ਅੰਮ੍ਰਿਤਸਰ, 30 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਸੀ. ਆਈ. ਐੱਸ. ਸੀ. ਈ. ਰਿਜਨਲ ਪੱਧਰ ‘ਤੇ ਅੰਡਰ-14, ਅੰਡਰ-17 ਤੇ 19 ਆਰਟਿਸਟਿਕ ਅਤੇ ਰਿਦੇਮਿਕ ਜਿਮਨਾਸਟਿਕ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ‘ਚ ਅੰਮ੍ਰਿਤਸਰ, ਦਿੱਲੀ, ਲੁਧਿਆਣਾ ਅਤੇ ਪਟਿਆਲਾ ਦੇ 34 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਾ ਸ਼ੁਭ ਆਰੰਭ ਸਕੂਲ ਡਾਇਰੈਕਟਰ ਵਿਕਰਮ ਸੇਠ ਨੇ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾ ਆਕਾਸ਼ਦੀਪ, ਨੀਤੂ ਬਾਲਾ, ਲਖਵਿੰਦਰ ਪਾਲ ਸਿੰਘ, ਨਰਿੰਦਰਪਾਲ ਸਿੰਘ, ਜਸਵਿੰਦਰ ਕੌਰ ਦਾ ਸਵਾਗਤ ਕੀਤਾ। ਇਸ ਮੌਕੇ ਅੰਡਰ 14 ਅਤੇ ਅੰਡਰ 19 ਵਿਦਿਆਰਥੀਆਂ ਦੇ ਮੁਕਾਬਲੇ ‘ਚ ਹੋਲੀ ਹਾਰਟ ਸਕੂਲ ਦੇ ਖਿਡਾਰੀ ਨੇ ਪਹਿਲਾ, ਗੁਰੂ ਨਾਨਕ ਸੇਂਟ ਪਾਲ ਮਿੱਤਰ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਰਿਦੇਮਿਕ ਜਿਮਨਾਸਟਿਕ ਅੰਡਰ 14 ਅੰਡਰ 19 (ਲੜਕੀਆਂ) ਮੁਕਾਬਲਿਆਂ ਚ ਸੈਕਰਟ ਹਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ, ਰਾਜਵਿੰਦਰਾ ਸਕੂਲ ਪਟਿਆਲਾ ਨੇ ਦੂਜਾ ਸਥਾਨ, ਆਰਟਿਸਟਿਕ ਜਿਮਨਾਸਟਿਕ (ਲੜਕੀਆ) ਮੁਕਾਬਲਿਆਂ ‘ਚ ਗੁਰੂਗ੍ਰਾਮ ਨੇ ਪਹਿਲਾ, ਸਕਾਟਲਿਸ਼ ਹਾਈ ਸਕੂਲ ਗੁਰੂਗ੍ਰਾਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰਸੀਪਲ ਸ਼ਿਲਪਾ ਸੇਠ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ।