10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੁਰੂ ਨਗਰੀ 'ਚ 'ਮੁਫ਼ਤ ਜੀਵਨ ਜੁਗਤਿ ਟਰੇਨਿੰਗ ਸਮਰ ਕੈਂਪਾਂ' 'ਚ 1600 ਦੇ ਕਰੀਬ ਬੱਚੇ ਪ੍ਰਾਪਤ ਕਰ ਰਹੇ ਹਨ ਸਿੱਖ ਇਤਿਹਾਸ, ਸ਼ੁੱਧ ਗੁਰਬਾਣੀ ਉਚਾਰਨ ਤੇ ਧਾਰਮਿਕ ਸਿੱਖਿਆ <br/>

Ad Position 21
repet_subhas-goyals [Copy P29]
ਗੁਰੂ ਨਗਰੀ 'ਚ ਵੱਖ ਵੱਖ ਥਾਵਾਂ 'ਤੇ ਚੱਲ ਰਹੇ 'ਮੁਫ਼ਤ ਜੀਵਨ ਜੁਗਤਿ ਟਰੇਨਿੰਗ ਸਮਰ ਕੈਂਪਾਂ' 'ਚ ਧਾਰਮਿਕ ਅਧਿਆਪਕਾਂ ਤੋਂ ਸਿੱਖ ਇਤਿਹਾਸ, ਸ਼ੁੱਧ ਬਾਣੀ ਉਚਾਰਨ ਅਤੇ ਧਾਰਮਿਕ ਸਿੱਖਿਆ ਪ੍ਰਾਪਤ ਕਰਦੇ ਬੱਚੇ | ਤਸਵੀਰਾਂ : ਹਰਜੀਤ ਸਿੰਘ <br/> 10-06-2026
ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)-ਗੁਰਮਤਿ ਪ੍ਰਚਾਰ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰੂ ਨਗਰੀ ਵਿਚ 27 ਵੱਖ ਵੱਖ ਥਾਵਾਂ 'ਤੇ 4 ਜੂਨ ਤੋਂ 14 ਜੂਨ ਤੱਕ ਲਈ ਲਗਾਏ ਗਏ 11 ਦਿਨਾ ਮੁਫ਼ਤ ਜੀਵਨ ਜੁਗਤਿ ਟ੍ਰੇਨਿੰਗ ਸਮਰ ਕੈਂਪ ਉਤਸ਼ਾਹ ਸਹਿਤ ਜਾਰੀ ਹਨ ਤੇ ਇਨ੍ਹਾਂ ਸਮਰ ਕੈਂਪਾਂ ਵਿਚ ਲਗਭਗ 1600 ਬੱਚੇ ਸ਼ਾਮਿਲ ਹੋ ਰਹੇ ਹਨ | ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ, ਸਕੱਤਰ ਭਾਈ ਜਸਬੀਰ ਸਿੰਘ ਬੈਂਕ ਵਾਲੇ ਅਤੇ ਕੈਂਪ ਕੋਆਰਡੀਨੇਟਰ ਭਾਈ ਅੰਮਿ੍ਤਪਾਲ ਸਿੰਘ ਜੰਡਿਆਲਾ ਨੇ ਦੱਸਿਆ ਕਿ ਸਤਿਨਾਮ ਸਰਬ ਕਲਿਆਣ ਟਰੱਸਟ ਅੰਮਿ੍ਤਸਰ ਜ਼ੋਨ ਦੇ ਸਹਿਯੋਗ ਨਾਲ ਲਗਾਏ ਗਹੇ ਇਨ੍ਹਾਂ ਕੈਂਪਾਂ ਦੌਰਾਨ ਧਾਰਿਮਕ ਅਧਿਆਪਕਾਂ ਅਤੇ ਵੱਖ ਵੱਖ ਸਿੱਖ ਵਿਦਵਾਨਾਂ ਵਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਇਤਿਹਾਸ, ਸ਼ੁੱਧ ਬਾਣੀ ਉਚਾਰਨ ਤੇ ਅਰਥ, ਗੁਰ ਸਾਖੀਆਂ, ਆਤਮ ਵਿਸ਼ਵਾਸ ਅਤੇ ਗੁਰਸਿੱਖ ਆਚਰਣ ਅਤੇ ਸਿੱਖੀ ਕਦਰਾਂ ਕੀਮਤਾਂ ਤੇ ਸਿੱਖ ਸਭਿਆਚਾਰ ਸਬੰਧੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ ਨੇੜੇ ਦਾਣਾ ਮੰਡੀ ਭਗਤਾਂਵਾਲਾ ਵਿਖੇ 60 ਬੱਚੇ, ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ 70, ਗੁਰਦੁਆਰਾ ਸ੍ਰੀ ਸਿੰਘ ਸਭਾ ਦਰਸ਼ਨ ਐਵਨਿਊ ਵਿਖੇ 40, ਯੋਧੇ ਵੀਰ ਖਾਲਸਾ ਗੁਰਮਤਿ ਅਕੈਡਮੀ 'ਚ 40 , ਗੁਰਦੁਆਰਾ ਸਿੰਘ ਸਭਾ ਗੇਟ ਹਕੀਮਾ 'ਚ 40 , ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰੀਫਪੁਰਾ ਵਿਖੇ 50, ਗੁਰਦੁਆਰਾ ਭਾਈ ਘਨੱਈਆ ਜੀ ਸ਼ਹੀਦ ਊਧਮ ਸਿੰਘ ਨਗਰ 'ਚ 50, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਛੇਹਰਟਾ ਵਿਖੇ 35, ਗੁਰਦੁਆਰਾ ਸਾਹਿਬਜ਼ਾਦਾ ਜੋਰਾਵਰ ਸਿੰਘ ਫ਼ਤਿਹ ਸਿੰਘ ਡਰੀਮ ਸਿਟੀ 'ਚ 14, ਗੁਰਦੁਆਰਾ ਪੋਠੋਹਾਰ ਬਿਰਾਦਰੀ 'ਚ 80, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਜੈ ਸਿੰਘ 'ਚ 20, ਗੁਰਦੁਆਰਾ ਖੂਹ ਭਾਈ ਮੰਝ ਜੀ ਵਿਖੇ 96, ਗੁਰਦੁਆਰਾ ਸਾਹਿਬ ਗੋਬਿੰਦ ਨਗਰ ਸੁਲਤਾਨਵਿੰਡ ਰੋਡ 'ਚ 110, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਗੇਟ ਹਕੀਮਾਂ 'ਚ 30, ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਜੀਠਾ ਰੋਡ 'ਚ 90 ਬੱਚੇ, ਗੁਰਦੁਆਰਾ ਸਾਧ ਸੰਗਤ ਸਿੰਘ ਸਭਾ ਲੱਖਾ ਸਿੰਘ ਪਲਾਟ ਵਿਖੇ 70, ਗੁਰਦੁਆਰਾ ਮੀਰੀ ਪੀਰੀ ਕੋਟ ਆਤਮਾ ਰਾਮ 'ਚ 20, ਗੁਰਮਤਿ ਸੰਗੀਤ ਸਿਖਲਾਈ ਕੇਂਦਰ ਨਵਾਂ ਕੋਟ 'ਚ 50, ਗੁਰਦੁਆਰਾ ਸਾਧ ਸੰਗਤ ਕੋਟ ਖਾਲਸਾ ਵਿਖੇ 80, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵਿਖੇ 20, ਕੋਠੀ ਨੰਬਰ 228 ਪੰਜਾਬੀ ਬਾਗ ਤਰਨ ਤਰਨ ਰੋਡ 'ਚ 50, ਸ੍ਰੀ ਗੁਰੂ ਰਾਮਦਾਸ ਗੁਰਮਤਿ ਅਕੈਡਮੀ ਨਿਊ ਕਪੂਰ ਨਗਰ 'ਚ 60, ਗੁਰਦੁਆਰਾ ਸ੍ਰੀ ਤੂਤ ਸਾਹਿਬ ਵਿਖੇ 90, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਨਵਾਂ ਪਿੰਡ ਮਹਿਤਾ ਰੋਡ 'ਚ 30, ਗੁਰਦੁਆਰਾ ਸਾਹਿਬ ਕਪੂਰ ਨਗਰ ਡਰੰਮਾਂ ਵਾਲਾ ਬਾਜ਼ਾਰ 'ਚ 45, ਸ੍ਰੀ ਗੁਰੂ ਰਾਮਦਾਸ ਗੁਰਮਤਿ ਅਕੈਡਮੀ ਸ਼ਹੀਦ ਉਧਮ ਸਿੰਘ ਨਗਰ 'ਚ 70 ਬੱਚੇ ਤੇ ਨੌਜਵਾਨ ਸ਼ਿਰਕਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਮਰ ਕੈਂਪ 14 ਜੂਨ ਤੱਕ ਜਾਰੀ ਰਹਿਣਗੇ ਤੇ 15 ਜੂਨ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਰਾਤ ਨੂੰ ਕਰਵਾਏ ਜਾ ਰਹੇ ਸ਼ੁਕਰਾਨਾ ਅਤੇ ਸਨਮਾਨ ਸਮਾਗਮ ਦੌਰਾਨ ਸਮਰ ਕੈਂਪਾਂ ਵਿਚ ਧਾਰਮਿਕ ਸਿੱਖਿਆ ਪ੍ਰਦਾਨ ਕਰਨ ਵਾਲੇ ਕੈਂਪ ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿਮਾਗੀ ਟਿਊਮਰ ਦੇ ਸਮੇਂ ਸਿਰ ਪਹਿਚਾਣ ਨਾਲ ਇਲਾਜ ਦੇ ਨਤੀਜੇ ਬੇਹਤਰ-ਡਾ. ਰਾਜ ਕਮਲ <br/> ਅਗਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ...
Ad Position 24