02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਦੇ ਸਮਾਗਮ ਅੱਜ ਤੋਂ

ਮਾਨਾਂਵਾਲਾ, 2 ਅਗਸਤ (ਗੁਰਦੀਪ ਸਿੰਘ ਨਾਗੀ)- ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ ਅੰਮ੍ਰਿਤਸਰ ਵਲੋਂ ਵੀਹਵੀਂ ਸਦੀ ਦੇ ਮਹਾਨ ਦਰਵੇਸ਼, ਮਨੁੱਖਤਾ ਦੀ ਸੇਵਾ ਦੇ ਪਾਂਧੀ, ਵਾਤਾਵਰਣ ਪ੍ਰੇਮੀ ਅਤੇ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 03 ਅਗਸਤ ਤੋਂ 5 ਅਗਸਤ 2026 ਤੱਕ ਕਰਵਾਏ ਜਾ ਰਹੇ ਹਨ| ਇਹ ਜਾਣਕਾਰੀ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 3 ਅਗਸਤ ਦਿਨ ਸੋਮਵਾਰ ਨੂੰ ਪਿੰਗਲਵਾੜਾ ਦੇ ਮੁੱਖ ਦਫਤਰ ਵਿਖੇ ਸਵੇਰੇ 10 ਤੋਂ 2 ਵਜੇ ਪਿੰਗਲਵਾੜਾ ਸੰਸਥਾ ਦੇ ਸਾਰੇ ਵਿੱਦਿਅਕ ਅਦਾਰਿਆਂ ਦਾ ਸਾਲਾਨਾ ਸਮਾਗਮ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਪਿੰਗਲਵਾੜਾ ਦੇ ਮਰੀਜਾਂ, ਸਾਰੇ ਸਕੂਲੀ ਬੱਚਿਆਂ ਵਲੋਂ ਬਣਾਈਆਂ ਕਲਾ ਕਿਰਤੀਆਂ, ਕੁਦਰਤੀ ਖੇਤੀ, ਅੰਗਹੀਣਾਂ ਵਾਸਤੇ ਮਸਨੂਈ ਅੰਗ ਤੇ ਫਿਜਿਓਥਰੈਪੀ ਆਦਿ ਦੀਆਂ ਪ੍ਰਦਰਸ਼ਨੀਆਂ ਲਗਾਈਆ ਜਾਣਗੀਆਂ| ਮਿਤੀ 4 ਅਗਸਤ 2026 ਨੂੰ ਪਿੰਗਲਵਾੜਾ ਸੰਸਥਾ ਦੇ ਮਾਨਾਂਵਾਲਾ ਕੈਂਪਸ ’ਚ ਪਿੰਗਲਵਾੜਾ ਦੇ ਮਰੀਜਾਂ ਤੇ ਲੋੜਵੰਦਾਂ ਲਈ ਵਿਸ਼ਾਲ ਖੂਨਦਾਨ ਕੈਂਪ 10 ਤੋਂ 1 ਵਜੇ ਤੱਕ ਲਗਾਇਆ ਜਾਵੇਗਾ ਅਤੇ ਭਗਤ ਪੂਰਨ ਸਿੰਘ ਨੂੰ ਸਮਰਪਿਤ ਮਿਊਜਿਅਮ ਦਾ ਨੀਂਹ ਪਥਰ ਰੱਖਿਆ ਜਾਵੇਗਾ| 5 ਅਗਸਤ 2026 ਨੂੰ ਮੁੱਖ ਦਫਤਰ, ਅੰਮ੍ਰਿਤਸਰ ਵਿਖੇ ਸਵੇਰੇ 7 ਤੋਂ 8:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਹੋਵੇਗਾ ।

Ad Position 21
No active advertisement
ਡਾ. ਇੰਦਰਜੀਤ ਕੌਰ| 03-08-2026
ਮਾਨਾਂਵਾਲਾ, 2 ਅਗਸਤ (ਗੁਰਦੀਪ ਸਿੰਘ ਨਾਗੀ)- ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ ਅੰਮ੍ਰਿਤਸਰ ਵਲੋਂ ਵੀਹਵੀਂ ਸਦੀ ਦੇ ਮਹਾਨ ਦਰਵੇਸ਼, ਮਨੁੱਖਤਾ ਦੀ ਸੇਵਾ ਦੇ ਪਾਂਧੀ, ਵਾਤਾਵਰਣ ਪ੍ਰੇਮੀ ਅਤੇ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 