖ ਜਥੇ ਦੇ ਪਾਕਿਸਤਾਨ ਜਾਣ ਦਾ ਸੁਆਗਤ
ਅਗਲੀ ਖ਼ਬਰ ਮੇਅਰ ਤੇ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਸੰਬੰਧੀ ਮੀਟਿੰਗ

Ad Position 24