06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਜੀਠਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੇ ਅਦਾਲਤ ਦਾ ਭਗੌੜਾ ਕੀਤਾ ਕਾਬੂ

ਮਜੀਠਾ, 3 ਅਗਸਤ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਵਿਚ ਦਰਜ ਸਾਲ 2017 ਦੇ ਪੁਰਾਣੇ ਮਾਮਲੇ ਵਿਚ ਲੋੜੀਂਦੇ ਅਦਾਲਤ ਦੇ ਭਗੌੜੇ ਨੂੰ ਮਜੀਠਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਐੱਸ.

Ad Position 21
No active advertisement
ਅਜੀਤ ਡੈਸਕ 04-08-2026
ਮਜੀਠਾ, 3 ਅਗਸਤ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਵਿਚ ਦਰਜ ਸਾਲ 2017 ਦੇ ਪੁਰਾਣੇ ਮਾਮਲੇ ਵਿਚ ਲੋੜੀਂਦੇ ਅਦਾਲਤ ਦੇ ਭਗੌੜੇ ਨੂੰ ਮਜੀਠਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਦੇ ਸਖ਼ਤ ਹੁਕਮਾਂ ‘ਤੇ ਭਗੌੜਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਪੈਸ਼ਲ ਬ੍ਰਾਂਚ ਤਾਇਨਾਤ ਏ. ਐੱਸ. ਆਈ. ਹਰਿੰਦਰ ਸਿੰਘ, ਏ. ਐੱਸ. ਆਈ. ਜਗਦੀਪ ਸਿੰਘ, ਏ. ਐੱਸ. ਆਈ. ਸਾਹਿਬ ਦਿਆਲ ਸਿੰਘ ਅਤੇ ਏ. ਐੱਸ. ਆਈ. ਜਸਬੀਰ ਸਿੰਘ ਦੀ ਟੀਮ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਡੇਵਿਡ ਮਸੀਹ ਪੁੱਤਰ ਬਸ਼ੀਰ ਮਸੀਹ ਵਾਸੀ ਨਾਗਕਲਾਂ, ਮਜੀਠਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਉਨ੍ਹਾਂ ਵਲੋਂ ਗ੍ਰਿਫਤਾਰੀ ਉਪਰੰਤ ਮੁਲਜ਼ਮ ਨੂੰ ਐੱਸ. ਐੱਚ. ਓ. ਮਜੀਠਾ ਇੰਸਪੈਕਟਰ ਕਰਮਪਾਲ ਸਿੰਘ ਰੰਧਾਵਾ ਦੇ ਹਵਾਲੇ ਕਰ ਦਿੱਤਾ ਗਿਆ। ਜਿੱਥੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਮੁਕੰਮਲ ਕਰਕੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਿੰਦਰ ਸਿੰਘ ਸਪੈਸ਼ਲ ਬ੍ਰਾਂਚ ਨੇ ਦੱਸਿਆ ਕਿ ਮੁਲਜ਼ਮ ਡੇਵਿਡ ਮਸੀਹ ਦੇ ਖਿਲਾਫ ਪੁਲਿਸ ਥਾਣਾ ਮਜੀਠਾ ਵਿਖੇ ਐੱਫ. ਆਈ. ਆਰ. ਨੰਬਰ 170/2017, ਜੁਰਮ 61/1/14 ਐਕਸਾਈਜ਼ ਐਕਟ ਤਹਿਤ ਮੁਕਦਮਾ ਦਰਜ ਹੈ। ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਕਰ ਦਿੱਤਾ ਸੀ।
Ad Position 22
No active advertisement
ਪਿਛਲੀ ਖ਼ਬਰ ਚਾਂਦੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਲਵਪ੍ਰੀਤ ਸਿੰਘ ਦਾ ਅੱਜ ਰਾਜਾਸਾਂਸੀ ਹਵਾਈ ਅੱਡੇ ’ਤੇ ਹੋਵੇਗਾ ਸਵਾਗਤ ਲਵਪ੍ਰੀਤ ਸਿ... ਅਗਲੀ ਖ਼ਬਰ ਮੈਂ ਐੱਸ.ਐੱਚ.ਓ. ਸਿਵਲ ਲਾਈਨ ਬੋਲਦਾਂ, ਮੇਰੇ ਬੰਦੇ ਨੂੰ ਇਕ ‘ਪਿਸਤੌਲ’ ਦੇ ਦਿਓ ਪੁਲਿਸ ਵਰਦੀ ’ਚ ਆਇਆ ਨੌਸਰਬਾਜ਼ ਗੰਨ ਹਾਊ...
Ad Position 24
No active advertisement