03 ਅਗਸਤ ਤੋਂ 5 ਅਗਸਤ 2026 ਤੱਕ ਕਰਵਾਏ ਜਾ ਰਹੇ ਹਨ| ਇਹ ਜਾਣਕਾਰੀ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 3 ਅਗਸਤ ਦਿਨ ਸੋਮਵਾਰ ਨੂੰ ਪਿੰਗਲਵਾੜਾ ਦੇ ਮੁੱਖ ਦਫਤਰ ਵਿਖੇ ਸਵੇਰੇ 10 ਤੋਂ 2 ਵਜੇ ਪਿੰਗਲਵਾੜਾ ਸੰਸਥਾ ਦੇ ਸਾਰੇ ਵਿੱਦਿਅਕ ਅਦਾਰਿਆਂ ਦਾ ਸਾਲਾਨਾ ਸਮਾਗਮ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਪਿੰਗਲਵਾੜਾ ਦੇ ਮਰੀਜਾਂ, ਸਾਰੇ ਸਕੂਲੀ ਬੱਚਿਆਂ ਵਲੋਂ ਬਣਾਈਆਂ ਕਲਾ ਕਿਰਤੀਆਂ, ਕੁਦਰਤੀ ਖੇਤੀ, ਅੰਗਹੀਣਾਂ ਵਾਸਤੇ ਮਸਨੂਈ ਅੰਗ ਤੇ ਫਿਜਿਓਥਰੈਪੀ ਆਦਿ ਦੀਆਂ ਪ੍ਰਦਰਸ਼ਨੀਆਂ ਲਗਾਈਆ ਜਾਣਗੀਆਂ| ਮਿਤੀ 4 ਅਗਸਤ 2026 ਨੂੰ ਪਿੰਗਲਵਾੜਾ ਸੰਸਥਾ ਦੇ ਮਾਨਾਂਵਾਲਾ ਕੈਂਪਸ ’ਚ ਪਿੰਗਲਵਾੜਾ ਦੇ ਮਰੀਜਾਂ ਤੇ ਲੋੜਵੰਦਾਂ ਲਈ ਵਿਸ਼ਾਲ ਖੂਨਦਾਨ ਕੈਂਪ 10 ਤੋਂ 1 ਵਜੇ ਤੱਕ ਲਗਾਇਆ ਜਾਵੇਗਾ ਅਤੇ ਭਗਤ ਪੂਰਨ ਸਿੰਘ ਨੂੰ ਸਮਰਪਿਤ ਮਿਊਜਿਅਮ ਦਾ ਨੀਂਹ ਪਥਰ ਰੱਖਿਆ ਜਾਵੇਗਾ| 5 ਅਗਸਤ 2026 ਨੂੰ ਮੁੱਖ ਦਫਤਰ, ਅੰਮ੍ਰਿਤਸਰ ਵਿਖੇ ਸਵੇਰੇ 7 ਤੋਂ 8:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਹੋਵੇਗਾ । ਉਪਰੰਤ ਪਿੰਗਲਵਾੜਾ ਦੇ ਮੁੱਖ ਦਫਤਰ ਵਿਚ ਰਖਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ 8:30 ਤੋਂ 10 ਵਜੇ ਤੱਕ ਪਵੇਗਾ ਅਤੇ ਬਾਅਦ ਵਿਚ ਭਾਈ ਜਸਬੀਰ ਸਿੰਘ ਦੇ ਜਥੇ ਤੇ ਪਿੰਗਲਵਾੜਾ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ ਅਤੇ 12 ਤੋਂ 1:30 ਵਜੇ ਤੱਕ ਭਗਤ ਪੂਰਨ ਸਿੰਘ ਦੇ ਜੀਵਨ ਅਤੇ ਵਾਤਾਵਰਣ ਸਬੰਧੀ ਵਿਚਾਰਾਂ ਕੀਤੀ ਜਾਣਗੀਆਂ|
Ad Position 22
No active advertisement
ਪਿਛਲੀ ਖ਼ਬਰ ਵਿਰਸਾ ਵਿਹਾਰ ’ਚ ਕਰਵਾਈ ਸੰਗੀਤਮਈ ਸ਼ਾਮ ‘ਅਹਿਸਾਸ’ ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਨੇ ਗੀਤਾਂ ਅਤੇ ਗ਼ਜ਼ਲਾਂ ਦੀ ਪੇਸ਼ਕ... ਅਗਲੀ ਖ਼ਬਰ ਖੂਨਦਾਨ ਕੈਂਪ ਪ੍ਰਤੀ ਨੌਜਵਾਨਾਂ ’ਚ ਭਾਰੀ ਉਤਸ਼ਾਹ- ਜਸਕੀਰਤ ਸਿੰਘ ਸੁਲਤਾਨਵਿੰਡ
Ad Position 24
No active advertisement