17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਾਕਿ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ 15 ਤੱਕ ਹੜ੍ਹ ਦੇ ਖ਼ਤਰੇ ਦੀ ਦਿੱਤੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 12-06-2026
ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਅੱਜ ਤੋਂ 15 ਜੂਨ ਤੱਕ ਪਾਕਿ ਦੇ ਉੱਪਰੀ ਹਿੱਸਿਆਂ 'ਚ ਸੰਭਾਵਿਤ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਦੀ ਚਿਤਾਵਨੀ ਦਿੱਤੀ ਹੈ | ਐੱਨ. ਡੀ. ਐੱਮ. ਏ. ਦੇ ਬੁਲਾਰੇ ਅਨੁਸਾਰ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਦੇ ਪਾਕਿ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ, ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਤੇ ਖ਼ੈਬਰ ਪਖਤੂਨਖਵਾ ਸੂਬੇ ਨੂੰ ਸਥਾਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਭਾਰੀ ਬਾਰਿਸ਼ ਕਾਰਨ ਪਹਾੜੀ ਖੇਤਰਾਂ 'ਚ ਨਦੀਆਂ, ਨਾਲੇ ਤੇ ਨਹਿਰਾਂ ਭਰ ਸਕਦੀਆਂ ਹਨ | ਐੱਨ. ਡੀ. ਐੱਮ. ਏ. ਨੇ ਕਿਹਾ ਕਿ ਬਰਸਾਤ ਦੌਰਾਨ ਖ਼ੈਬਰ ਪਖਤੂਨਖਵਾ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ | ਜੋਖ਼ਮ ਵਾਲੇ ਖੇਤਰਾਂ 'ਚ ਚਿਤਰਾਲ, ਸ਼ਾਂਗਲਾ, ਕੋਹਿਸਤਾਨ, ਬੱਟਾਗ੍ਰਾਮ ਅਤੇ ਮਾਨਸੇਹਰਾ ਸ਼ਾਮਿਲ ਹਨ | ਬੁਲਾਰੇ ਨੇ ਚਿਤਾਵਨੀ ਦਿੱਤੀ ਕਿ ਪਹਾੜੀ ਖੇਤਰਾਂ 'ਚ ਭਾਰੀ ਬਾਰਿਸ਼ ਨਾਲ ਨਦੀਆਂ ਅਤੇ ਨਾਲਿਆਂ 'ਚ ਪਾਣੀ ਦਾ ਵਹਾਅ ਵਧ ਸਕਦਾ ਹੈ, ਜਿਸ ਨਾਲ ਨੀਵੇਂ ਇਲਾਕਿਆਂ ਅਤੇ ਜਲ ਚੈਨਲਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ | ਪੀ. ਓ. ਕੇ. ਦੇ ਕਈ ਖੇਤਰਾਂ 'ਚ ਸਥਾਨਕ ਹੜ੍ਹ ਵੀ ਆ ਸਕਦੇ ਹਨ | ਐੱਨ. ਡੀ. ਐੱਮ. ਏ. ਦੇ ਅਨੁਸਾਰ ਮੁਜ਼ੱਫਰਾਬਾਦ, ਨੀਲਮ ਘਾਟੀ, ਬਾਘ ਅਤੇ ਰਾਵਲਕੋਟ ਮੀਂਹ ਨਾਲ ਸੰਬੰਧਿਤ ਹੜ੍ਹਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ | ਐੱਨ. ਡੀ. ਐੱਮ. ਏ. ਦੇ ਬੁਲਾਰੇ ਨੇ ਕਿਹਾ ਕਿ ਗਿਲਗਿਤ-ਬਾਲਟਿਸਤਾਨ 'ਚ ਨਦੀਆਂ ਅਤੇ ਨਹਿਰਾਂ ਵਿਚ ਵੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਹੋ ਸਕਦੀ ਹੈ | ਅਧਿਕਾਰੀਆਂ ਨੇ ਇਨ੍ਹਾਂ ਖੇਤਰਾਂ ਦੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਤੇ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ | ਸੈਲਾਨੀਆਂ ਤੇ ਯਾਤਰੀਆਂ ਨੂੰ ਵੀ ਖ਼ਾਸ ਕਰਕੇ ਪਹਾੜੀ ਤੇ ਹੜ੍ਹ-ਸੰਭਾਵਿਤ ਖੇਤਰਾਂ 'ਚ ਬਰਸਾਤ ਦੇ ਸਮੇਂ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ | ਅਥਾਰਿਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਹਤ ਏਜੰਸੀਆਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਬਿਜਲੀ ਸਪਲਾਈ ਬੰਦ <br/> ਅਗਲੀ ਖ਼ਬਰ ਐੱਸ. ਸੀ. ਵਿੰਗ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸੱਚਰ ਨੇ ਕੀਤਾ ਸਨਮਾਨਿਤ <br/>
Ad Position 24