11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦਾ ਕਲੱਸਟਰ ਪੱਧਰੀ ਡੀ. ਏ. ਵੀ. ਰਾਸ਼ਟਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਰਾਸ਼ਟਰੀ ਖੇਡ ਪ੍ਰਤੀਯੋਗਿਤਾ ਅਧੀਨ ਕਲੱਸਟਰ ਪੱਧਰ ਦੀਆਂ ਖੇਡਾਂ ਸਫਲਤਾਪੂਰਵਕ ਸਮਾਪਤ ਹੋਈਆਂ। ਇਹ ਖੇਡਾਂ ਆਰਿਆ ਰਤਨ ਪਦਮਸ੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਅਸ਼ੀਰਵਾਦ ਅਤੇ ਡਾ. ਵੀ. ਸਿੰਘ, ਨਿਰਦੇਸ਼ਕ ਡੀ.ਏ.ਵੀ. ਪਬਲਿਕ ਸਕੂਲਜ਼ ਅਤੇ ਸੰਯੋਜਕ ਡੀ.ਏ.ਵੀ. ਰਾਸ਼ਟਰੀ ਖੇਡ ਪ੍ਰਤੀਯੋਗਿਤਾ ਨਵੀਂ ਦਿੱਲੀ ਦੇ ਮਾਰਗਦਰਸ਼ਨ ਹੇਠ ਸਟੇਟ ਖੇਡ ਕੋ-ਆਰਡੀਨੇਟਰ ਡਾ. ਅੰਜਨਾ ਗੁਪਤਾ, ਪ੍ਰਿੰਸੀਪਲ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੀ ਯੋਗ ਅਗਵਾਈ ‘ਚ ਕਰਵਾਈਆਂ ਗਈਆਂ । ਕਲੱਸਟਰ-4 ਦੇ ਵੱਖ-ਵੱਖ ਛੇ ਡੀ.ਏ.ਵੀ. ਸਕੂਲਾਂ ‘ਚ ਕ੍ਰਿਕਟ, ਰੋਲਰ ਸਕੇਟਿੰਗ, ਕੁਸ਼ਤੀ, ਟੇਬਲ ਟੈਨਿਸ, ਐਥਲੈਟਿਕਸ, ਤਾਇਕਵਾਂਡੋ, ਐਰੋਬਿਕਸ, ਭਾਰ ਉਠਾਉਣਾ (ਵੇਟਲਿਫਟਿੰਗ), ਮੁੱਕੇਬਾਜ਼ੀ, ਨੈਟਬਾਲ, ਰੋਪ ਸਕਿੱਪਿੰਗ ਅਤੇ ਜੂਡੋ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ। ਇਹ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਵਰਗਾਂ ‘ਚ ਆਯੋਜਿਤ ਕੀਤੇ ਗਏ। ਇਨ੍ਹਾਂ ‘ਚ ਅੰਮ੍ਰਿਤਸਰ, ਭਿੱਖੀਵਿੰਡ ਅਤੇ ਅਟਾਰੀ ਦੇ ਛੇ ਡੀ.ਏ.ਵੀ. ਸਕੂਲਾਂ ਦੇ ਲਗਭਗ 800 ਵਿਦਿਆਰਥੀਆਂ ਨੇ ਭਾਗ ਲਿਆ। ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਐਥਲੈਟਿਕਸ ‘ਚ 16 ਸੋਨੇ ਅਤੇ 11 ਚਾਂਦੀ, ਤਾਇਕਵਾਂਡੋ ‘ਚ 17 ਸੋਨੇ ਅਤੇ 2 ਚਾਂਦੀ, ਜੂਡੋ ਵਿੱਚ 17 ਸੋਨੇ, ਟੇਬਲ ਟੈਨਿਸ ‘ਚ 23 ਸੋਨੇ, ਕ੍ਰਿਕਟ ‘ਚ 32 ਸੋਨੇ ਅਤੇ 32 ਚਾਂਦੀ, ਸਕੇਟਿੰਗ ‘ਚ 7 ਸੋਨੇ ਅਤੇ 3 ਚਾਂਦੀ, ਐਰੋਬਿਕਸ ‘ਚ 16 ਸੋਨੇ, ਭਾਰ ਉਠਾਉਣ ‘ਚ 15 ਸੋਨੇ, ਮੁੱਕੇਬਾਜ਼ੀ ਵਿਚ 1 ਸੋਨਾ, ਕੁਸ਼ਤੀ ਵਿਚ 1 ਸੋਨਾ, ਨੈਟਬਾਲ ‘ਚ 24 ਸੋਨੇ ਅਤੇ ਰੋਪ ਸਕਿੱਪਿੰਗ ‘ਚ 8 ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਸਾਰੇ ਵਿਦਿਆਰਥੀ ਅਤੇ ਟੀਮਾਂ ਹੁਣ ਰਾਜ ਪੱਧਰੀ ਪ੍ਰਤੀਯੋਗਿਤਾਵਾਂ ਵਿਚ ਭਾਗ ਲੈਣਗੀਆਂ। ਸਕੂਲ ਦੀ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਸਾਰੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ।

Ad Position 22
No active advertisement
ਪਿਛਲੀ ਖ਼ਬਰ ਗਿੱਦੜਵਿੰਡੀ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸ਼ਨ ਦਾ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਪ੍ਰੋ: ਚਾਵਲਾ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖਿਆ ਖੁੱਲ੍ਹਾ ਪੱਤਰ
Ad Position 24