ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਹੈਰੋਇਨ ਤਸਕਰੀ ਤੇ ਡਰਗ ਮਨੀ ਬਰਾਮਦਗੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਇਕ ਮੁਲਜ਼ਮ ਨੂੰ ਇੱਥੇ ਵਿਸੇਸ਼ ਅਦਾਲਤ ਦੇ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਲੋਂ ਗਵਾਹਾਂ ਤੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਇਹ ਮਾਮਲਾ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਤਿੰਨ ਸਾਲ ਪਹਿਲਾਂ 2023 ’ਚ ਦਰਜ ਕੀਤਾ ਗਿਆ ਸੀ, ਜਦੋਂ ਕਿ ਪੁਲਿਸ ਵਲੋਂ ਕਾਰਜ ਸਿੰਘ ਵਾਸੀ ਪਿੰਡ ਸੌੜੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਹ ਮਾਮਲਾ ਅਨੁਸਾਰ 6 ਜੂਨ 23 ਪੁਲਿਸ ਪਾਰਟੀ ਪੈਟਰੌਲਿੰਗ ਕਰ ਰਹੀ ਸੀ ਤਾਂ ਇਕ ਫਾਰਚੂਨਰ ਕਾਰ ਨੂੰ ਸ਼ੱਕ ਦੇ ਆਧਾਰ ‘’ਤੇ ਰੋਕਿਆ ਗਿਆ, ਜਦੋਂ ਕਿ ਡਰਾਈਵਰ ਨੇ ਅਚਾਨਕ ਕਾਰ ਨੂੰ ਇੱਟਾਂ ਵਾਲੀ ਸੜਕ ਵੱਲ ਮੋੜ ਲਿਆ ਤੇ ਇਕ ਘਰ ਦੇ ਸਾਹਮਣੇ ਕਾਰ ਖੜੀ ਕਰਨ ਤੋਂ ਬਾਅਦ ਤੇਜ਼ੀ ਨਾਲ ਉਸ ਘਰ ’ਚ ਦਾਖਲ ਹੋਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਪਾਰਟੀ ਨੇ ਉਸਨੂੂੰ ਫੜ ਲਿਆ ਜਿਸ ਨੇ ਆਪਣਾ ਨਾਮ ਕਾਰਜ ਸਿੰਘ ਦਸਿਆ ਤੇ ਉਸ ਕੋਲ ਪਲਸਾਟਿਕ ਦਾ ਲਿਫਾਫਾ ਕੱਢਿਆ ਜੋ ਸੁੱਟਣ ਲੱਗਾ ਤੇ ਪੁਲਿਸ ਨੇ ਇਸ ਨੂੰ ਫੜ ਲਿਆ। ਉਸ ਵਿਚੋਂ 257 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਇਕ ਹੋਰ ਬੈਗ ’ਚ ਨਕਦੀ ਵੀ ਮਿਲੀ । ਇਸ ਸਬੰਧੀ ਐੱਨ. ਡੀ.ਪੀ. ਐੱਸ ਐੱਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਹੈਰੋਇਨ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਅਦਾਲਤ ਵਲੋਂ ਬਰੀ
ਅਜੀਤ ਡੈਸਕ
12-07-2026