10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੁਲਤਾਨਵਿੰਡ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਇਥੇ ਸੁਲਤਾਨਵਿੰਡ ਰੋਡ ਵਿਖੇ ਪੁਰਾਣੀ ਰੰਜਿਸ਼ ਕਾਰਨ ਹੋਈ ਲੜਾਈ ਝਗੜੇ 'ਚ ਕੁਝ ਵਿਅਕਤੀਆਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਜਿੱਥੇ ਕੁੱਟਮਾਰ ਕੀਤੀ ਉਥੇ ਉਨ੍ਹਾਂ ਦੇ ਵਾਹਨ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ | ਪੁਲਿਸ ਵਲੋਂ ਇਸ ਸੰਬੰਧੀ ਅੱਧੀ ਦਰਜ਼ਨ ਤੋਂ ਵਧੇਰੇ ਹਮਲਾਵਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸ ਸਬੰਧੀ ਸਾਹਿਬਾਜ਼ ਸਿੰਘ ਵਾਸੀ ਸੰਧੂ ਕਲੌਨੀ ਆਜ਼ਾਦ ਨਗਰ ਨੇ ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਦਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਤੇ ਉਸਦਾ ਭਰਾ ਸੁਖਬੀਰ ਸਿੰਘ ਸੁੱਖਾ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਦੋਸਤ ਅਰਮਾਨਦੀਪ ਸਿੰਘ ਆਪਣੇ ਘਰੋਂ ਐਕਟਿਵਾ 'ਤੇ ਸਵਾਰ ਹੋ ਕੇ ਕੁਝ ਖਾਣ ਪੀਣ ਲਈ ਗਏ ਸਨ ਜਦੋਂ ਤਿੰਨੇ ਜਣੇ ਕੁਝ ਖਾ ਪੀ ਕੇ ਵਾਪਸ ਆ ਰਹੇ ਸੀ ਤਾਂ ਪਿਛੋਂ ਦੋ ਨੌਜਵਾਨ ਨੇ ਡੱਬ 'ਚ ਲੱਗੀ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਨਾਲ ਧੱਕਾ ਮੱੁਕੀ ਕੀਤੀ ਤੇ ਚਾਬੀ ਕੱਢ ਲਈ | ਜਦੋਂ ਕਿ ਉਹ ਪੈਦਲ ਹੀ ਐਕਟਿਵਾ ਸਕੂਟਰੀ ਲੈ ਕੇ ਨਿਕਲਣ ਲੱਗੇ ਤੇ ਜਦੋਂ ਹੰਨੂਮਾਨ ਮੰਦਿਰ 100 ਫੁੱਟ ਰੋਡ 'ਤੇ ਪੁੱਜੇ ਤਾਂ ਪਿਛੋਂ ਦਰਜਨ ਦੇ ਕਰੀਬ ਵਿਅਕਤੀ ਜਿਨ੍ਹਾਂ ਕੋਲ ਹਥਿਆਰ ਕਿਰਪਾਨ ਦਾਤਰ ਆਦਿ ਸਨ ਨੇ ਉਨ੍ਹਾਂ ਦੀ ਕੁਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ | ਉਹ ਐਕਟਿਵਾ ਸਕੂਟਰੀ ਛੱਡ ਕੇ ਭੱਜ ਗਏ ਤੇ ਪਿੱਛੋਂ ਉਨ੍ਹਾਂ ਦੀ ਐਕਟਿਵਾ ਸਕੂਟਰੀ ਵੀ ਭੰਨ ਦਿੱਤੀ | ਇਸ ਮਾਮਲੇ 'ਚ ਪੁਲਿਸ ਵਲੋਂ ਆਰਿਆਨ, ਕਾਲੂ, ਸੁਜਲ, ਅਮਿ੍ਤਪਾਲ ਸਿੰਘ ਉਰਫ ਅੰਮੂ, ਮੋਹਿਤ, ਟੀਲੀ, ਸਾਹਿਬ ਸਿੰਘ, ਗਗਨ ਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਭਾਲੀ ਸੇਵਾ <br/> ਅਗਲੀ ਖ਼ਬਰ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਚੁੱਘ ਨੇ ਰਾਮ ਬਾਗ਼ ਅਗਨੀ ਕਾਂਡ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ <br/>
Ad Position 24