07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਰਸਾਤ ਸ਼ੁਰੂ ਪਰ ਸੀਵਰੇਜ ਸਫ਼ਾਈ ਦਾ ਕੰਮ ਅਜੇ ਵੀ ਅਧੂਰਾ

Ad Position 21
No active advertisement
ਅਜੀਤ ਡੈਸਕ 30-07-2026
ਅੰਮ੍ਰਿਤਸਰ, 29 ਜੁਲਾਈ (ਹਰਮਿੰਦਰ ਸਿੰਘ)- ਨਗਰ ਨਿਗਮ ਵਲੋਂ ਮੌਨਸੂਨ ਸ਼ੁਰੂ ਹੋ ਗਈ ਹੈ ਅਤੇ ਮੀਂਹ ਪੈਣ ਲੱਗ ਪਏ ਹਨ ਪਰ ਸ਼ਹਿਰ ਦੇ ਸੀਵਰੇਜ ਦੀ ਡੀਸਿਲਟਿੰਗ ਦੇ ਕੰਮ ਦੀ ਰਫ਼ਤਾਰ ਅਜੇ ਵੀ ਮੱਧਮ ਚੱਲ ਰਿਹਾ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਥੋੜੇ ਜਿਹੇ ਮੀਂਹ ਨਾਲ ਪਾਣੀ ਜਮ੍ਹਾਂ ਹੋ ਜਾਂਦਾ ਹੈ। ਨਗਰ ਨਿਗਮ ਵਲੋਂ ਸੀਵਰੇਜ ਦੀ ਡੀਸਿਲਟਿੰਗ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ ਪਰ ਸ਼ਹਿਰ ਦੇ ਸੀਵਰੇਜ ਦੇ ਕੁਝ ਹਿੱਸੇ ਦੀ ਡੀਸਿਲਟਿੰਗ ਹੋਈ ਹੈ । ਨਗਰ ਨਿਗਮ ਵਲੋਂ ਜੂਨ ਮਹੀਨੇ ’ਚ ਸ਼ਹਿਰ ‘ਚ ਡੀਸਿਲਟਿੰਗ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਸੀ ਅਤੇ ਇਸ ਦੇ ਲਈ ਨਿਗਮ ਵਲੋਂ 4 ਜੈਟਿੰਗ ਕਮ ਸੰਕਸ਼ਨ ਮਸ਼ੀਨਾਂ, 5 ਗਰੈਬ ਬਕਟਸ ਦਿੱਤੀਆਂ ਹੋਈਆਂ ਹਨ ਜਦੋਂ ਕਿ ਕੰਪਨੀ ਵਲੋਂ ਆਪਣੇ ਤੌਰ ‘ਤੇ 1 ਸੁਪਰ ਸਕਰ ਮਸ਼ੀਨ ਅਤੇ ਕੰਬੋਓ ਮਸ਼ੀਨਾਂ ਆਪਣੇ ਵਲੋਂ ਲਗਾਈਆਂ ਹਨ। ਉਕਤ ਕੰਪਨੀ ਨੂੰ ਸ਼ਹਿਰ ਦੀਆਂ 85 ਵਾਰਡਾਂ ਵਿਚੋਂ 20 ਵਾਰਡਾਂ ਦਾ ਕੰਮ ਸੌਂਪਿਆ ਗਿਆ ਹੈ। ਇਨ੍ਹਾਂ ਵਾਰਡਾਂ ‘ਚ ਵਿਧਾਨ ਸਭਾ ਹਲਕਾ ਪੱਛਮੀ ਦੀਆਂ 9 ਵਾਰਡਾਂ, ਦੱਖਣੀ ਦੀਆਂ 4, ਕੇਂਦਰ ਦੀਆਂ 6 ਅਤੇ ਪੂਰਬੀ ਦੀ ਇਕ ਵਾਰਡ ਸ਼ਾਮਿਲ ਹੈ। ਉਕਤ ਕੰਪਨੀ ਵਲੋਂ ਇਨ੍ਹਾਂ ਸਾਰੀਆਂ ਵਾਰਡਾਂ ‘ਚ 232 ਕਿਲੋਮੀਟਰ ਲੰਬਾ ਸੀਵਰੇਜ ਸਾਫ਼ ਕਰਨਾ ਹੈ। ਜਿਸ ਵਿਚ ਮੇਨ ਸੀਵਰੇਜ ਅਤੇ ਉਨ੍ਹਾਂ ਦੀਆਂ ਬ੍ਰਾਂਚਾਂ ਵੀ ਸ਼ਾਮਿਲ ਹਨ। ਜਿਨ੍ਹਾਂ ‘ਚ 8 ਇੰਚ ਤੋਂ ਲੈ ਕੇ 42 ਇੰਚ ਤੱਕ ਦੀ ਸੀਵਰੇਜ਼ ਲਾਈਨ ਸ਼ਾਮਿਲ ਹੈ। ਇਹ ਸਾਰਾ ਕੰਮ ਕੰਪਨੀ ਵਲੋਂ ਦੋ ਸਾਲ ‘ਚ ਮੁਕੰਮਲ ਕਰਨਾ ਹੈ। ਇਸ ਦੇ ਨਾਲ ਹੀ ਜਿਥੇ ਵੀ ਸੀਵਰੇਜ ਦੀ ਸਮੱਸਿਆ ਹੈ ਉਸ ਦਾ ਹੱਲ ਕੰਪਨੀ ਵਲੋਂ ਉਕਤ ਕੰਪਨੀ 2 ਘੰਟਿਆਂ ‘ਚ ਕਰਨਾ ਹੈ ਅਤੇ ਜਿੱਥੇ ਹੋਜੀ ਦੀ ਮੁਰੰਮਤ ਹੋਣ ਵਾਲੀ ਹੈ ਜਾਂ ਪਾਈਪ ਲਾਈਨ ਟੁੱਟ ਜਾਂਦੀ ਹੈ, ਉਸ ਦੀ ਮੁਰੰਮਤ 24 ਘੰਟੇ ਵਿਚ ਕਰਨੀ ਲਾਜਮੀ ਹੈ । ਉਕਤ ਕੰਪਨੀ ਵਲੋਂ ਜੂਨ ‘ਚ ਡੀਸਿਲਟਿੰਗ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਪੱਛਮੀ ਹਲਕੇ ‘ਚ 3.5 ਕਿਲੋਮੀਟਰ ਤੱਕ ਦਾ ਸੀਵਰੇਜ ਸਾਫ਼ ਹੋਇਆ ਹੈ ਜਿਸ ‘ਚ ਮੇਨ ਅਤੇ ਬ੍ਰਾਂਚ ਲਾਈਨਾਂ ਸ਼ਾਮਿਲ ਹਨ । ਇਸੇ ਤਰ੍ਹਾਂ ਕੇਂਦਰੀ ਹਲਕੇ ‘ਚ 8 ਕਿਲੋਮੀਟਰ ਤੱਕ ਸੀਵਰੇਜ ਸਾਫ਼ ਹੋਇਆ। ਇਸ ਤੋਂ ਇਲਾਵਾ 1.7 ਕਿਲੋਮੀਟਰ ਕਵਰ ਡਰੇਨ ਸਾਫ਼ ਕੀਤਾ ਗਿਆ ਹੈ। ਪਰ ਸ਼ਹਿਰ ‘ਚ ਡੀਸਿਲਟਿੰਗ ਦਾ ਬਹੁਤ ਸਾਰਾ ਕੰਮ ਅਜੇ ਹੋਣਾ ਬਾਕੀ ਹੈ। ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਮੀਂਹ ਦਾ ਪਾਣੀ ਖੜ੍ਹਾ ਰਹਿੰਦਾ ਹੈ। ਜਦੋਂ ਕਿ ਨਗਰ ਨਿਗਮ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਪਿਛਲੀਆਂ ਬਰਸਾਤਾਂ ਦੇ ਮੁਕਾਬਲੇ ਇਸ ਵਾਰ ਦੀਆਂ ਬਰਸਾਤਾਂ ਵਿਚ ਸੜਕਾਂ ‘ਤੇ ਮੀਂਹ ਦਾ ਪਾਣੀ ਘੱਟ ਖੜ੍ਹਾ ਹੁੰਦਾ ਹੈ ਜਿਥੇ ਮੀਂਹ ਦਾ ਪਾਣੀ ਖੜ੍ਹਾ ਹੁੰਦਾ ਵੀ ਉਹ ਵੀ ਥੋੜੇ ਸਮੇਂ ਵਿਚ ਸੀਵਰੇਜ ਰਾਹੀਂ ਨਿਕਲ ਜਾਂਦਾ ਹੈ। ਇਸ ਸੰਬੰਧ ਵਿਚ ਕੰਪਨੀ ਦੇ ਮੈਨੇਜ਼ਰ ਹਰਪ੍ਰੀਤ ਸਿੰਘ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਉਸ ਨਾਲ ਗੱਲ ਨਹੀਂ ਹੋ ਸਕੀ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਜ਼ਿਲ੍ਹਿਆਂ ’ਚ ਨਸ਼ਿਆਂ ਦੀ ਬਰਾਮਦਗੀ ਤੇ ਤਸਕਰਾਂ ਦੀ ਗ੍ਰਿਫ਼ਤਾਰੀ ’ਚ ਅੰਮ੍ਰਿਤਸਰ ਅੱਵਲ ਅਗਲੀ ਖ਼ਬਰ ਚੱਕ ਕਲਾਂ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਆਮ ਆਦਮੀ ਕਲੀਨਿਕ ਸ਼ੁਰੂ ਡਾ. ਕੰਗ ਦੀ ਅਗਵਾਈ ਹੇਠ ਪਿੰਡ...
Ad Position 24
No active advertisement