06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ. ਕੰਟਰੈਕਟ ਵਰਕਰ ਯੂਨੀਅਨ ਵਲੋਂ ਚੱਕਾ ਜਾਮ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਵਲੋਂ ਆਪਣੀਆਂ ਮੰਗਾਂ ਦੇ ਹੱਕ ‘ਚ ਜਲਦ ਹੀ ਸੂਬਾਈ ਕਮੇਟੀ ਵਲੋਂ ਫੈਸਲਾ ਲੈ ਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੀ ਰੂਪ ਰੇਖਾ ਜਲਦ ਹੀ ਐਲਾਨ ਕੀਤੀ ਜਾਵੇਗੀ। ਇਹ ਪ੍ਰਗਟਾਵਾ ਅੱਜ ਇਥੇ ਰੋਡਵੇਜ਼ ਡਿਪੂ ‘ਤੇ ਕੀਤੀ ਗੇਟ ਰੈਲੀ ‘ਚ ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰਾਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਅਤੇ ਹੋਰ ਯੂਨੀਅਨ ਦੇ ਨੁੰਮਾਇੰਦਿਆਂ ਨਾਲ ਹੋਈਆਂ ਮੀਟਿੰਗਾਂ ‘ਚ ਮੰਗ ਰੱਖੀ ਗਈ ਕਿ ਸੰਘਰਸ਼ ਕਰਦੇ ਮੁਲਾਜ਼ਮਾਂ ‘ਤੇ ਕੀਤੇ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਅਤੇ ਜੇਲ੍ਹ ਵਿਚ ਬੰਦ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ‘ਤੇ ਰਿਹਾਅ ਕਰਕੇ ਡਿਊਟੀਆਂ ‘ਤੇ ਬਹਾਲ ਕੀਤਾ ਜਾਵੇ। ਪੀ.ਆਰ.ਟੀ.ਸੀ. ਵਲੋਂ ਭੇਜੀ ਗਈ ਤਜਵੀਜ਼ ਅਨੁਸਾਰ ਇਸ ‘ਤੇ ਨਿਯਮਾਂ ਅਧੀਨ ਕਾਰਵਾਈ ਹਿੱਤ ਗ੍ਰਹਿ ਵਿਭਾਗ ਨੂੰ ਤਿੰਨ ਦਿਨਾਂ ’ਚ ਭੇਜਿਆ ਜਾਵੇਗਾ । ਸਰਕਾਰ ਵਲੋਂ ਜਾਰੀ 30 ਜੂਨ 23 ਦੀਆਂ ਹਦਾਇਤਾਂ ਅਨੁਸਾਰ ਪਨਬੱਸ/ਪੀ.ਆਰ.ਟੀ.ਸੀ. ਦੇ ਫਾਰਗ ਅਤੇ ਬਲੈਕਲਿਸਟ/ਅਪੀਲ ਰਿਜੈਕਟ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਡਿਊਟੀਆਂ ‘ਤੇ ਲਿਆ ਜਾਵੇ । ਮਾਰੂ ਕੰਡੀਸ਼ਨਾਂ ਨੂੰ ਰੱਦ ਕਰਕੇ ਬਲੈਕਲਿਸਟ ਖ਼ਤਮ ਕੀਤੀ ਜਾਵੇ ਅਤੇ ਸਰਵਿਸ ਰੂਲ ਲਾਗੂ ਕੀਤੇ ਜਾਣ। ਇਸ ਮੌਕੇ ਜੋਧ ਸਿੰਘ ਸੂਬਾ ਜੁਆਇੰਟ ਸਕੱਤਰ ਬਲਜੀਤ ਸਿੰਘ ਸੂਬਾ ਕੈਸੀਅਰ, ਪ੍ਰਧਾਨ ਹੀਰਾ ਸਿੰਘ ਅੰਮ੍ਰਿਤਸਰ-1, ਪ੍ਰਧਾਨ ਕੇਵਲ ਸਿੰਘ ਅੰਮ੍ਰਿਤਸਰ -2, ਜੁਗਰਾਜ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ-2, ਸੁਖਦੇਵ ਸਿੰਘ ਜਨਰਲ ਸਕੱਤਰ - 1, ਕੈਸ਼ੀਅਰ ਕੁਲਜੀਤ ਸਿੰਘ, ਕੈਸ਼ੀਅਰ ਪ੍ਰੇਮ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲੋਪੋਕੇ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਗਰੋਹ ਨਾਲ ਜੁੜੇ 4 ਤਸਕਰ ਕਾਬੂ
Ad Position 24
No active advertisement