11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਰਸੋਈ ਗੈਸ ਡੀਲਰਾਂ ’ਤੇ ਖਪਤਕਾਰਾਂ ਨਾਲ ਧੋਖਾਧੜੀ ਦਾ ਲਗਾਇਆ ਦੋਸ਼

Ad Position 21
No active advertisement
ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਸ਼ੌਰਿਆ ਚੱਕਰ ਵਿਜੇਤਾ ਬੂਟਾ ਰਾਮ ਨੇ ਪੰਜਾਬ ਸਰਕਾਰ ਦੇ ਖ਼ੁਰਾਕ ਅਤੇ ਸਪਲਾਈ ਮੰਤਰੀ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਕੁਝ ਰਸੋਈ ਗੈਸ ਡੀਲਰਾਂ ’ਤੇ ਖਪਤਕਾਰਾਂ ਨਾਲ ਲੁੱਟ ਖਸੁੱਟ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਪੱਤਰ ‘ਚ ਲਿਖਿਆ ਕਿ ਕਈ ਰਸੋਈ ਗੈਸ ਡੀਲਰਾਂ ਵਲੋਂ ਖਪਤਕਾਰ ਨੂੰ ਦਿੱਤੇ ਜਾਣ ਵਾਲੇ ਸਿਲੰਡਰਾਂ ਦਾ ਵਜ਼ਨ 2 ਤੋਂ 4 ਕਿੱਲੋ ਤੱਕ ਘੱਟ ਹੁੰਦਾ ਹੈ। ਡਲਿਵਰੀ ਵੈਨ ਵਾਲੇ ਸਿਲੰਡਰ ਮੁਹੱਈਆ ਕਰਨ ਵੇਲੇ ਗੈਸ ਸਿਲੰਡਰ ਤੋਲ ਕੇ ਨਹੀਂ ਦਿੰਦੇ ਹਨ ਅਤੇ ਨਾ ਹੀ ਬਿੱਲ ਦੇਣਾ ਜ਼ਰੂਰੀ ਸਮਝਦੇ ਹਨ। ਉਹ ਹਰ ਸਿਲੰਡਰ ਪਿੱਛੇ 40 ਤੋਂ 50 ਰੁਪਏ ਤੱਕ ਵੱਧ ਵਸੂਲਦੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਖਪਤਕਾਰਾਂ ਵਲੋਂ ਬਹਿਸ ਕਰਨ ’ਤੇ ਕੁਝ ਡਲਿਵਰੀ ਵਾਲੇ ਸਿਲੰਡਰ ਤੋਲ ਕੇ ਦੇਣ ਲਈ ਮਜਬੂਰ ਵੀ ਹੋ ਜਾਂਦੇ ਹਨ, ਪਰ ਉਨ੍ਹਾਂ ਕੋਲ ਜਿਹੜਾ ਕੰਡਾ ਹੁੰਦਾ ਹੈ ਉਹ ਸਿਲੰਡਰ ਨੂੰ ਹੱਥਾਂ ਨਾਲ ਉਠਾ ਕੇ ਖਪਤਕਾਰ ਨੂੰ ਵਜ਼ਨ ਵੇਖਣ ਲਈ ਕਹਿੰਦੇ ਹਨ । ਬੂਟਾ ਰਾਮ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਜਦੋਂ ਤੋਲਣ ਦਾ ਸਹੀ ਸਾਧਨ ਇਲੈਕਟ੍ਰਿਕ ਕੰਡੇ ਮੌਜੂਦ ਹਨ ਤਾਂ ਡਲਿਵਰੀ ਵਾਲੇ ਹੱਥ ਕੰਡੇ ਦੀ ਵਰਤੋਂ ਕਿਉਂ ਕਰਦੇ ਹਨ, ਕਿਉਂਕਿ ਇਨ੍ਹਾਂ ਕੰਡਿਆਂ ਦੀ ਵਿਸ਼ਵਸਤਾ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗੈਸ ਡਲਿਵਰੀ ਵੈਨਾਂ ਦੀ ਅਚਾਨਕ ਚੈਕਿੰਗ ਕਰਕੇ ਸਿਲੰਡਰਾਂ ਨੂੰ ਤੋਲਿਆ ਜਾਵੇ ਅਤੇ ਅਜਿਹੀ ਚੈਕਿੰਗ ਐੱਸ. ਡੀ. ਐੱਮ. ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ‘ਚ ਹੋਵੇ। ਚੈਕਿੰਗ ਟੀਮ ‘ਚ ਵੱਖ-ਵੱਖ ਮਹਿਕਮਿਆਂ ਦੇ ਇਮਾਨਦਾਰ ਮੁਲਾਜ਼ਮ ਹੀ ਸ਼ਾਮਿਲ ਕੀਤੇ ਜਾਣ।

Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤਸਕਰੀ ਨਾਲ ਜੁੜੇ 2 ਮੁਲਜ਼ਮ ਅੰਮ੍ਰਿਤਸਰ ’ਚ ਕਾਬੂ ਅਗਲੀ ਖ਼ਬਰ ਅਕਾਲੀ ਆਗੂ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ‘ਆਪ’ ਆਗੂਆਂ ਨੂੰ ਘੇਰਿਆ
Ad Position 24