12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਹੈਰੀਟੇਜ ਸਟਰੀਟ ਦੇ ਫੋਟੋਗ੍ਰਾਫ਼ਰਾਂ ਦੀ ਕੈਮਰਾ ਮੋੜਨ ਤੋਂ ਹੋਈ ਖੂਨੀ ਲੜਾਈ

Ad Position 21
No active advertisement
ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ)- ਹੈਰੀਟੇਜ਼ ਸਟਰੀਟ ਦੇ ਫੋਟੋਗ੍ਰਾਫਰਾਂ ਦੀ ਮੰਗਵਾਂ ਲਿਆ ਕੈਮਰਾ ਮੋੜਨ ਤੋਂ ਹੋਈ ਦੇਰੀ ਖੂਨੀ ਲੜਾਈ ਦਾ ਕਾਰਨ ਬਣ ਗਈ ਜਿਸ ‘ਚ ਇਕ ਫੋਟੋਗ੍ਰਾਫਰ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀਂ ਹੋ ਗਏ। ਪੁਲਿਸ ਵਲੋਂ ਇਸ ਕਤਲ ਲਈ ਜ਼ਿੰਮੇਵਾਰ ਦੋਵੇਂ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ । ਇਹ ਪ੍ਰਗਟਾਵਾ ਅੱਜ ਇਥੇ ਡੀ.ਸੀ.ਪੀ. ਆਲਮ ਵਿਜੈ ਸਿੰਘ ਨੇ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਫੋਟੋਗ੍ਰਾਫਰਾਂ ਦੀ ਸ਼ਨਾਖਤ ਹਰਦੀਪ ਸਿੰਘ ਉਰਫ਼ ਦੀਪ (30) ਵਾਸੀ ਗੁਰੂ ਰਾਮ ਦਾਸ ਐਵੇਨਿਊ, ਸੁਲਤਾਨਵਿੰਡ ਰੋਡ ਤੇ ਸੁਖਬੀਰ ਸਿੰਘ ਉਰਫ਼ ਸੁੱਖ (25) ਵਾਸੀ ਫਤਿਹ ਸਿੰਘ ਕਲੋਨੀ ਅੰਨਗੜ੍ਹ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੇ 21 ਜੁਲਾਈ ਨੂੰ ਸ਼ਮਸ਼ੇਰ ਸਿੰਘ ਉਰਫ ਪ੍ਰਿੰਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਸੀ ਕਿ ਉਸਦਾ ਭਰਾ ਆਕਾਸ਼ਦੀਪ ਸਿੰਘ ਜੋ ਕਿ ਵਿਰਾਸਤੀ ਮਾਰਗ ਵਿਖੇ ਫੋਟੋਗ੍ਰਾਫਰ ਦਾ ਕੰਮ ਕਰਦਾ ਸੀ। ਜੋ ਕਿ ਉਸਨੇ ਕੈਮਰਾ ਹਰਦੀਪ ਸਿੰਘ ਉਰਫ ਦੀਪਾ ਪਾਸੋਂ ਕੈਮਰਾ ਮੰਗਵਾ ਲਿਆ ਸੀ ਤੇ ਸ਼ਿਕਾਇਤ ਕਰਤਾ ਸੜਕ ਹਾਦਸੇ ‘ਚ ਜ਼ਖ਼ਮੀਂ ਹੋਣ ਤੇ ਕੈਮਰਾ ਵਾਪਸ ਕਰਨ ‘ਚ ਦੇਰੀ ਹੋ ਗਈ ਤੇ ਇਸ ਤੋਂ ਬਾਅਦ ਕੈਮਰਾ ਵਾਪਸ ਲੈਣ ਲਈ ਤੇ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਬਾਈਪਾਸ ਪੁਲ ਦੇ ਨਾਲ ਲੱਗਦੇ ਨਵੇਂ ਬਣੇ ਪੈਟਰੋਲ ਪੰਪ ਦੇ ਨੇੜੇ ਮਿਲਣ ਲਈ ਸਹਿਮਤ ਹੋ ਗਈਆਂ ਤੇ ਜਦੋਂ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਤਾਂ ਉਥੇ ਦੋਵੇਂ ਧਿਰਾਂ ‘ਚ ਖੂਨੀ ਲੜਾਈ ਹੋ ਗਈ। ਜਿੱਥੇ ਤਿੰਨੋਂ ਭਰਾਵਾਂ ‘ਚੋਂ ਆਕਾਸ਼ਦੀਪ ਸਿੰਘ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਦੂਜਾ ਭਰਾ ਹਰਮਨਦੀਪ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਜੋ ਇਸ ਵੇਲੇ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ। ਉਨ੍ਹਾਂ ਦਸਿਆ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਪਹਿਲਾਂ ਵੀ ਕਤਲ ਦੇ ਮਾਮਲੇ ‘ਚ ਨਾਮਜ਼ਦ ਹੋ ਚੁੱਕਿਆ ਹੈ। ਇਸ ਮੌਕੇ ਏ.ਡੀ.ਸੀ.ਪੀ. -2 ਸਿਰੀਵੇਨਲਾ, ਕਮਲਜੀਤ ਸਿੰਘ, ਏ.ਸੀ.ਪੀ. ਵੈਸਟ ਤੇ ਐੱਸ.ਆਈ. ਬਲਵਿੰਦਰ ਸਿੰਘ ਥਾਣਾ ਮੁਖੀ ਛੇਹਰਟਾ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਦੇ ਖੰਡਾ ਚੌਕ ਵਿਖੇ ਯੂਥ ਕਾਂਗਰਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਭਾਰੀ ਮੀਂਹ ਦੇ ਚਲਦਿਆਂ ਅੰਮ੍ਰਿਤਸਰ-ਮਹਿਤਾ ਸੰਪਰਕ ਟੁੱਟਿਆ
Ad Position 24