12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਭਾਰੀ ਮੀਂਹ ਦੇ ਚਲਦਿਆਂ ਅੰਮ੍ਰਿਤਸਰ-ਮਹਿਤਾ ਸੰਪਰਕ ਟੁੱਟਿਆ

Ad Position 21
No active advertisement
ਅਜੀਤ ਡੈਸਕ 24-07-2026

ਨਵਾਂ ਪਿੰਡ, 23 ਜੁਲਾਈ (ਜਸਪਾਲ ਸਿੰਘ)-’ਵੇਲੇ ਦੀ ਨੁਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’। ਇਹ ਅਖੌਤ ਅੰਮ੍ਰਿਤਸਰ -ਮਹਿਤਾ ਸੜਕ, ਨਵਾਂ ਪਿੰਡ ਵਿਖੇ ਕਸੂਰ ਨਾਲੇ ’ਤੇ ਬਣੇ ਕੱਚੇ ਸਥਾਈ ਪੁਲ ਨੂੰ ਤੋੜ ਕੇ ਮੀਂਹ ਦਾ ਪਾਣੀ ਕੱਢੇ ਜਾਣ ਦੇ ਨਾਲ-ਨਾਲ ਇੱਥੇ ਪਿੱਛਲੇ ਸਮੇਂ ਤੋਂ ਲਟਕੇ ਪੱਕੇ ਤੇ ਅਸਥਾਈ ਪੁਲ ਨੂੰ ਮੀਂਹ ਦੇ ਵਰਦਿਆਂ ਵੱਡੀ ਗਿਣਤੀ ‘ਚ ਮਜ਼ਦੂਰਾਂ ਵਲੋਂ ਤਕਨੀਸ਼ੀਅਨਾਂ ਦੀ ਨਿਗਰਾਨੀ ਹੇਠ ਬਣਾਏ ਜਾਣ ’ਤੇ ਪੂਰੀ ਤਰ੍ਹਾਂ ਨਾਲ ਢੁੱਕਦੀਆਂ ਹਨ । ਜ਼ਿਕਰਯੋਗ ਹੈ ਕਿ ਇੱਥੇ ਪੱਕਾ ਪੁਲ ਬਣਾਏ ਜਾਣ ਦਾ ਕੰਮ 1 ਸਾਲ ਤੋਂ ਵੀ ਪਹਿਲਾਂ ਸ਼ੁਰੂ ਹੋਇਆ ਸੀ ਤੇ ਇਸ ਦੀ ਥਾਂ ਲਾਂਘੇ ਲਈ ਕੱਚਾ ਸਥਾਈ ਪੁਲ ਬਣਾਇਆ ਗਿਆ ਸੀ, ਜਿਸ ’ਚ ਪਾਣੀ ਦੀ ਨਿਕਾਸੀ ਲਈ ਪੋਰੇ ਪਾਏ ਗਏ ਸਨ । ਕੱਲ੍ਹ ਤੋਂ ਪੈ ਰਹੇ ਮੀਂਹ ਦਾ ਪਾਣੀ ਭਾਰੀ ਮਾਤਰਾ ’ਚ ਇਸ ਨਾਲੇ ’ਚ ਆ ਜਾਣ ’ਤੇ ਇੱਥੋਂ ਪੁਲ ਉਤੋਂ ਦੀ ਵਹਿਣ ਕਾਰਨ ਸੰਬੰਧਿਤ ਵਿਭਾਗ ਵਲੋਂ ਇੱਥੋਂ ਕੱਚਾ ਪੁਲ ਤੋੜ ਦਿੱਤਾ ਗਿਆ, ਜਿਸ ਨਾਲ ਅੰਮ੍ਰਿਤਸਰ ਤੇ ਮਹਿਤਾ ਦਾ ਸੰਪਰਕ ਇਥੋਂ ਪੂਰੀ ਤਰ੍ਹਾਂ ਨਾਲ ਟੁੱਟ ਗਿਆ। ਇਸਦਾ ਵੱਡਾ ਖਮਿਆਜ਼ਾ ਫ਼ਤਹਿਪੁਰ ਦੇ ਉਨ੍ਹਾਂ ਦਰਜਨਾਂ ਕਿਸਾਨਾਂ ਨੂੰ ਭੁਗਤਣਾ ਪਵੇਗਾ, ਜਿਨ੍ਹਾਂ ਦੀਆਂ ਜ਼ਮੀਨਾਂ ਨਵਾਂ ਪਿੰਡ ਵਿਖੇ ਹਨ । ਉਨ੍ਹਾਂ ਨੂੰ ਪਸ਼ੂਆਂ ਲਈ ਚਾਰਾ ਲੈਣ ਤੇ ਖੇਤੀ ਕਾਰਜਾਂ ਲਈ ਇਸ ਪੁਲ ਤੋਂ ਲੰਘ ਜਾਣਾ ਪੈਂਦਾ ਹੈ । ਇਸ ਦੇ ਨਾਲ ਸਕੂਲੀ ਵਾਹਨਾਂ ਤੇ ਰੋਜ਼ਮਰਾ ਦੇ ਵਹੀਕਲਾਂ ਅਤੇ ਆਮ ਜਨਤਾ ਨੂੰ ਸ਼ਾਇਦ ਲੰਮਾ ਸਮਾਂ ਇਸ ਨਾਲ ਪੈਦਾ ਹੋਈਆਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ । ਮੁਸ਼ਕਿਲਾਂ ਨੂੰ ਲੈ ਕੇ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਰਾਜ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਅਤੇ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰ ਸੂਬਾ ਆਗੂ ਕੁੱਲ ਹਿੰਦ ਕਿਸਾਨ ਸਭਾ ਨੇ ਇਸ ਸਭ ਲਈ ਜ਼ਿੰਮੇਵਾਰ ਸਰਕਾਰ ਤੇ ਸੰਬੰਧਿਤ ਵਿਭਾਗ ਨੂੰ ਦੱਸਦਿਆਂ ਕਿਹਾ ਸਮਾਂ ਰਹਿੰਦਿਆਂ ਜੇ ਉਨ੍ਹਾਂ ਵਲੋਂ ਮੌਜੂਦਾ ਸਥਿਤੀ ਨਾਲ ਨਜਿੱਠਣ ਦੇ ਲਈ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ। ਇਸ ਮੌਕੇ ਲਖਬੀਰ ਸਿੰਘ ਨੇ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਪਿੱਛਲੀਆਂ ਬਰਸਾਤਾਂ ਦੇ ਕੁਝ ਕੁ ਸਮਾਂ ਰਹਿੰਦਿਆਂ ਪਹਿਲਾਂ ਵੀ ਇੱਥੇ ਪੋਰਿਆਂ ਦਾ ਪੁਲ ਬਣਾਉਣਾ ਸ਼ੁਰੂ ਕੀਤਾ ਸੀ। ਸੰਭਾਵਿਤ ਖ਼ਤਰੇ ਨੂੰ ਭਾਂਪਦਿਆਂ ਉਨ੍ਹਾਂ ਕਿਸਾਨ ਜਥੇਬੰਦੀ ਨਾਲ ਇਸ ਨੂੰ ਡੱਕ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕੀ ਅਰਸੇ ਹੋ ਗਏ ਹਨ ਡਰੇਨ ਵਿਭਾਗ ਨੇ ਇਸ ਨਾਲੇ ਦੀ ਖੁਦਾਈ -ਸਫ਼ਾਈ ਨਹੀਂ ਕਰਵਾਈ। ਜਿਸਦਾ ਸਿੱਟਾ ਅੱਜ ਸਾਹਮਣੇ ਹੈ ਜਿਸ ਨੇ ਕਿ ਆਮ ਜਨ -ਜੀਵਨ ਪ੍ਰਭਾਵਿਤ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਹੈਰੀਟੇਜ ਸਟਰੀਟ ਦੇ ਫੋਟੋਗ੍ਰਾਫ਼ਰਾਂ ਦੀ ਕੈਮਰਾ ਮੋੜਨ ਤੋਂ ਹੋਈ ਖੂਨੀ ਲੜਾਈ ਅਗਲੀ ਖ਼ਬਰ ਅੰਮ੍ਰਿਤਸਰ ’ਚ ਮੀਂਹ ਨੇ ਕੀਤੀ ਜਲਥਲ
Ad Position 24