ਮਾਨਾਂਵਾਲਾ, 23 ਜੁਲਾਈ (ਗੁਰਦੀਪ ਸਿੰਘ ਨਾਗੀ)-ਪੰਜਾਬ ਦੀ ਭਗਵੰਤ ਸਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾ ਵਿਚ ਕੀਤੇ ਵਾਅਦਿਆਂ ਨੂੰ ਅਮਲੀਜਾਮਾ ਪਹਿਣਾ ਕੇ ਖਾਸਕਰ ਮਾਵਾਂ-ਧੀਆਂ ਸਕੀਮ ਲਾਗੂ ਕਰਕੇ ਹਰ ਵਰਗ ਦਾ ਦਿਲ ਜਿੱਤ ਲਿਆ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਨਰਾਇਣਪੁਰ ਨੇ ਹਲਕੇ ਵੱਖ-ਵੱਖ ਪਿੰਡਾਂ ਝੀਤਾ ਕਲਾਂ, ਝੀਤਾ ਚੇਤ ਸਿੰਘ ਵਾਲਾ, ਵਣਚੜੀ, ਪੰਡੋਰੀ ਆਦਿ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਜਸਵੰਤ ਸਿੰਘ ਨਜਾਇਣਪੁਰਾ ਨੇ ਇਨ੍ਹਾਂ ਮੀਟਿੰਗਾਂ ਦੌਰਾਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਸੂਬੇ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ ਅਤੇ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ ਝੀਤਾ ਚੇਤ ਸਿੰਘ ਵਾਲਾ, ਸਰਪੰਚ ਸੰਦੀਪ ਮਿੱਠਾ, ਦਲਜੀਤ ਸਰਪੰਚ ਵਣਚੜੀ, ਹਰਮਨ ਸਿੰਘ ਸ਼ਾਹ, ਮਨਿੰਦਰਪਾਲ ਬਿੱਟਾ ਕਾਲਾ ਸੰਮਤੀ ਮੈਬਰ, ਧਰਮਿੰਦਰ ਸਿੰਘ ਸ਼ਾਹ, ਸਰਵਣ ਸਿੰਘ ਸਰਪੰਚ, ਗੁਰਮੁੱਖ ਸਿੰਘ, ਮੇਜਰ ਸਿੰਘ, ਦਲਬੀਰ ਸਿੰਘ, ਹਰਦੇਵ ਸਿੰਘ ਕਾਲਾ ਪ੍ਰਧਾਨ ਜਗਰੂਪ ਸਿੰਘ ਕਾਲਾ, ਪ੍ਰਧਾਨ ਦਲਜੀਤ ਸਿੰਘ, ਰਣਜੀਤ ਸਿੰਘ ਮਾਨਾਂਵਾਲਾ, ਬਿਕਰਮ ਸਿੰਘ ਮਾਨਾਂਵਾਲਾ, ਇੰਦਰਜੀਤ ਸਿੰਘ ਪੰਚ, ਗੁਰਮੀਤ ਸਿੰਘ ਬਸ਼ੰਬਰਪਬਰਾ, ਪ੍ਰੀਤ ਵਰਪਾਲ, ਗੁਰਵਿੰਦਰ ਸਿੰਘ ਵਰਪਾਲ, ਗੁਰਪ੍ਰੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਹਰਜਿੰਦਰ ਜਿੰਦਾ ਪੰਚ, ਸਰਪੰਚ ਗੁਰਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ।
ਪੰਜਾਬ ਦੇ ਲੋਕ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ : ਜਸਵੰਤ ਸਿੰਘ ਨਰਾਇਣਪੁਰਾ
ਅਜੀਤ ਡੈਸਕ
24-07-2026