06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਜੀਤ ਵਿਦਿਆਲਿਆ ਸਕੂਲ ਵਿਖੇ ਪ੍ਰਿੰ: ਸੁਧੀਰ ਮਹਾਜਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-07-2026

ਅੰਮ੍ਰਿਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵ: ਪ੍ਰਿੰਸੀਪਲ ਸੁਧੀਰ ਮਹਾਜਨ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਪ੍ਰਿੰਸੀਪਲ ਰਮਾ ਮਹਾਜਨ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪ੍ਰਿੰ: ਸੁਧੀਰ ਮਹਾਜਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਅਧਿਆਪਕਾ ਹਰਸਿਮਰਨਜੀਤ ਕੌਰ ਨੇ ਸੁਧੀਰ ਮਹਾਜਨ ਦੀ ਸ਼ਖ਼ਸੀਅਤ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਹ ਇਕ ਸੁਚੱਜੇ, ਇਮਾਨਦਾਰ, ਗਿਆਨਵਾਨ, ਦੂਰਦਰਸ਼ੀ ਅਤੇ ਹਰ ਪੱਖੋਂ ਪ੍ਰਤਿਭਾਸ਼ਾਲੀ ਵਿਅਕਤੀ ਸਨ। ਉਨ੍ਹਾਂ ਨੇ ਆਪਣੇ ਪਿਤਾ ਸਤਿਆਪਾਲ ਮਹਾਜਨ ਤੋਂ ਸਿੱਖਿਆ ਅਤੇ ਰਾਜਨੀਤਿਕ ਦੋਵੇਂ ਹੁਨਰ ਸਿੱਖੇ ਜਦਕਿ ਉਨ੍ਹਾਂ ‘ਚ ਸ਼ਖ਼ਸੀਅਤਾਂ ਦਾ ਮੁਲਾਂਕਣ ਕਰਨ ਦੀ ਯੋਗਤਾ ਕਮਾਲ ਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਲਈ ਪ੍ਰੀਖਿਆਵਾਂ ਦੇ ਕੰਟਰੋਲਰ ਵਜੋਂ ਨਿਯੁਕਤ ਕੀਤਾ ਗਿਆ। ਅਧਿਆਪਕਾ ਸਰਬਜੀਤ ਕੌਰ ਨੇ ਕਿਹਾ ਕਿ ਉਹ ਸੁਧੀਰ ਮਹਾਜਨ ਦੀ ਵਿਦਿਆਰਥਣ ਸਨ ਅਤੇ ਉਨ੍ਹਾਂ ਪਾਸੋਂ ਗਣਿਤ ਪੜ੍ਹਾਉਣ ਦਾ ਸਭ ਤੋਂ ਸਰਲ ਅਤੇ ਪ੍ਰਭਾਵਸ਼ਾਲੀ ਤਰੀਕਾ ਸਿੱਖਿਆ ਉਪਰੰਤ ਇਕ ਅਧਿਆਪਕਾ ਦੇ ਤੌਰ ‘ਤੇ ਉਨ੍ਹਾਂ ਨੇ ਕਲੈਰੀਕਲ ਕੰਮ ਵੀ ਪੜ੍ਹਾਇਆ, ਜੋ ਉਹ ਅਜੇ ਵੀ ਪੂਰੀ ਸੰਜਦੀਗੀ ਨਾਲ ਕਰਦੀ ਹੈ। ਇਸ ਮੌਕੇ ਪ੍ਰਿੰਸੀਪਲ ਰਮਾ ਮਹਾਜਨ ਨੇ ਦੱਸਿਆ ਕਿ ਪ੍ਰਿੰ: ਸੁਧੀਰ ਮਹਾਜਨ ਦੀ ਯਾਦ ‘ਚ ਪਿਛਲੇ ਤਿੰਨ ਸਾਲਾਂ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਟੈਸਟਾਂ ਦੇ ਆਧਾਰ ‘ਤੇ ਵਜ਼ੀਫ਼ੇ ਦਿੱਤੇ ਜਾ ਰਹੇ ਹਨ। ਇਸ ਸਾਲ ਇਹ ਵਜ਼ੀਫ਼ਾ ਨਿਰਵਾਨ ਸਿੰਘ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਾਈਨਪ੍ਰੀਤ ਕੌਰ ਅਤੇ ਮਹਿਕਦੀਪ ਕੌਰ ਨੂੰ 12ਵੀਂ ਜਮਾਤ ਤੱਕ ਇਹ ਵਜ਼ੀਫ਼ੇ ਮਿਲਣਗੇ। ਅਧਿਆਪਕਾ ਵਨੀਤਾ ਸਿੰਘ ਨੇ ਕਿਹਾ ਕਿ ਪ੍ਰਿੰ: ਸੁਧੀਰ ਮਹਾਜਨ ਇਕ ਸ਼ਾਨਦਾਰ ਪ੍ਰਿੰਸੀਪਲ, ਇਨਸਾਨ ਅਤੇ ਸ਼ੁੱਧ ਆਤਮਾ ਸਨ। ਉਹ ਆਪਣੇ ਵਿਚਾਰਾਂ ਅਤੇ ਕੰਮਾਂ ਰਾਹੀਂ ਸਾਡਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੁਆਰਾ ਸਥਾਪਿਤ ਸਕੂਲ ਦਾ ਮੰਦਰ ਉਨ੍ਹਾਂ ਦੇ ਆਸ਼ੀਰਵਾਦ ਨਾਲ ਤਰੱਕੀ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਦਾ ਰਹੇਗਾ। ਅੰਤ ‘ਚ ਸਾਰਿਆਂ ਨੇ ਸਵ: ਸੁਧੀਰ ਮਹਾਜਨ ਦੇ ਆਦਰਸ਼ਾਂ ਦੀ ਪਾਲਣਾ ਕਰਨ ਅਤੇ ਸਕੂਲ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ।

Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਫੀਸ ’ਤੇ 5 ਫ਼ੀਸਦੀ ਤੋਂ ਵੱਧ ਵਾਧੇ ’ਤੇ ਲਗਾਈ ਰੋਕ ਮਾਪਿਆਂ ਲਈ ਵੱਡੀ ਰਾਹਤ-ਧਾਲੀਵਾਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਦਾ ਅੱਜ ਦਾ ਜਲੰਧਰ ਦੌਰਾ ਇਤਿਹਾਸਕ ਹੋਵੇਗਾ-ਅਕਸ਼ੈ ਸ਼ਰਮਾ
Ad Position 24
No active advertisement