ਵਿਰਸਾ ਵਿਹਾਰ ’ਚ ਕਰਵਾਈ ਸੰਗੀਤਮਈ ਸ਼ਾਮ ‘ਅਹਿਸਾਸ’
ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਨੇ ਗੀਤਾਂ ਅਤੇ ਗ਼ਜ਼ਲਾਂ ਦੀ ਪੇਸ਼ਕਾਰੀ ਨਾਲ ਰੰਗ ਬੰਨ੍ਹਿਆ
ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਸੁਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਦੇ ਨਾਲ ਸੰਗੀਤਮਈ ਸ਼ਾਮ ‘ਅਹਿਸਾਸ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਕਰਵਾਈ ਗਈ। ਸੰਗੀਤਕ ਸ਼ਾਮ ਦਾ ਆਗਾਜ਼ ਸ਼ਮਾ ਰੋਸ਼ਨ ਕਰਨ ਉਪਰੰਤ ਕੀਤਾ ਗਿਆ।
ਅੰਮ੍ਰਿਤਸਰ, 2 ਅਗਸਤ (ਹਰਮਿੰਦਰ ਸਿੰਘ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਸੁਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਦੇ ਨਾਲ ਸੰਗੀਤਮਈ ਸ਼ਾਮ ‘ਅਹਿਸਾਸ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਕਰਵਾਈ ਗਈ। ਸੰਗੀਤਕ ਸ਼ਾਮ ਦਾ ਆਗਾਜ਼ ਸ਼ਮਾ ਰੋਸ਼ਨ ਕਰਨ ਉਪਰੰਤ ਕੀਤਾ ਗਿਆ। ਜਿਸ ਦੌਰਾਨ ਸ੍ਰੀ ਕੇਵਲ ਧਾਲੀਵਾਲ, ਸ੍ਰੀਮਤੀ ਰਿਤੂ ਸ਼ਰਮਾ, ਐੱਸ. ਪੀ. ਅਰੋੜਾ, ਡਾ. ਅਰਵਿੰਦਰ ਕੌਰ ਧਾਲੀਵਾਲ, ਟੀ. ਐੱਸ. ਰਾਜਾ ਆਦਿ ਨੇ ਸ਼ਮਾਂ ਰੋਸ਼ਨ ਕੀਤੀ । ਇਸ ਉਪਰੰਤ ਇਸ ਸੰਗੀਤਮਈ ਸ਼ਾਮ ਵਿਚ ਸੁਨੀਲ ਸਿੰਘ ਡੋਗਰਾ ਨੇ ਜਸਵੰਤ ਵਾਗਲਾ ਅਤੇ ਸ਼ਮੀ ਜਲੰਧਰੀ ਦੀਆਂ ਲਿਖੀਆਂ ਗ਼ਜ਼ਲਾਂ ਤੇ ਗੀਤਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਹੋਏ। ਉਨ੍ਹਾਂ ਨੂੰ ਸੰਗੀਤ ਦੀਆਂ ਲਹਿਰਾਂ ਝੂੰਮਣ ਲਗਾ ਦਿੱਤਾ। ਸੁਨੀਲ ਸਿੰਘ ਡੋਗਰਾ ਵਲੋਂ ਆਪਣੀ ਸੁਰੀਲੀ ਆਵਾਜ਼ ਦੇ ਜਾਦੂ ਨਾਲ ਇਕ ਤੋਂ ਬਾਅਦ ਇਕ ਗੀਤ ਅਤੇ ਗਜ਼ਲ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਇਸ ਮੌਕੇ ਮੰਚ-ਸੰਚਾਲਕ ਪ੍ਰਸਿੱਧ ਐਂਕਰ ਰਾਜ ਘਈ ਵਲੋਂ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਸਮਾਗਮ ਦੇ ਅੰਤ ’ਚ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸੁਨੀਲ ਸਿੰਘ ਡੋਗਰਾ ਅਤੇ ਉਨ੍ਹਾਂ ਦੇ ਸਾਥੀ ਕਲਾਕਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕੇਵਲ ਧਾਲੀਵਾਲ ਨੇ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ, ਜਿਸ ਦੇ ਨਾਲ ਸਰੀਰ ਨੂੰ ਨਵੀਂ ਉਰਜਾ ਮਿਲਦੀ ਹੈ ।