ਯੂ. ਪੀ. ਤੋਂ ਆਏ ਯਾਤਰੂਆਂ ਨਾਲ ਅੰਮ੍ਰਿਤਸਰ ’ਚ ਹੋਈ ਵੱਡੀ ਖੋਹ
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਯਾਤਰੂਆਂ ਨਾਲ ਹੋ ਰਹੀਆਂ ਲੁੱਟਾਂ ਖੋਹਾਂ ਦੇ ਮੱਦੇਨਜ਼ਰ ਇਕ ਵੱਡੀ ਵਾਰਦਾਤ ਮੁੜ ਵਾਪਰ ਗਈ ਹੈ ਜਦਕਿ ਯੂ. ਪੀ.
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਯਾਤਰੂਆਂ ਨਾਲ ਹੋ ਰਹੀਆਂ ਲੁੱਟਾਂ ਖੋਹਾਂ ਦੇ ਮੱਦੇਨਜ਼ਰ ਇਕ ਵੱਡੀ ਵਾਰਦਾਤ ਮੁੜ ਵਾਪਰ ਗਈ ਹੈ ਜਦਕਿ ਯੂ. ਪੀ. ਤੋਂ ਪੁੱਜੇ ਯਾਤਰੂ ਵੱਡੀ ਲੁਟ ਖੋਹ ਦਾ ਸ਼ਿਕਾਰ ਹੋਏ ਹਨ। ਦੋ ਪਹੀਆ ਸਵਾਰ ਲੁਟੇਰੇ ਪਰਿਵਾਰ ਨਾਲ ਜਾ ਰਹੀ ਔਰਤ ਦੇ ਹੱਥੋਂ ਉਸ ਦਾ ਪਰਸ ਖੋਹ ਕੇ ਫਰਾਰ ਹੋਏ ਹਨ ਜਿਸ ‘ਚ ਡੇਢ ਲੱਖ ਨਕਦੀ, ਤਿੰਨ ਆਈ. ਫੋਨ ਹੋਰ ਕੀਮਤੀ ਸਾਮਾਨ ਏ. ਟੀ. ਐੱਮ. ਕਾਰਡ ਆਦਿ ਵੀ ਸਨ। ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਯਾਤਰੂ ਸੁਨੀਲ ਅਰੋੜਾ ਵਾਸੀ ਗਾਂਧੀ ਨਗਰ ਮੁਰਾਦਾਬਾਦ ਉਤਰ ਪ੍ਰਦੇਸ਼ ਨੇ ਪੁਲਿਸ ਨੂੰ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਕਿ ਉਹ ਅਤੇ ਉਸ ਦੀ ਪਤਨੀ ਤੇ ਪਰਿਵਾਰ ਈ ਰਿਕਸ਼ਾ ‘ਤੇ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਈ ਰਿਕਸ਼ਾ ਭੰਡਾਰੀ ਪੁੱਲ ਤੋਂ ਹੇਠਾਂ ਸ਼ਿਮਲਾ ਪ੍ਰੈੱਸ ਨੇੜੇ ਪੁੱਜਿਆ ਤਾਂ ਇਕ ਐਕਟਿਵਾ ਸਕੂਟਰੀ ‘ਤੇ ਸਵਾਰ 2 ਮੋਨੇ ਨੌਜਵਾਨ ਆਏ ਜਿਨ੍ਹਾਂ ਉਸ ਦੀ ਪਤਨੀ ਦੇ ਹੱਥ ‘ਚੋਂ ਪਰਸ ਖੋਹ ਲਿਆ ਉਸ ਦੇ ਪਰਸ ‘ਚ ਇਕ ਲੱਖ 50 ਹਜ਼ਾਰ ਰੁਪਏ। ਤਿੰਨ ਮੋਬਾਈਲ ਆਈ .ਫੋਨ ਜਿਵੇਂ 13 ਪ੍ਰੋ ਮੈਕਸ, 16 ਪ੍ਰੋ ਮੈਕਸ, ਫੋਲਡ-4 ਅਤੇ ਆਈ. ਡੀ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਸਨ ਖੋਹ ਕੇ ਫਰਾਰ ਹੋ ਗਏ। ਪੁਲਿਸ ਵਲੋਂ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਆਸ ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।