07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ’ਚ ਸੀਵਰੇਜ ਦੀ ਸਫ਼ਾਈ ਹੋਣੀ ਅਜੇ ਬਾਕੀ

Ad Position 21
No active advertisement
ਅਜੀਤ ਡੈਸਕ 04-07-2026
ਅੰਮ੍ਰਿਤਸਰ, 3 ਜੁਲਾਈ (ਹਰਮਿੰਦਰ ਸਿੰਘ)-ਮਾਨਸੂਨ ਸਿਰ ‘ਤੇ ਆ ਗਈ ਹੈ ਪਰ ਸ਼ਹਿਰ ਦਾ ਸੀਵਰੇਜ਼ ਅਜੇ ਪੂਰੀ ਤਰ੍ਹਾਂ ਨਾਲ ਸਾਫ਼ ਨਹੀ ਹੋਇਆ। ਨਗਰ ਨਿਗਮ ਵਲੋਂ 85 ‘ਚੋਂ 20 ਵਾਰਡਾਂ ‘ਚ ਸੀਵਰੇਜ਼ ਦੀ ਸਫ਼ਾਈ ਦਾ ਠੇਕੇ ਦਿੱਤਾ ਹੈ ਜਿਥੇ ਸੁਪਰ ਸਕੱਕਰ ਮਸ਼ੀਨਾਂ ਨਾਲ ਡੀਸਿਲਟਿੰਗ ਹੋ ਰਹੀ ਹੈ ਜਦੋਂ ਕਿ ਬਾਕੀ 65 ਵਾਰਡਾਂ ‘ਚ ਡੀਸਿਲਟਿੰਗ ਹੋਣੀ ਬਾਕੀ ਹੈ। ਜੋ ਨਿਗਮ ਦੀ ਲੇਟ ਲਤੀਫੀ ਨੂੰ ਬਿਆਨ ਕਰਦੀ ਹੈ। ਜੇਕਰ ਸਮਾਂ ਹੁੰਦਿਆਂ ਸ਼ਹਿਰ ‘ਚ ਪੂਰੀ ਤਰ੍ਹਾਂ ਨਾਲ ਡੀਸਿਲਟਿੰਗ ਨਾ ਹੋਈ ਤਾਂ ਬਰਸਾਤ ਦੇ ਦਿਨਾਂ ‘ਚ ਸ਼ਹਿਰ ਦੇ ਕਈ ਹਿੱਸੇ ਬਰਸਾਤੀ ਪਾਣੀ ‘ਚ ਡੁੱਬ ਸਕਦੇ ਹਨ। ਨਗਰ ਨਿਗਮ ਵਲੋਂ ਵਾਲਡ ਸਿਟੀ, ਵਿਧਾਨ ਸਭਾ ਹਲਕਾ ਪੂਰਬੀ ਤੇ ਪੱਛਮੀ ‘ਚ ਪੈਂਦੀਆਂ ਕੁਲ 20 ਵਾਰਡਾਂ ਦੀ ਸੀਵਰੇਜ਼ ਸਫ਼ਾਈ ਦਾ ਕੰਮ ਨਿੱਜੀ ਹੱਥਾਂ ‘ਚ ਕੰਪਨੀ ਨੂੰ ਸੌਂਪਿਆ ਗਿਆ ਹੈ। ਨਿਗਮ ਵਲੋਂ ਵਾਲਡ ਸਿਟੀ ‘ਚ ਪੈਂਦੀਆਂ ਵਾਰਡਾਂ ‘ਚ ਵਾਰਡ ਨੰ: 46, 48, 49, 54, 55, 56, 57, 58, 59, 60 ਵਿਧਾਨ ਸਭਾ ਹਲਕਾ ਪੱਛਮੀ ਦੀਆਂ ਵਾਰਡ ਲੰ: 66, 71, 74, 75, 76, 77, 78, 79 ਅਤੇ 84 ਨੰਬਰ ਵਾਰਡ ਇਸ ਦੇ ਨਾਲ ਹਲਕਾ ਪੂਰਬੀ ਦੀ ਵਾਰਡ ਨੰ: 29 ਦੇ ਸੀਵਰੇਜ ਦੀ ਸਫ਼ਾਈ ਦਾ ਕੰਮ ਨਿੱਜੀ ਕੰਪਨੀ ਨੂੰ ਸੌਪਿਆ ਗਿਆ ਹੈ। ਸ਼ਹਿਰ ਦੀਆਂ ਬਾਕੀ ਵਾਰਡਾਂ ‘ਚ ਸੀਵਰੇਜ ਦੀ ਸਫ਼ਾਈ ਹੋਣਾ ਬਾਕੀ ਹੈ। ਜਦੋ ਕਿ ਮੋਨਸੂਨ ਸਿਰ ‘ਤੇ ਆ ਗਈ ਹੈ।
ਇਸ ਸਬੰਧ ਵਿਚ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਨਗਰ ਨਿਗਮ ਵਲੋਂ 20 ਵਾਰਡਾਂ ‘ਚ ਸੀਵਰੇਜ਼ ਦੀ ਡੀਸਿਲਟਿੰਗ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ। ਜੋ ਬਾਕੀ 65 ਵਾਰਡਾਂ ਹਨ ਉਨ੍ਹਾਂ ਦੇ ਸੀਵਰੇਜ਼ ਦਾ ਕੰਮ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਕੰਪਨੀ ਦੇ ਆਪਣੀ ਮਸ਼ੀਨਰੀ ਵੀ ਨਾਲ ਲਗਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਸ਼ਹਿਰ ਦਾ ਸੀਵਰੇਜ਼ ਦੀ ਸਫਾਈ ਪੂਰੀ ਤਰ੍ਹਾਂ ਹੋ ਜਾਵੇਗੀ ਇਸ ਵਾਰ ਬਰਸਾਤਾਂ ‘ਚ ਇਕ ਬੂੰਦ ਪਾਣੀ ਸੜਕਾਂ ‘ਤੇ ਖੜ੍ਹਾ ਨਹੀਂ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਮੋਰਚਾ ਦੇ ਵਲੰਟੀਅਰਾਂ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਅਗਲੀ ਖ਼ਬਰ ਸੰਤ ਭੂਰੀ ਵਾਲਿਆਂ ਵਲੋਂ ਗੁ: ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਲਈ ਲੰਗਰ ਦੀਆਂ ਰਸਦਾਂ ਦਾ ਟਰੱਕ ਰਵਾਨਾ
Ad Position 24
No active advertisement