ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਛੋਟੇ ਭਰਾ ਨੂੰ ਕੁੱਟਮਾਰ ਤੋਂ ਬਚਾਉਣ ਗਏ ਵੱਡੇ ਭਰਾ ਦੇ ਢਿੱਡ ’ਚ ਮਾਰੀ ਗੋਲੀ

Ad Position 21
No active advertisement
ਅਜੀਤ ਡੈਸਕ 23-06-2026

ਅੰਮ੍ਰਿਤਸਰ, 22 ਜੂਨ (ਰੇਸ਼ਮ ਸਿੰਘ)-ਛੋਟੇ ਭਰਾ ਦੀ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਤੋਂ ਬਚਾਉਣ ਗਏ ਇਕ ਨੌਜਵਾਨ ਦੇ ਦੂਜੀ ਧਿਰ ਦੇ ਵਿਅਕਤੀ ਵਲੋਂ ਢਿੱਡ ‘ਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਦੋਂ ਕਿ ਹਮਲਾਵਰ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਥੇ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹਰਦੀਪ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਫਤਿਹਗੜ੍ਹ ਚੂੜੀਆਂ ਰੋਡ ਨੇ ਥਾਣਾ ਸਦਰ ਦੀ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਦਿਨੀ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਕਿ ਸ਼ਾਮ ਸਾਢੇ 6 ਵਜੇ ਉਸਦੇ ਛੋਟੇ ਭਰਾ ਜਗਦੀਪ ਸਿੰਘ ਦਾ ਫੋਨ ਆਇਆ ਕਿ ਇਕ ਨੌਜਵਾਨ ਜਿਸ ਦਾ ਨਾਮ ਟਾਂਗਾ ਹੈ ਅਤੇ ਉਸਦੇ ਸਾਥੀਆਂ ਨੇ ਉਸਨੂੰ ਫਤਿਗਹੜ੍ਹ ਚੂੜੀਆਂ ਰੋਡ ‘ਤੇ ਇਕ ਖਾਲੀ ਪਲਾਟ ‘ਚ ਘੇਰਿਆ ਹੋਇਆ ਹੈ। ਉਹ ਦਸੀ ਜਗ੍ਹਾ ‘ਤੇ ਪੁੱਜ ਗਿਆ ਤੇ ਟਾਂਗੇ ਨੂੰ ਪੁੱਛਿਆ ਕਿ ਕੀ ਗੱਲ ਹੋਈ ਹੈ ਪਰ ਉਸਨੇ ਉਸਦੀ ਕੋਈ ਗੱਲ ਨਹੀਂ ਸੁਣੀ ਅਤੇ ਆਪਣਾ ਅਸਲਾ ਡੱਬ ਵਿਚੋਂ ਕੱਢ ਕੇ 2 ਹਵਾਈ ਫਾਇਰ ਕੀਤੇ ਤੇ ਫਿਰ ਮਾਰ ਦੇਣ ਦੀ ਨੀਅਤ ਨਾਲ ਇਕ ਫਾਇਰ ਕੀਤਾ ਜੋ ਉਸਦੇ ਢਿੱਡ ‘ਚ ਲਗਿਆ ਤੇ ਉਹ ਡਿੱਗ ਪਿਆ। ਉਸਦੇ ਭਰਾ ਨੇ ਉਸਨੂੰ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿਥੇ ਉਸਦਾ ਇਲਾਜ਼ ਚਲ ਰਿਹਾ ਹੈ। ਇਸ ਹਮਲੇ ਦੀ ਵੱਜ੍ਹਾ ਰੰਜਿਸ਼ ਇਹ ਦੱਸੀ ਗਈ ਹੈ ਕਿ ਟਾਂਗੇ ਤੇ ਉਸਦੇ ਸਾਥੀਆਂ ਨੇ ਉਸਦੇ ਭਰਾ ਜਗਦੀਪ ਸਿੰਘ ਨੂੰ ਬਹੁਤ ਕੁਟਿਆ ਸੀ ਤੇ ਜਦੋਂ ਉਹ ਪੁਛਣ ਗਿਆ ਤਾਂ ਉਨ੍ਹਾਂ ਤੈਸ਼ ‘ਚ ਆ ਕੇ ਗੋਲੀ ਮਾਰ ਦਿੱਤੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਈ. ਸੀ. ਆਰ. ਤੇ ਤਨਖਾਹਾਂ ਦੇ ਬਕਾਇਆਂ ਨੂੰ ਲੈ ਕੇ ਸਟਰੀਟ ਲਾਈਟ ਮੁਲਾਜ਼ਮਾਂ ਨੇ ਕੀਤਾ ਮੁਜ਼ਹਾਰਾ ਅਗਲੀ ਖ਼ਬਰ ਜਸਮੇਰ ਖਲੈਹਿਰਾ ਕਿਸਾਨ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ
Ad Position 24
No active advertisement