ਅਟਾਰੀ ਸਰਹੱਦ (ਅੰਮ੍ਰਿਤਸਰ), 24 ਜੁਲਾਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਮੀਰੀ ਪੀਰੀ ਦੇ ਅਸਥਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਖਾਲਸੇ ਦੀ ਚੜ੍ਹਦੀ ਕਲਾ ਅਤੇ ਸਿੱਖ ਪੰਥ ਨੂੰ ਇਕ ਜੁੱਟ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੀ ਜਾ ਰਹੀ ਮੀਰੀ ਪੀਰੀ ਖਾਲਸਾ ਮਾਰਚ ਦਾ ਹਲਕਾ ਅਟਾਰੀ ਅੰਦਰ ਪ੍ਰਵੇਜ਼ ਹੋਣ ਤੇ ਸੰਗਤਾਂ ਵਲੋਂ ਥਾਂ-ਥਾਂ ਤੇ ਜੈਕਾਰਿਆਂ ਦੀ ਗੂੰਜ ਵਿਚ ਅਤੇ ਡਰੋਨ ਹੈਲੀਕਾਪਟਰ ਵਲੋਂ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਸੁੱਟ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਵਿਸ਼ਾਲ ਮੀਰੀ-ਪੀਰੀ ਖਾਲਸਾ ਮਾਰਚ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ, ਜਥੇ. ਮਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ, ਸ਼੍ਰੋਮਣੀ ਕਮੇਟੀ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਪੀ. ਏ. ਸ਼ਬਾਜ ਸਿੰਘ, ਅਡੀਸ਼ਨ ਸਕੱਤਰ ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਗੁਰਨਾਮ ਸਿੰਘ, ਮੀਤ ਸਕੱਤਰ ਹਰਭਜਨ ਸਿੰਘ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਬੀਬੀ ਕੰਵਲਜੀਤ ਕੌਰ ਰਣੀਕੇ ਨੇ ਉਚੇਚੇ ਤੌਰ ‘ਤੇ ਸਾਰਾ ਦਿਨ ਹਲਕਾ ਅਟਾਰੀ ਦੇ ਪੜਾਅ ਪਿੰਡ ਖਾਸਾ, ਲਾਹੌਰੀ ਮੱਲ, ਘਰਿੰਡਾ, ਰਣੀਕੇ ਮੋੜ, ਅਟਾਰੀ, ਨੇਸ਼ਟਾ, ਰਾਜਾਤਾਲ, ਲੱਧੇਵਾਲ ਕੱਲੇਵਾਲ ਤੇ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਵਿਖੇ ਵਿਸ਼ਾਲ ਮੀਰੀ ਪੀਰੀ ਖਾਲਸਾ ਮਾਰਚ ਦਾ ਸੰਗਤਾਂ ਵਲੋਂ ਅਥਾਹ ਸ਼ਰਧਾ ਵਿਖਾਉਂਦਿਆਂ ਨਿੱਘਾ ਸਵਾਗਤ ਕੀਤਾ ਗਿਆ। ਮੀਰੀ ਪੀਰੀ ਖਾਲਸਾ ਮਾਰਚ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਨਾਲ ਆਏ ਅਹੁਦੇਦਾਰਾਂ ਨੇ ਹਲਕਾ ਅਟਾਰੀ ਦੀਆਂ ਸੰਗਤਾਂ ਵਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਤੇ ਲੋਈਆਂ ਦੇ ਕੇ ਥਾਂ-ਥਾਂ ‘ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਜਥੇ. ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਲਾਉਣ ਲਈ ਵੱਖ-ਵੱਖ ਪਾਰਟੀਆਂ ਵਲੋਂ ਸਿਆਸਤਦਾਨੀਆਂ ਕੀਤੀਆਂ ਜਾ ਰਹੀਆਂ ਹਨ ਮਗਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਵੇਗਾ ਉਸ ਦਾ ਹਸ਼ਰ ਪਰਿਵਾਰਾਂ ਤੱਕ ਬਹੁਤ ਬੁਰਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਓ ਪੰਜਾਬ ਦੇ ਪੰਜਾਬੀਓ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਗੁਰੂ ਘਰਾਂ ਦੇ ਦੋਸ਼ੀਆਂ ਨੂੰ ਸਬਕ ਸਿਖਾਈਏ ਉਨ੍ਹਾਂ ਸਿੱਖ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜ ਕੇ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾਈਏ ਤਾਂ ਜੋ ਸਿੱਖ ਕੌਮ ਵਿਚ ਵੱਖਰੇਵੇਂ ਪਾਉਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਇਸ ਮੌਕੇ ਐਕਸੀਅਨ ਜਸਬੀਰ ਸਿੰਘ ਸੰਧੂ, ਢਾਡੀ ਜਥਾ ਗੁਰਭੇਜ ਸਿੰਘ ਚਵਿੰਡਾ, ਸਤਨਾਮ ਸਿੰਘ ਬੱਲੋਵਾਲੀ, ਗੁਰਪ੍ਰੀਤ ਸਿੰਘ ਭੰਗੂ, ਪ੍ਰਚਾਰਕ ਗੁਲਜਾਰ ਸਿੰਘ, ਪ੍ਰਚਾਰਕ ਰਾਜਬੀਰ ਸਿੰਘ ਤੇ ਪ੍ਰਚਾਰਕ ਗੁਰਲਾਲ ਸਿੰਘ, ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਗੁਰਵਿੰਦਰ ਸਿੰਘ ਬਾਊ ਚੀਚਾ, ਬਾਓ ਦਾਉਕੇ, ਹਰਪ੍ਰੀਤ ਸਿੰਘ ਰਾਜਾਤਾਲ, ਬਾਬਾ ਰਾਮ ਸਿੰਘ ਭਕਨਾ, ਦਲਜਿੰਦਰ ਸਿੰਘ ਭਕਨਾ, ਸਰਪੰਚ ਦਲਵਿੰਦਰ ਸਿੰਘ, ਟਿੰਕੂ ਭਕਨਾ, ਡਾ. ਹਰਵਿੰਦਰ ਸਿੰਘ ਕੱਲੇਵਾਲ, ਫਤਿਹ ਸਿੰਘ ਕੱਲੇਵਾਲ, ਜੋਧਬੀਰ ਸਿੰਘ ਅਟਾਰੀ, ਕੁਲਜੀਤ ਸਿੰਘ ਗੋਲਡੀ ਅਟਾਰੀ, ਮਾ: ਵਰਿੰਦਰ ਸਿੰਘ ਅਟਾਰੀ, ਕਵਰ ਕੁਲਵਿੰਦਰ ਪਾਲ ਸਿੰਘ ਅਟਾਰੀ, ਸੁਰਿੰਦਰ ਸਿੰਘ ਅਟਾਰੀ ਬਿਜਲੀ ਵਾਲੇ ਹਾਜ਼ਰ ਸਨ।