ਅੰਮ੍ਰਿਤਸਰ, 16 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਪੰਜਾਬ ਵਲੋਂ ਅਸ਼ਵਨੀ ਕੁਮਾਰ ਨਾਮੇਸ਼ਾਹ ਨੂੰ ਭਾਰਤੀਯ ਵਪਾਰ ਮੰਡਲ ਸਵਰਨਕਾਰ ਸੰਘ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਦੇ ਨਾਲ ਹੀ ਨਰਿੰਦਰ ਕੁਮਾਰ ਪੁਰੀ ਨੂੰ ਭਾਰਤੀਯ ਵਪਾਰ ਮੰਡਲ ਇੰਡਸਟਰੀ ਸੈੱਲ ਪੰਜਾਬ ਦਾ ਪ੍ਰਧਾਨ ਬਣਾਇਆ। ਇਸ ਮੌਕੇ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਨੇ ਕਿਹਾ ਕਿ ਅੱਜ ਮੰਡਲ ਵਲੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ, ਹਰੇਕ ਵਪਾਰਕ ਭਾਈਚਾਰੇ ਦਾ ਸਮਰਥਨ ਕਰਨਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਨਵੇਂ ਨਿਯੁਕਤ ਮੈਂਬਰ 19 ਜੁਲਾਈ ਨੂੰ ਸਹੁੰ ਚੁੱਕ ਸਮਾਰੋਹ ‘ਚ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨਗੇ।
ਅਸ਼ਵਨੀ ਕੁਮਾਰ (ਨਾਮੇਸ਼ਾਹ) ਭਾਰਤੀਯ ਵਪਾਰ ਮੰਡਲ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਬਣੇ
ਅਜੀਤ ਡੈਸਕ
17-07-2026