19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

‘ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ’ ਸੰਬੰਧੀ 31 ਨੂੰ ਹੋਣਗੇ ਵੱਡੇ ਸਮਝੌਤੇ-ਪ੍ਰੋ: ਸੂਬਾ ਸਿੰਘ

Ad Position 21
No active advertisement
ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)-ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਸੁਨਾਮ ਵਿਖੇ ਕੰਬੋਜ ਭਾਈਚਾਰੇ ਵਲੋਂ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਜ਼ਿਲ੍ਹਾ ਕਪੂਰਥਲਾ ਵਿਚ ਬਣ ਰਹੀ ‘ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ’ ਅਤੇ ਦੁਨੀਆ ਦੀਆਂ ਪ੍ਰਸਿੱਧ ਕੰਪਨੀਆਂ ਵਿਚਾਲੇ ਵੱਖ-ਵੱਖ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਜਾਣਗੇ। ਕੰਬੋਜ ਫਾਊਂਡੇਸ਼ਨ ਦੀ ਇਸ ਸਬੰਧੀ ਹੋਈ ਇਕੱਤਰਤਾ ਉਪ੍ਰੰਤ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋ: ਸੂਬਾ ਸਿੰਘ ਥਿੰਦ (ਖ਼ਾਲਸਾ ਕਾਲਜ) ਨੇ ਜਾਰੀ ਬਿਆਨ ਵਿਚ ਕਿਹਾ ਕਿ ਸੁਨਾਮ ਵਿਖੇ ਹੋ ਰਹੇ ਉਕਤ ਸਮਾਗਮ ਵਿਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਕੌੜਾ, ਚੇਅਰਮੈਨ ਡਾ. ਮੰਗਲ ਸਿੰਘ ਸਮੇਤ ਫਾਊਂਡੇਸ਼ਨ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਕੈਨੇਡਾ, ਅਮਰੀਕਾ, ਸਿੰਗਾਪੁਰ ਅਤੇ ਫਰਾਂਸ ਦੀਆਂ ਨਾਮੀਂ ਅੰਤਰਰਾਸ਼ਟਰੀ ਕੰਪਨੀਆਂ ਅਤੇ ਫਰਮਾਂ ਨਾਲ ਸਮਝੌਤੇ ਕੀਤੇ ਜਾਣਗੇ। ਕੰਬੋਜ ਫਾਊਂਡੇਸ਼ਨ ਦੇ ਬੁਲਾਰੇ ਕਿਰਪਾਲ ਸਿੰਘ ਰਾਮਦਿਵਾਲੀ ਨੇ ਕਿਹਾ ਕਿ ਯੂਨੀਵਰਸਿਟੀ ਅਤੇ ਅੰਤਰਾਸ਼ਟਰੀ ਕੰਪਨੀਆਂ ਵਿਚਾਲੇ ਹੋਣ ਵਾਲੇ ਇਹ ਸਮਝੌਤੇ ਸਿੱਖਿਆ ਅਤੇ ਸਕਿੱਲ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਉਣਗੇ, ਜਿਸਦਾ ਸਿੱਧਾ ਲਾਭ ਪੰਜਾਬ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਮਿਲੇਗਾ। ਇਸ ਦੌਰਾਨ ਫਾਉਂਡੇਸ਼ਨ ਦੇ ਹੋਰਨਾਂ ਆਗੂਆਂ ਅਰਜਨ ਸਿੰਘ ਬਹੋੜੂ, ਇੰਜ. ਕੁਲਵਿੰਦਰ ਸਿੰਘ ਜੱਜ, ਗੁਰਇਕਬਾਲ ਸਿੰਘ ਥਿੰਦ ਨੇ ਦੱਸਿਆ ਕਿ ਸੁਨਾਮ ਵਿਖੇ ਹੋ ਰਹੇ ਇਸ ਵਿਸ਼ਾਲ ਸਮਾਗਮ ਵਿਚ ਸ਼ਮੂਲੀਅਤ ਲਈ ਕੰਬੋਜ ਭਾਈਚਾਰੇ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਪੰਜਾਬ ਸਰਕਾਰ ਦੇ ਹੋਰਨਾਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ। ਇਸ ਇਕੱਤਰਤਾ ਵਿਚ ਬਲਵਿੰਦਰ ਸਿੰਘ ਡੇਰਾ, ਨੰਦ ਸਿੰਘ ਭਲਵਾਨ, ਬਲਕਾਰ ਸਿੰਘ ਸਰਪੰਚ ਹੈਬਤਪੁਰ, ਵੀਰ ਸਿੰਘ ਕੰਬੋਜ ਸਾਬਕਾ ਸਰਪੰਚ, ਮਾਸਟਰ ਸੁਰਜੀਤ ਸਿੰਘ ਖਿੰਡਾ, ਸਤਪਾਲ ਸਿੰਘ ਥਿੰਦ ਸੇਵਾ ਮੁਕਤ ਇੰਸਪੈਕਟਰ, ਹਰਮਨਪ੍ਰੀਤ ਸਿੰਘ ਜੱਜ ਖੈਰਦੀਨਕੇ, ਤਰਸੇਮ ਸਿੰਘ ਨੰਡਾ, ਰਜਿੰਦਰ ਸਿੰਘ ਥਿੰਦ ਸਮੇਤ ਹੋਰ ਮੈਂਬਰ ਤੇ ਅਹੂਦੇਦਾਰ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਸਾੜੇ ਕੇਂਦਰ ਸਰਕਾਰ ਦੇ ਪੁਤਲੇ ਅਗਲੀ ਖ਼ਬਰ ਰਾਜਾਸਾਂਸੀ ’ਚ ਬਾਬਾ ਬੀਰ ਸਿੰਘ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ
Ad Position 24