05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਟੜਾ ਕਰਮ ਸਿੰਘ ਵਿਖੇ ਘਰ ’ਚ ਲੱਗੀ ਅੱਗ

ਕਟੜਾ ਕਰਮ ਸਿੰਘ ਵਿਖੇ ਘਰ ’ਚ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 04-08-2026

ਅੰਮ੍ਰਿਤਸਰ, 3 ਅਗਸਤ (ਹਰਮਿੰਦਰ ਸਿੰਘ)-ਪੁਰਾਣੇ ਸ਼ਹਿਰ ਦੀ ਅੰਦਰ ਸਥਿਤ ਕਟੜਾ ਕਰਮ ਸਿੰਘ ਵਿਖੇ ਇਕ ਘਰ ‘ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗਣ ਦੀ ਇਤਲਾਹ ਹੈ । ਇਸ ਘਟਨਾ ‘ਚ ਘਰ ਦੇ ਅੰਦਰ ਪਿਆ ਕੁਝ ਸਾਮਾਨ ਅਤੇ ਬਾਹਰ ਲੱਗੇ ਖੰਬੇ ‘ਤੇ ਲਿਪਟੀਆਂ ਕੇਬਲ ਟੀ. ਵੀ. ਅਤੇ ਨੈਟ ਦੀਆਂ ਤਾਰਾਂ ਸੜ ਗਈਆਂ, ਜਿਸ ਕਾਰਨ ਇਲਾਕੇ ਦੀ ਨੈੱਟ ਸੇਵਾ ਪ੍ਰਭਾਵਿਤ ਹੋ ਗਈ । ਇਸ ਸੰਬੰਧ ’ਚ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਦੇ ਸੰਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਡੇਢ ਵਜੇ ਇਲਾਕੇ ‘ਚੋਂ ਇਤਲਾਹ ਮਿਲੀ ਕਿ ਇਕ ਘਰ ‘ਚ ਅੱਗ ਲੱਗ ਗਈ ਜਿਸ ‘ਤੇ ਉਹ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਅਤੇ ਦੂਸਰੇ ਪਾਸੇ ਨਗਰ ਨਿਗਮ ਦੇ ਗਿਲਵਾਲੀ ਗੇਟ ਫਾਇਰ ਸਟੇਸ਼ਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੇ 15 ਤੋਂ 20 ਮਿੰਟ ‘ਚ ਅੱਗ ‘ਤੇ ਕਾਬੂ ਪਾ ਕੇ ਉਸ ਨੂੰ ਫ਼ੈਲਣ ਤੋਂ ਰੋਕ ਦਿੱਤਾ । ਉਨ੍ਹਾਂ ਦੱਸਿਆ ਕਿ ਇਹ ਘਰ ਰਮਨ ਕੁਮਾਰ ਨਾਮਕ ਵਿਅਕਤੀ ਦਾ ਸੀ। 

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਇਜਲਾਸ ਸਮਾਪਤ, ਸ਼ੇਰ ਸਿੰਘ ਕਾਕੜਾ ਮੁੜ ਬਲਾਕ ਪ੍ਰਧਾਨ ਚੁਣੇ ਅਗਲੀ ਖ਼ਬਰ ਮੋਹਕਮਪੁਰਾ ’ਚ ਤਿੰਨ ਅਣ-ਅਧਿਕਾਰਤ ਡੇਅਰੀਆਂ ਖ਼ਿਲਾਫ਼ ਨਗਰ ਨਿਗਮ ਵਲੋਂ ਕਾਰਵਾਈ
Ad Position 24
No active advertisement