ਅੰਮ੍ਰਿਤਸਰ, 22 ਜੂਨ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰੂ ਨਗਰੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਸਮੇਤ 26 ਥਾਵਾਂ ‘ਤੇ ਲਗਾਏ 11 ਦਿਨਾ ਜੀਵਨ ਜੁਗਤਿ ਟ੍ਰੇਨਿੰਗ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਧਾਰਮਿਕ ਸਿੱਖਿਆ ਅਤੇ ਸ਼ੁੱਧ ਗੁਰਬਾਣੀ ਉਚਾਰਣ ਦੀ ਸਿੱਖਿਆ ਪ੍ਰਦਾਨ ਕਰਨ ਵਾਲੇ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਧਾਰਮਿਕ ਸੁਸਾਇਟੀਆਂ ਨਾਲ ਸਬੰਧਤ ਅਧਿਆਪਕਾਂ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ, ਕਾਰਜਕਾਰੀ ਪ੍ਰਧਾਨ ਸਤਿੰਦਰ ਸਿੰਘ ਚਾਵਲਾ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਸ਼ਰਨਜੀਤ ਸਿੰਘ ਪੱਖਿਆਂ ਵਾਲੇ ਤੇ ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਬਖਸ਼ ਸਿੰਘ ਬੱਗਾ, ਭਾਈ ਦਵਿੰਦਰ ਸਿੰਘ ਆਦਿ ਸ਼ਖ਼ਸੀਅਤਾਂ ਵਲੋਂ ਉਕਤ ਧਾਰਮਿਕ ਅਧਿਆਪਕਾਂ ਨੂੰ ਤੋਹਫੇ ਤੇ ਸਨਮਾਨ ਚਿੰਨ ਭੇਟ ਕੀਤੇ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਵੀ ਹਾਜ਼ਰ ਸਨ।
ਜੀਵਨ ਜੁਗਤਿ ਟ੍ਰੇਨਿੰਗ ਸਮਰ ਕੈਂਪ ਦੇ ਧਾਰਮਿਕ ਅਧਿਆਪਕਾਂ ਦਾ ਸਨਮਾਨ
ਅਜੀਤ ਡੈਸਕ
23-06-2026