09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਪੂਰਾ ਦਿਨ ਵਾਹਨ ਪਾਰਕਿੰਗ ਨੂੰ ਲੈ ਕੇ ਹੁੰਦੇ ਰਹੇ ਖੱਜਲ ਖੁਆਰ

Ad Position 21
No active advertisement
ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਵਲੋਂ ਵਿਰਾਸਤੀ ਮਾਰਗ ‘ਚ ਸਥਿਤ ਸਾਰਾਗੜ੍ਹੀ ਕਾਰ ਪਾਰਕਿੰਗ ਅਤੇ ਕੇਸਰੀ ਬਾਗ਼ ਪਾਰਕਿੰਗ ਵਿਚ ਆਪਣੀਆਂ ਗੱਡੀਆਂ ਖੜ੍ਹੀਆਂ ਜਾਂਦੀਆਂ ਹਨ। ਇਹ ਪਾਰਕਿੰਗਾਂ ਕੁਝ ਲੋਕਾਂ ਵਲੋਂ ਠੇਕੇ ‘ਤੇ ਚਲਾਈਆਂ ਜਾ ਰਹੀਆਂ ਸਨ , ਪਰ ਅੱਜ ਅਚਾਨਕ ਹੀ ਪੁੱਡਾ ਵਲੋਂ ਇਨ੍ਹਾਂ ਪਾਰਕਿੰਗਾਂ ਦਾ ਕਬਜ਼ਾ ਠੇਕੇਦਾਰਾਂ ਕੋਲੋਂ ਛੁਡਵਾਉਣ ਦੀ ਕਾਰਵਾਈ ਕੀਤੀ ਗਈ, ਜਿਸ ਕਾਰਨ ਠੇਕੇਦਾਰ ਵਲੋਂ ਲਗਵਾਏ ਗਏ ਵਾਹਨਾਂ ਨੂੰ ਬਾਹਰ ਕੱਢਣ ਲਈ ਨਵੇਂ ਹੋਰ ਵਾਹਨ ਲਗਾਉਣੇ ਬੰਦ ਕਰ ਦਿੱਤੇ ਸਨ। ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਪਣੀਆਂ ਵਹੀਕਲ ਲਾਉਣ ਲਈ ਖੱਜਲ ਖੁਆਰ ਹੋਣਾ ਪਿਆ ।
ਸਵੇਰੇ ਹੀ ਪੁਲਿਸ ਵਲੋਂ ਪਾਰਕਿੰਗ ‘ਚ ਆਉਣ ਵਾਲੀਆਂ ਗੱਡੀਆਂ ਨੂੰ ਰੋਕਣ ਲਈ ਸਿਟੀ ਸੈਂਟਰ ਨੇੜੇ ਪਾਰਕਿੰਗ ਦੇ ਪੁਲ ਨੂੰ ਬੰਦ ਕਰ ਦਿੱਤਾ ਗਿਆ ਸੀ ਉਥੇ ਪੁਲਿਸ ਦੇ ਮੁਲਾਜ਼ਮ ਬਿਠਾ ਦਿੱਤੇ ਗਏ ਸਨ ਜੋ ਪਾਰਕਿੰਗ ਵੱਲ ਕਿਸੇ ਵੀ ਵਾਹਨ ਨੂੰ ਜਾਣ ਤੋਂ ਰੋਕ ਰਹੇ ਸਨ। ਇਸ ਤਰ੍ਹਾਂ ਵੱਡੀ ਗਿਣਤੀ ਵਿਚ ਵਾਹਨ ਚਾਲਕਾਂ ਨੂੰ ਆਪਣੀਆਂ ਕਾਰਾ, ਜੀਪਾਂ ਅਤੇ ਹੋਰ ਗੱਡੀਆਂ ਪਾਰਕਿੰਗ ਸਥਾਨਾਂ ਵਿਚ ਲਗਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਪਿਆ। ਇਸ ਸੰਬੰਧ ਵਿਚ ਪਟਿਆਲਾ ਤੋਂ ਆਪਣੇ ਪਰਿਵਾਰ ਨਾਲ ਆਏ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਆਪਣੀ ਕਾਰ ਪਾਰਕਿੰਗ ਤੱਕ ਲੈ ਕੇ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।
ਇਸ ਸੰਬੰਧ ਵਿਚ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਾਰਕਿੰਗ ਦੇ ਠੇਕੇ ਦੀ ਮਿਆਦ ਪੂਰੀ ਹੋਣ ਕਰਕੇ ਅੱਜ ਪਾਰਕਿੰਗ ਨੂੰ ਠੇਕੇਦਾਰ ਕੋਲੋਂ ਖਾਲੀ ਕਰਵਾਇਆ ਗਿਆ ਹੈ। ਪਾਰਕਿੰਗ ਦਾ ਬਦਲਵਾਂ ਪ੍ਰਬੰਧ ਬਾਬਾ ਫੂਲਾ ਸਿੰਘ ਬੁਰਜ ਵਿਖੇ ਕੀਤਾ ਗਿਆ ਸੀ। ਠੇਕੇਦਾਰ ਵਲੋਂ ਲਗਵਾਈਆਂ ਗਈਆਂ ਗੱਡੀਆਂ ਦੀ ਵੀਡਿਓਗ੍ਰਾਫੀ ਕਰਵਾਈ ਗਈ ਅਤੇ ਉਨ੍ਹਾਂ ਨੂੰ ਬਾਹਰ ਕਢਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਪਾਰਕਿੰਗ ਆਮ ਦੀ ਤਰ੍ਹਾਂ ਚਾਲੂ ਹੋ ਜਾਵੇਗੀ ਜਿਸ ਦਾ ਪ੍ਰਬੰਧ ਨਗਰ ਨਿਗਮ ਨੂੰ ਸੌਂਪ ਦਿੱਤਾ ਹੈ। ਇਸੇ ਸਬੰਧ ਵਿਚ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਾਰਕਿੰਗ ਫੀਸ ਲਈ ਦਸ ਮਸ਼ੀਨਾਂ ਇੰਸਟਾਲ ਕੀਤੀਆਂ ਗਈਆਂ ਹਨ । ਦੇਰ ਸ਼ਾਮ ਤੱਕ ਪਾਰਕਿੰਗ ‘ਚ ਵਾਹਨ ਲਗਵਾਏ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੇ ਮੁਫ਼ਤ ਸਕੂਲੀ ਬੈਗ ਅਗਲੀ ਖ਼ਬਰ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜਿਆ ਹਾਂ ਅਤੇ ਕਰਦਾ ਰਹਾਂਗਾ : ਸ਼ਵੇਤ ਮਲਿਕ
Ad Position 24