06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਈ ਵਡਾਲਾ ਵਲੋਂ ਗੁਰਸੇਵਕ ਸਿੰਘ ਔਲਖ ਦਾ ਨਿੱਘਾ ਸਵਾਗਤ

ਸੁਲਤਾਨਵਿੰਡ, 3 ਅਗਸਤ (ਗੁਰਨਾਮ ਸਿੰਘ ਬੁੱਟਰ)- ਸ਼ੇਰ-ਏ-ਪੰਜਾਬ ਦਲ ਦੇ ਮੁੱਖ ਦਫ਼ਤਰ (ਪੱਤੀ ਬਹਿਣੀਵਾਲ, ਪਿੰਡ ਸੁਲਤਾਨਵਿੰਡ, (ਅੰਮ੍ਰਿਤਸਰ ਸਾਹਿਬ) ਵਿਖੇ ਹਲਕਾ ਖਡੂਰ ਸਾਹਿਬ (ਤਰਨਤਾਰਨ) ਤੋਂ ਗੁਰਸੇਵਕ ਸਿੰਘ ਔਲਖ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਸ਼ੇਰ-ਏ-ਪੰਜਾਬ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਇਕ ਅਹਿਮ ਮੁਲਾਕਾਤ ਹੋਈ।

Ad Position 21
No active advertisement
ਅਜੀਤ ਡੈਸਕ 04-08-2026
ਸੁਲਤਾਨਵਿੰਡ, 3 ਅਗਸਤ (ਗੁਰਨਾਮ ਸਿੰਘ ਬੁੱਟਰ)- ਸ਼ੇਰ-ਏ-ਪੰਜਾਬ ਦਲ ਦੇ ਮੁੱਖ ਦਫ਼ਤਰ (ਪੱਤੀ ਬਹਿਣੀਵਾਲ, ਪਿੰਡ ਸੁਲਤਾਨਵਿੰਡ, (ਅੰਮ੍ਰਿਤਸਰ ਸਾਹਿਬ) ਵਿਖੇ ਹਲਕਾ ਖਡੂਰ ਸਾਹਿਬ (ਤਰਨਤਾਰਨ) ਤੋਂ ਗੁਰਸੇਵਕ ਸਿੰਘ ਔਲਖ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਸ਼ੇਰ-ਏ-ਪੰਜਾਬ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨਾਲ ਇਕ ਅਹਿਮ ਮੁਲਾਕਾਤ ਹੋਈ। ਇਸ ਗੰਭੀਰ ਵੀਚਾਰ-ਵਟਾਂਦਰੇ ਦੌਰਾਨ ਜ਼ਿਲ੍ਹਾ ਤਰਨਤਾਰਨ ਸਮੇਤ ਸਮੁੱਚੇ ਪੰਜਾਬ ਦੇ ਭਵਿੱਖੀ ਸੁਧਾਰਾਂ, ਭਲਾਈ ਅਤੇ ਉੱਜਵਲ ਭਵਿੱਖ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਸ਼ੇਰ-ਏ-ਪੰਜਾਬ ਦਲ ਵਲੋਂ ਗੁਰਸੇਵਕ ਸਿੰਘ ਔਲਖ ਅਤੇ ਉਨ੍ਹਾਂ ਨਾਲ ਪਹੁੰਚੇ ਸਾਥੀਆਂ ਦਾ ਵਿਸ਼ੇਸ਼ ਤੌਰ ‘ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਥੂਹੀ, ਭਾਈ ਅਮਨਪ੍ਰੀਤ ਸਿੰਘ ਮਹਿਦੀਪੁਰ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਹਰਮਨਪ੍ਰੀਤ ਸਿੰਘ, ਭਾਈ ਸੁਖਬੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਰਜੀਨੀਆ ਗੁਰਦੁਆਰਾ ਸਾਹਿਬ ’ਚ ਅੱਗ ਦੀ ਘਟਨਾ ਤੋਂ ਸਿੱਖ ਸੰਸਥਾਵਾਂ ਸਬਕ ਲੈਣ-ਸੁਖਜਿੰਦਰ ਸਿੰਘ ਸਰਪੰਚ ਅਗਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਵਲੋਂ ‘ਇਕ ਵਿਦਿਆਰਥੀ-ਇੱਕ ਰੁੱਖ’ ਦੇ ਸੰਦੇਸ਼ ਨਾਲ ਵਾਤਾਵਰਨ ਦੀ ਰੱਖਿਆ ਲਈ ਕੈਂਪ
Ad Position 24
No active advertisement