07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵਿਰਸਾ ਵਿਹਾਰ ਵਿਖੇ ‘ਪੰਜ ਦਿਨਾਂ ਸਮਰ ਥੀਏਟਰ ਫੈਸਟੀਵਲ’ ਪਹਿਲੀ ਤੋਂ : ਕੇਵਲ ਧਾਲੀਵਾਲ

Ad Position 21
No active advertisement
ਅਜੀਤ ਡੈਸਕ 28-06-2026
ਅੰਮ੍ਰਿਤਸਰ 27 ਜੂਨ (ਜਸਵੰਤ ਸਿੰਘ ਜੱਸ)-ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ ਰੰਗ ਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਈ ਗਈ 30 ਦਿਨਾ ਸਾਲਾਨਾ ਰੰਗਮੰਚ ਸਿਖਲਾਈ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕਾਂ ‘ਤੇ ਅਧਾਰਿਤ ਪੰਜ ਦਿਨਾਂ ਸਮਰ ਥੀਏਟਰ ਫੈਸਟੀਵਲ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੰਗਮੰਚ ਵਰਕਸ਼ਾਪ ਦੇ ਕਨਵੀਨਰ, ਸ਼੍ਰੋਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਰੰਗਮੰਚ ਵਰਕਸ਼ਾਪ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸੂਬਿਆਂ ਤੋਂ ਵੀ ਵਿਦਿਆਰਥੀ ਰੰਗਕਰਮੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਪਾਰਥੋ ਬੰਦੋਪਾਧਿਆਏ ਦੀ ਨਿਰਦੇਸ਼ਨਾ ਹੇਠ ਨਾਟਕ ‘ਈਡੀਪਸ’ ਖੇਡਿਆ ਜਾਵੇਗਾ, 2 ਜੁਲਾਈ ਨੂੰ ਉਨ੍ਹਾਂ (ਧਾਲੀਵਾਲ) ਦੀ ਨਿਰਦੇਸ਼ਨਾ ਹੇਠ ਜਤਿੰਦਰ ਬਰਾੜ ਦੇ ਚਰਚਿਤ ਨਾਟਕ ‘ਕੁਦੇਸਣ’ ਦਾ ਮੰਚਨ ਹੋਵੇਗਾ। 3 ਜੁਲਾਈ ਨੂੰ (ਧਾਲੀਵਾਲ) ਦੀ ਹੀ ਨਿਰਦੇਸ਼ਨਾ ਹੇਠ ਡਾ: ਸਵਰਾਜਬੀਰ ਦਾ ਨਵਾਂ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਅਤੇ 4 ਜੁਲਾਈ ਨੂੰ ਪ੍ਰੀਤਪਾਲ ਰੁਪਾਣਾ ਦੀ ਨਿਰਦੇਸ਼ਨਾ ਹੇਠ ਭੀਸ਼ਮ ਸਾਹਨੀ ਦਾ ਨਾਟਕ ‘ਮੁਆਵਜੇ’ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਖਰੀ ਦਿਨ 5 ਜੁਲਾਈ ਨੂੰ ਉਨ੍ਹਾਂ (ਧਾਲੀਵਾਲ) ਦੀ ਅਗਵਾਈ ਵਿਚ ‘ਤੂੰ ਬੁੱਲੇ ਵਾਂਗੂੰ ਬੋਲ’ ਨਾਟਕ ਦਾ ਮੰਚਨ ਪ੍ਰੀਤ ਨਗਰ ਦੇ ਉਪਨ ਏਅਰ ਆਡੀਟੋਰੀਅਮ ਵਿਖੇ ਕੀਤਾ ਜਾਵੇਗਾ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਇਹ ਨਾਟਕ ਰੋਜ਼ਾਨਾ ਸ਼ਾਮ ਨੂੰ 6.30 ਵਜੇ ਮੰਚਿਤ ਹੋਣਗੇ ਅਤੇ ਨਾਟਕ ਦੇਖਣ ਲਈ ਦਰਸ਼ਕਾਂ ਲਈ ਦਾਖਲਾ ਮੁਫਤ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਐਵੀਨਿਊ ’ਚ ਚੱਲੀਆਂ ਗੋਲੀਆਂ ਇਕ ਨੌਜਵਾਨ ਜ਼ਖਮੀ, ਦੂਜੇ ਦਿਨ ਵੀ ਕੋਈ ਗ੍ਰਿਫਤਾਰੀ ਨਹੀਂ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਦਾਖ਼ਲਿਆਂ ਲਈ ਉਤਸ਼ਾਹ
Ad Position 24
No active advertisement