ਅੰਮ੍ਰਿਤਸਰ, 22 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਅਤੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ, ਲੁਧਿਆਣਾ-ਅੰਮ੍ਰਿਤਸਰ ਮੇਨ ਲਾਈਨ ਸੈਕਸ਼ਨ ’ਤੇ ਇਕ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਸਹਾਇਕ ਕਮਰਸ਼ੀਅਲ ਮੈਨੇਜਰ ਰਾਜ ਕੁਮਾਰ ਨੇ ਕੀਤੀ । 9 ਮੈਂਬਰੀ ਟਿਕਟ ਜਾਂਚ ਟੀਮ ਨੇ ਵੱਖ-ਵੱਖ ਰੇਲਗੱਡੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ। ਗੱਡੀ ਨੰਬਰ 14674 ਤੇ 14673 (ਸ਼ਹੀਦ ਐਕਸਪ੍ਰੈਸ), 11057 (ਅੰਮ੍ਰਿਤਸਰ ਐਕਸਪ੍ਰੈਸ), ਅਤੇ 13006 (ਅੰਮ੍ਰਿਤਸਰ-ਹਾਵੜਾ ਮੇਲ) ਸਮੇਤ ਰੇਲਗੱਡੀਆਂ ‘ਤੇ ਟਿਕਟਾਂ ਦੀ ਜਾਂਚ ਕੀਤੀ ਗਈ। ਬਿਨਾਂ ਟਿਕਟਾਂ ਜਾਂ ਅਨਿਯਮਿਤ ਯਾਤਰਾ ਕਰਦੇ ਪਾਏ ਗਏ 193 ਯਾਤਰੀਆਂ ਤੋਂ ਕੁੱਲ 1.78 ਲੱਖ ਦਾ ਜੁਰਮਾਨਾ ਵਸੂਲਿਆ ਗਿਆ। ਟਿਕਟ ਜਾਂਚ ਤੋਂ ਇਲਾਵਾ ਸਹਾਇਕ ਕਮਰਸ਼ੀਅਲ ਮੈਨੇਜਰ ਨੇ ਰੇਲਗੱਡੀਆਂ ‘ਤੇ ਯਾਤਰੀ ਸਹੂਲਤਾਂ ਅਤੇ ਕੇਟਰਿੰਗ ਦਾ ਵੀ ਨਿਰੀਖਣ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਕਿਹਾ ਕਿ ਭਾਰਤੀ ਰੇਲਵੇ ਦੀ ਤਰਜੀਹ ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਅਨੁਸ਼ਾਸਿਤ ਰੇਲ ਯਾਤਰਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਗੈਰ-ਕਾਨੂੰਨੀ ਹੈ।