23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਦੋਬੁਰਜੀ ਵਾਲੇ ਫਲਾਈਓਵਰ ਦੇ ਦੋਵੇਂ ਪਾਸੇ ਦੀਆਂ ਸੜਕਾਂ ’ਚ ਖੜ੍ਹਾ ਪਾਣੀ ਧਾਰ ਗਿਆ ਨਹਿਰ ਦਾ ਰੂਪ

Ad Position 21
No active advertisement
ਅਜੀਤ ਡੈਸਕ 22-07-2026

ਮਾਨਾਂਵਾਲਾ, 21 ਜੁਲਾਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ ਜਲੰਧਰ ਜੀ.ਟੀ. ਰੋਡ ‘ਤੇ ਕਸਬਾ ਦੋਬੁਰਜੀ ਵਿਖੇ ਬਣਾਇਆ ਗਿਆ ਫਲਾਈਓਵਰ 26 ਅਕਤੂਬਰ 2024 ਨੂੰ ਚਾਲੂ ਕੀਤਾ ਗਿਆ ਸੀ ਅਤੇ ਪਹਿਲੇ ਦਿਨ ਤੋਂ ਹੀ ਇਹ ਬਦਕਿਸਮਤ ਫਲਾਈਓਵਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਨੇਕਾਂ ਘਾਟਾਂ ਦੇ ਚਲਦਿਆਂ ਚਾਲੂ ਕੀਤੇ ਗਏ ਦੋਬੁਰਜੀ ਦੇ ਇਸ ਫਲਾਈਓਵਰ ਦਾ ਪ੍ਰੀਮਿਕਸ ਅਨੇਕਾਂ ਵਾਰ ਉਖੜਿਆ ਅਤੇ ਅਨੇਕਾਂ ਵਾਰ ਕਦੇ ਕਿਤਿਓਂ ਤੇ ਕਦੇ ਕਿਤਿਓਂ ਇਸ ਵਿਚ ਖੱਡੇ ਪੈ ਜਾਂਦੇ ਰਹੇ, ਜਿਨ੍ਹਾਂ ਦੀ ਮੁਰੰਮਤ ਲਈ ਅਨੇਕਾਂ ਵਾਰ ਇਸ ਫਲਾਈਓਵਰ ਤੋਂ ਲੰਘਦੀ ਆਵਾਜਾਈ ਨੂੰ ਬੰਦ ਕਰਨਾ ਪਿਆ ਅਤੇ ਅਨੇਕਾਂ ਵਾਰ ਚਾਲੂ ਕੀਤਾ ਗਿਆ। ਹੁਣ ਬਰਸਾਤ ਦੇ ਦਿਨਾਂ ਵਿਚ ਮੀਂਹ ਦਾ ਪਾਣੀ ਫਲਾਈਓਵਰ ਦੇ ਹੇਠਾਂ ਲੱਗੇ ਪਲਾਸਟਿਕ ਦੇ ਪਾਈਪਾਂ ਵਿਚੋਂ ਆਉਣ ਦੇ ਨਾਲ ਥਾਂ-ਥਾਂ ਤੋਂ ਫਲਾਈਓਵਰ ਦੇ ਦੋਵੇਂ ਪਾਸੇ ਲੱਗੀਆਂ ਵੱਡੀਆਂ-ਵੱਡੀਆਂ ਸਿੱਲਾਂ ਦੇ ਜੋੜਾਂ ਵਿਚੋਂ ਧਤੀਰੀਆਂ ਬਣ ਕੇ ਵਗ ਰਿਹਾ ਹੈ, ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਪਹਿਲਾਂ ਤਾਂ ਇਸ ਫਲਾਈਓਵਰ ਦੇ ਉੱਪਰ ਹੀ ਘਟੀਆ ਪ੍ਰੀਮਿਕਸ ਪਾਉਣ ਦੀ ਚਰਚਾ ਸੀ, ਜਿਸ ਨਾਲ ਇਹ ਪੁਲ ਘੜੀ-ਮੁੜੀ ਬਹਿ ਜਾਂਦਾ ਰਿਹਾ ਪਰ ਹੁਣ ਫਲਾਈਓਵਰ ਦੇ ਦੋਵੇਂ ਪਾਸੇ ਖੜ੍ਹੀਆਂ ਸਿੱਲਾਂ ਵਿਚੋਂ ਪਾਣੀ ਵਗਣਾ ਤੇ ਕਈ ਥਾਈਂ ਸਿੱਲਾਂ ਵਿਚ ਕੁੱਬ ਪਏ ਹੋਣਾ ਕਿਸੇ ਵੱਡੀ ਘਟਨਾ ਨੂੰ ਸੱਦਾ ਦੇ ਰਿਹਾ ਹੈ। ਇਥੇ ਹੀ ਦੂਜੇ ਪਾਸੇ ਫਲਾਈਓਵਰ ਦੇ ਦੋਵੇਂ ਪਾਸੇ ਬਣੀਆਂ ਸਰਵਿਸ ਸੜਕਾਂ ਦਾ ਮੰਦਾ ਹਾਲ ਹੋਣ ਕਰਕੇ ਤੇ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਗਈਆਂ ਹਨ । ਸੜਕਾਂ ’ਤੇ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਰਕੇ ਜਿੱਥੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਦੁਕਾਨਦਾਰ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਘਿਰੇ ਹੋਏ ਹਨ ਇਥੇ ਦੱਸਣਯੋਗ ਹੈ ਕਿ ਕਸਬਾ ਦੋਬੁਰਜੀ, ਨਗਰ ਨਿਗਮ, ਅੰਮ੍ਰਿਤਸਰ ਦੀ ਹਦੂਦ ਵਿਚ ਆਉਣ ਦੇ ਨਾਲ ਵਿਧਾਨ ਸਭਾ ਹਲਕਾ ਦੱਖਣੀ, ਵਿਧਾਨ ਸਭਾ ਹਲਕਾ ਪੂਰਬੀ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਅਧੀਨ ਆਉਂਦਾ ਹੈ ਅਤੇ ਰੋਜ਼ਾਨਾ ਅਨੇਕਾਂ ਕੇਂਦਰੀ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੰਤਰੀਆਂ, ਵਿਧਾਇਕਾਂ ਸਮੇਤ ਅਨੇਕਾਂ ਪ੍ਰਸ਼ਾਸਨਿਕ ਅਧਿਕਾਰੀ ਇਸ ਫਲਾਈਓਵਰ ਦੇ ਉਪਰੋਂ ਲੰਘਦੇ ਹਨ ਪਰ ਇਸ ਕਿਸੇ ਨੇ ਵੀ ਫਲਾਈਓਵਰ ਦੀਆਂ ਘਾਟਾਂ ਨੂੰ ਗੰਭੀਰ ਨਾ ਸਮਝਦਿਆਂ ਇਨ੍ਹਾਂ ਦੇ ਸਥਾਈ ਹੱਲ ਬਾਰੇ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਕਰਕੇ ਇਥੋਂ ਲੰਘਦੇ ਲੱਖਾਂ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਦਾ ਸਰਕਾਰਾਂ ਪ੍ਰਤੀ ਮੋਹ ਭੰਗ ਹੁੰਦਾ ਜਾ ਰਿਹਾ ਹੈ ਅਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸਮਾਂ ਰਹਿੰਦਿਆਂ ਇਸ ਫਲਾਈਓਵਰ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਦੀਆਂ ਘਾਟਾਂ ਦਾ ਸਥਾਈ ਹੱਲ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਤੇ ਪ੍ਰਧਾਨ ਧਾਮੀ ਵਲੋਂ ਸੰਗਤਾਂ ਨੂੰ 24 ਨੂੰ ‘ਮੀਰੀ-ਪੀਰੀ ਖ਼ਾਲਸਾ ਮਾਰਚ’ ’ਚ ਸ਼ਾਮਿਲ ਹੋਣ ਦੀ ਅਪੀਲ ਅਗਲੀ ਖ਼ਬਰ ਹੜ੍ਹਾਂ ਕਾਰਨ ਨੁਕਸਾਨੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਲਈ ਅਕਾਲੀ ਦਲ ਡੀਜ਼ਲ ਦੇ ਰੂਪ ’ਚ ਕਰੇਗਾ ਮਦਦ-ਸੁਖਬੀਰ
Ad Position 24