09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਕਿਸਾਨ ਸਭਾ, ਖੇਤ ਮਜ਼ਦੂਰ ਤੇ ਆਂਗਣਵਾੜੀ, ਆਸ਼ਾ ਵਰਕਰਾਂ ਵਲੋਂ ਡੀ.ਸੀ. ਦਫਤਰ ਮੂਹਰੇ ਧਰਨਾ

Ad Position 21
No active advertisement
ਅਜੀਤ ਡੈਸਕ 11-07-2026
ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)-ਖੱਬੇ ਪੱਖੀ ਜਥੇਬੰਦੀਆਂ ਸੀਟੂ, ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਵਲੋਂ ਡੀ.ਸੀ. ਦਫਤਰ ਵਿਖੇ ਵਿਸ਼ਾਲ ਰੈਲੀ ਕਾ: ਚਰਨਜੀਤ ਮਜੀਠਾ, ਰਣਜੀਤ ਸਿੰਘ ਬਲ ਅਤੇ ਜਸਬੀਰ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਆਂਗਣਵਾੜੀ ਮੁਲਾਜ਼ਮ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਮਨਰੇਗਾ ਵਰਕਰ, ਸਨਅਤੀ ਮਜ਼ਦੂਰ, ਸਟਰੀਟ ਲਾਇਟ ਵਰਕਰ, ਨਗਰ ਨਿਗਮ ਵਰਕਰ, ਕਿਸਾਨ ਅਤੇ ਖੇਤ ਮਜ਼ਦੂਰ ਸ਼ਾਮਿਲ ਹੋਏ। ਇਸ ਰੈਲੀ ਨੂੰ ਕਾ: ਸੁੱਚਾ ਸਿੰਘ ਅਜਨਾਲਾ ਸੂਬਾਈ ਮੀਤ ਪ੍ਰਧਾਨ ਸੀਟੂ, ਜਸਬੀਰ ਸਿੰਘ ਝਬਾਲ ਸੂਬਾਈ ਜੋਇੰਟ ਸਕੱਤਰ ਖੇਤ ਮਜ਼ਦੂਰ ਯੂਨੀਅਨ, ਰਣਜੀਤ ਸਿੰਘ ਬੱਲ ਪ੍ਰਧਾਨ ਕਿਸਾਨ ਸਭਾ, ਐਡਵੋਕੇਟ ਕਵਲਜੀਤ ਕੌਰ, ਗੁਰਮਿੰਦਰ ਕੌਰ, ਸੁਮਨ ਰਾਣੀ, ਸਰੋਜ ਬਾਲਾ, ਤਰਸੇਮ ਸਿੰਘ ਟਪਿਆਲਾ, ਤਰਸੇਮ ਸਿੰਘ ਦਿਓਲ, ਤੇ ਵਾਸੂਦੇਵ ਨੇ ਸੰਬੋਧਨ ਕਰਦਿਆਂ ਸੂਬਾ ਅਤੇ ਕੇਂਦਰੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਹੀ ਕਰ ਦਿੱਤੀ ਹੈ। ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਤੋਂ ਰੋਕਿਆ ਗਿਆ ਹੈ। ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਭੂਮੀ ਗ੍ਰਹਿਣ ਕਾਨੂੰਨ ਫਿਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ 2025 ਤੇ ਬੀਜ ਬਿਲ 2025 ਵਾਪਸ ਨਹੀਂ ਲਿਆ। ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਕੀਤੇ ਜਾ ਰਹੇ। ਮਜ਼ਦੂਰਾਂ ਨੂੰ ਘਰ ਬਣਾਉਣ ਦੇ ਲਈ ਪਲਾਟ ਨਹੀਂ ਦਿੱਤੇ ਜਾ ਰਹੇ ਹਨ। ਰੈਗੂਲਰ ਭਰਤੀ ਕਰਨ ਦੀ ਥਾਂ ਤੇ ਠੇਕੇਦਾਰੀ ਭਰਤੀ ਕਰਕੇ ਬੇਰੋਜ਼ਗਾਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਦੇ ਖਿਲਾਫ 10 ਅਗਸਤ ਨੂੰ ਸਮੂਹ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਰੈਲੀ ਕਰਕੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਕਾ: ਕਿਰਪਾ ਰਾਮ, ਵਿਜੇ ਕੁਮਾਰ, ਗੁਰਦੀਪ ਬੁਤਾਲਾ, ਸਵਿੰਦਰ ਸਿੱਧੂ, ਜਸਪਾਲ ਕੌਰ, ਰਾਜਾ ਰਾਮ, ਧਰਮਪਾਲ, ਸਤਨਾਮ ਸਿੰਘ, ਗੁਰਨਾਮ ਤਲਵੰਡੀ, ਪਰਮਿੰਦਰ ਕੌਰ, ਗੁਰਵਿੰਦਰ ਕੌਰ, ਨਰਿੰਦਰ ਧੰਜਲ, ਮਹਿੰਦਰ ਖਹਿਰਾ, ਜਸਵੰਤ ਸਿੰਘ, ਸੂਰਜ ਪ੍ਰਕਾਸ਼, ਪੂਜਾ, ਜਗੀਰ ਸਿੰਘ ਸਰਜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਧਾਮ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਗੋਲਡਨ ਐਵੇਨਿਊ ਵਿਖੇ ਹੋਟਲਾਂ ਦੇ ਅੰਨ੍ਹੇਵਾਹ ਖੁੱਲ੍ਹਣ ਨਾਲ ਪਾਰਕਿੰਗ ਸੰਕਟ ਹੋਇਆ ਹੋਰ ਡੂੰਘਾ
Ad Position 24