27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਾਰਤ ਫੇਰੀ ਤੋਂ ਪਰਤੇ ਪਾਕਿਸਤਾਨੀ ਮੰਤਰੀ ਮੁਸਾਦਿਕ ਮਲਿਕ ਦਾ ਵੱਡਾ ਬਿਆਨ

ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)- ਦਿੱਲੀ ’ਚ ਐੱਸ. ਸੀ.

Ad Position 21
No active advertisement
ਗੱਲਬਾਤ ਕਰਦੇ ਹੋਏ ਮੁਸਾਦਿਕ ਮਲਿਕ। ਤਸਵੀਰ ਰਾਹੀਂ: ਸੁਰਿੰਦਰ ਕੋਛੜ 28-11-2026
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)- ਦਿੱਲੀ ’ਚ ਐੱਸ. ਸੀ. ਓ. ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਾਕਿਸਤਾਨ ਪਰਤੇ ਉੱਥੋਂ ਦੇ ਜਲਵਾਯੂ ਮੰਤਰੀ ਮੁਸਾਦਿਕ ਮਲਿਕ ਨੇ ਆਪਣੀ ਭਾਰਤ ਫੇਰੀ ਦੇ ਤਜ਼ਰਬਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਭਾਰਤ ’ਚ ਪਾਕਿ ਪ੍ਰਤੀ ਇੰਨੀ ਜ਼ਿਆਦਾ ਨਫ਼ਰਤ ਵੇਖਣ ਨੂੰ ਮਿਲੇਗੀ। ਮਲਿਕ ਨੇ ਇਹ ਗੱਲਾਂ ਇਕ ਪਾਕਿਸਤਾਨੀ ਨਿਊਜ਼ ਚੈਨਲ ਦੇ ਪ੍ਰੋਗਰਾਮ ਦੌਰਾਨ ਕਹੀਆਂ।ਜਦੋਂ ਪੱਤਰਕਾਰ/ਐਂਕਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਭਾਰਤ ’ਚ ਪਾਕਿਸਤਾਨ ਪ੍ਰਤੀ ਇੰਨੀ ਨਫ਼ਰਤ ਹੋਣ ਦਾ ਅੰਦਾਜ਼ਾ ਸੀ ਤਾਂ ਮੁਸਾਦਿਕ ਮਲਿਕ ਨੇ ਜਵਾਬ ਦਿੱਤਾ ਕਿ ਨਹੀਂ, ਇੰਨਾ ਅੰਦਾਜ਼ਾ ਨਹੀਂ ਸੀ, ਸ਼ਾਇਦ ਥੋੜ੍ਹਾ-ਬਹੁਤ ਸੀ ਵੀ, ਮੈਂ ਕੁਝ ਕਹਿ ਨਹੀਂ ਸਕਦਾ, ਪਰ ਉੱਥੋਂ ਦੇ ਪੱਤਰਕਾਰ ਬਹੁਤ ਜ਼ਿਆਦਾ ਵੰਡੇ ਹੋਏ, ਨਫ਼ਰਤ ਨਾਲ ਭਰੇ ਹੋਏ ਅਤੇ ਬਹੁਤ ਹੀ ਸਖ਼ਤ ਲਹਿਜੇ ‘ਚ ਗੱਲ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਤੁਹਾਡੇ ਕੋਲ ਇਕ ਵਿਕਲਪ ਹੁੰਦਾ ਹੈ ਕਿ ਤੁਸੀਂ ਰਿਸ਼ਤਿਆਂ ਦੇ ਪੁਲ ਬਣਾ ਵੀ ਸਕਦੇ ਹੋ, ਪੁਲ ਨੂੰ ਸਾੜ ਵੀ ਸਕਦੇ ਹੋ ਜਾਂ ਪੁਲ ਦੇ ਆਰ-ਪਾਰ ਖੜ੍ਹੇ ਵੀ ਰਹਿ ਸਕਦੇ ਹੋ, ਪਰ ਉੱਥੇ ਕਾਫ਼ੀ ਲੋਕਾਂ ਦੀ ਕੋਸ਼ਿਸ਼ ਇਹ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਪੁਲ ਨੂੰ ਖ਼ਤਮ ਹੀ ਕਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਭਾਰਤ ’ਚ ਸਿਆਸੀ ਧਰੁਵੀਕਰਨ ਬਹੁਤ ਡੂੰਘਾ ਹੈ ਅਤੇ ਇੰਝ ਜਾਪਦਾ ਹੈ ਕਿ ਕੋਈ ਵਿਚਾਰਧਾਰਕ ਸੋਚ ਜਾਂ ਕੋਈ ਹੋਰ ਚੀਜ਼ ਉੱਥੋਂ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਰਹੀ ਹੈ। ਹਾਲਾਂਕਿ, ਪਾਕਿਸਤਾਨੀ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਰਤ ’ਚ ਉਨ੍ਹਾਂ ਨੂੰ ਮਿਲਣ ਵਾਲੇ ਕਈ ਲੋਕ ਬੜੀ ਗੰਭੀਰਤਾ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਸੁਣ ਰਹੇ ਸਨ। ਉਨ੍ਹਾਂ ਮੁਤਾਬਿਕ ਕੁਝ ਸੀਨੀਅਰ ਲੋਕ ਕਾਫ਼ੀ ਸੰਜੀਦਾ ਸਨ, ਪਰ ਇਸ ਦੇ ਬਾਵਜੂਦ ਸਮੁੱਚੇ ਮਾਹੌਲ ’ਚ ਕੁੜੱਤਣ ਅਤੇ ਧਰੁਵੀਕਰਨ ਮਹਿਸੂਸ ਹੋਇਆ।
Ad Position 22
No active advertisement
ਪਿਛਲੀ ਖ਼ਬਰ ਚੀਫ਼ ਖਾਲਸਾ ਦੀਵਾਨ ਦੇ 40 ਸਕੂਲਾਂ ਵਿਚਕਾਰ ਅੰਤਰ-ਸਕੂਲ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਵਿੱਖਮੁਖੀ ਪੰਜਾਬ ਲਈ ਉੱਚ ਸਿੱਖਿਆ ਦੀ ਨਵੀਂ ਰੂਪ-ਰੇਖਾ ਵਿਸ਼ੇ ’ਤੇ ਵਿਚਾਰ-ਚਰਚਾ
Ad Position 24