11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦਾ ‘ਨੀਟ’ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ‘ਨੀਟ’ 2026 ਸਮੇਤ ਮੁਕਾਬਲੇ ਦੀਆਂ ਹੋਰ ਵੱਖ-ਵੱਖ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕਰਕੇ ਦੀਵਾਨ ਦਾ ਨਾਮ ਹੋਰ ਰੌਸ਼ਨ ਕੀਤਾ ਹੈ। ਨੀਟ ਦੇ ਐਲਾਨੇ ਨਤੀਜਿਆਂ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ 99.92 ਪ੍ਰਤੀਸ਼ਤ (649/720) ਅੰਕਾਂ ਆਲ ਇੰਡੀਆ ਰੈਂਕ 1526 ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੁਸ਼ਨਾਇਆ ਹੈ। ਹਰਸ਼ਬੀਰ ਸਿੰਘ ਨੇ 99.26 ਅੰਕ ਅਤੇ ਗੁਰਸਿਮਰਨ ਕੌਰ ਨੇ 97.73 ਪ੍ਰਤੀਸ਼ਤ ਪ੍ਰਾਪਤ ਕੀਤੇ। ਹਰਸ਼ਬੀਰ ਸਿੰਘ ਨੇ ਜੇਈਈ ਮੇਨ ਵਿਚ ਵੀ 99.26 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਦੋਹਰੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਵਿਦਿਆਰਥਣ ਅਰਪਨਦੀਪ ਕੌਰ ਨੇ ਵੀ ਨੀਟ ਯੋਗਤਾ ਹਾਸਿਲ ਕੀਤੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਮੈਡੀਕਲ ਸਟੇਟ ਟਾਪਰ ਵਿਦਿਆਰਥਣ ਜਪਜੀਤ ਕੌਰ ਨੇ 99.91 ਪ੍ਰਤੀਸ਼ਤ, ਸੁਖਰੀਤ ਸਿੰਘ ਨੇ 93.37, ਹਰਸਾਖੀ ਕੌਰ ਨੇ 96 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਨੀਟ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਹਰਜੋਤ ਸਿੰਘ, ਜਸਲੀਨ ਕੌਰ, ਚਿਤਵਨਪਾਲ ਸਿੰਘ, ਅੰਤਰਜੋਤ ਕੌਰ ਅਤੇ ਹਰਨੂਰ ਕੌਰ ਨੇ ਨੀਟ ਪ੍ਰੀਖਿਆ ਵਿਚ ਸਫਲਤਾ ਹਾਸਿਲ ਕੀਤੀ । ਇਸੇ ਦੌਰਾਨ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦੀ ਵਿਦਿਆਰਥਣ ਹਰਸੀਰਤ ਕੌਰ ਨੇ 99.58, ਅਨੰਤਨੂਰ ਕੌਰ ਨੇ 95.19, ਹਰਸਿਰਤ ਕੌਰ ਨੇ 95.06 ਪ੍ਰਤੀਸ਼ਤ ਅੰਕਾਂ ਨਾਲ ਦੀਵਾਨ ਤੇ ਸਕੂਲ ਦੀਆਂ ਉਪਲਬੱਧੀਆਂ ਵਿਚ ਵਾਧਾ ਕੀਤਾ। ਵਿਦਿਆਰਥੀ ਜਗਬੀਰ ਸਿੰਘ ਅਤੇ ਨਵਨੀਤ ਕੌਰ ਨੇ ਵੀ ਨੀਟ ਪ੍ਰੀਖਿਆ ਪਾਸ ਕੀਤੀ। ਦੀਵਾਨ ਦੀ ਅਗਵਾਈ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਦੇ ਚਾਰ ਹੋਣਹਾਰ ਵਿਦਿਆਰਥੀਆਂ ਨੇ ਵੀ ਨੀਟ ਪ੍ਰੀਖਿਆ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ । ਇਸ ਦੌਰਾਨ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫਲ ਰਹੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੀਟ ਪ੍ਰੀਖਿਆ ਵਿਚ ਸੀ.ਕੇ.ਡੀ. ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਅਤੇ ਰਮਣੀਕ ਸਿੰਘ ਨੇ ਵੀ ਕਿਹਾ ਕਿ ਦੀਵਾਨ ਅੱਗੋਂ ਵੀ ਆਪਣੇ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਨਿਰੰਤਰ ਯਤਨਸ਼ੀਲ ਰਹੇਗਾ। ਮਜੀਠਾ ਰੋਡ ਬਾਈਪਾਸ ਸਕੂਲ ਦੇ ਮੈਂਬਰ ਇੰਚਾਰਜ ਇੰਜੀ. ਜਸਪਾਲ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਏਪੀਐੱਸ ਮਾਨ, ਮਨਮੋਹਨ ਸਿੰਘ ਮਜੀਠਾ ਰੋਡ ਤੇ ਪ੍ਰਿੰਸੀਪਲ ਮੀਤੂ ਮਨੋਚਾ ਨੇ ਵੀ ਸਕੂਲ ਦੇ ਸਫ਼ਲ ਰਹੇ ਵਿਦਿਆਰਥੀਆਂ ਨੂੂੰ ਮੁਬਾਰਕਬਾਦ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਮਾਰਗ ’ਤੇ ਪੁਲਿਸ ਦੇ ਹਥਿਆਰਬੰਦ ਕਮਾਂਡੋ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਜੜ੍ਹੇ ਥੱਪੜ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦਾ ਮਾਝਾ ਖੇਤਰ ਦੇ ਧੁੱਸੀ ਬੰਨ੍ਹਾਂ ਦਾ ਦੌਰਾ ਅੱਜ
Ad Position 24