07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਕਿਯੂ ਏਕਤਾ ਮਝੈਲ ਵਲੋਂ ਸਾਬਕਾ ਫ਼ੌਜੀਆਂ ਨਾਲ ਹੋਈ ਕਰੋੜਾਂ ਦੀ ਠੱਗੀ ਖ਼ਿਲਾਫ਼ ਕੰਵਰ ਐਵੇਨਿਊ ਸੁਲਤਾਨਵਿੰਡ ਵਿਖੇ ਪੱਕਾ ਮੋਰਚਾ ਸ਼ੁਰੂ

ਸੁਲਤਾਨਵਿੰਡ, 7 ਅਗਸਤ (ਗੁਰਨਾਮ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਸਾਬਕਾ ਫੌਜੀਆਂ ਤੇ ਆਮ ਪਰਿਵਾਰਾਂ ਨਾਲ ਹੋਈ ਕਰੋੜਾਂ ਰੁਪਏ ਦੀ ਵੱਡੀ ਠੱਗੀ ਦੇ ਖ਼ਿਲਾਫ਼ ਪਿੰਡ ਸੁਲਤਾਨਵਿੰਡ ਦੀ ਕੰਵਰ ਐਵੇਨਿਊ ਕਾਲੋਨੀ ਵਿਖੇ ਇਕ ਵਿਸ਼ਾਲ ਤੇ ਪੱਕਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੋਰਚੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਮਝੈਲ ਪੰਜਾਬ ਦੇ ਜਨਰਲ ਸਕੱਤਰ ਹੀਰਾ ਸਿੰਘ ਕਰ ਰਹੇ ਹਨ।

Ad Position 21
No active advertisement
ਕਿਸਾਨ ਜਥੇਬੰਦੀ ਵਲੋਂ ਕੰਵਰ ਐਵੇਨਿਊ ਵਿਖੇ ਐੱਮ. ਡੀ. ਦੇ ਘਰ ਦੇ ਬਾਹਰ ਲਗਾਇਆ ਗਿਆ ਧਰਨਾ। ਤਸਵੀਰ : ਗੁਰਨਾਮ ਸਿੰਘ ਬੁੱਟਰ 08-08-2026
ਸੁਲਤਾਨਵਿੰਡ, 7 ਅਗਸਤ (ਗੁਰਨਾਮ ਸਿੰਘ ਬੁੱਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਸਾਬਕਾ ਫੌਜੀਆਂ ਤੇ ਆਮ ਪਰਿਵਾਰਾਂ ਨਾਲ ਹੋਈ ਕਰੋੜਾਂ ਰੁਪਏ ਦੀ ਵੱਡੀ ਠੱਗੀ ਦੇ ਖ਼ਿਲਾਫ਼ ਪਿੰਡ ਸੁਲਤਾਨਵਿੰਡ ਦੀ ਕੰਵਰ ਐਵੇਨਿਊ ਕਾਲੋਨੀ ਵਿਖੇ ਇਕ ਵਿਸ਼ਾਲ ਤੇ ਪੱਕਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੋਰਚੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਮਝੈਲ ਪੰਜਾਬ ਦੇ ਜਨਰਲ ਸਕੱਤਰ ਹੀਰਾ ਸਿੰਘ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕੰਪਨੀ ਦੇ ਐੱਮ. ਡੀ. ਵਲੋਂ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਫੌਜੀਆਂ ਨੂੰ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਅਤੇ ਝਾਂਸੇ ਵਿਚ ਲੈ ਕੇ ਕਰੋੜਾਂ ਰੁਪਇਆ ਹੜੱਪ ਕੇ ਬਹੁਤ ਵੱਡੀ ਠੱਗੀ ਮਾਰੀ ਗਈ ਹੈ। ਜਥੇਬੰਦੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਨਾਇਨਸਾਫ਼ੀ ਦੇ ਖ਼ਿਲਾਫ਼ 8 ਅਗਸਤ ਨੂੰ ਧਰਨੇ ਵਾਲੀ ਜਗ੍ਹਾ ਤੋਂ ਲੈ ਕੇ ਅੰਮ੍ਰਿਤਸਰ ਦੇ ਪ੍ਰਸਿੱਧ ਗੋਲਡਨ ਗੇਟ ਚੌਕ ਤੱਕ ਇਕ ਵਿਸ਼ਾਲ ਰੋਡ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਵਿਚ ਪੀੜਤ ਪਰਿਵਾਰਾਂ ਦੀਆਂ ਬੀਬੀਆਂ (ਔਰਤਾਂ) ਤੇ ਬੱਚੇ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਇਹ ਰੋਡ ਮਾਰਚ ਗੋਲਡਨ ਗੇਟ ਦੇ ਚੌਂਕ ਦੇ ਦੁਆਲੇ ਘੁੰਮ ਕੇ ਮੁੜ ਧਰਨੇ ਵਾਲੀ ਜਗ੍ਹਾ ‘ਤੇ ਆ ਕੇ ਸਮਾਪਤ ਹੋਵੇਗਾ। ਜਥੇਬੰਦੀ ਨੇ ਮੰਗ ਕੀਤੀ ਕਿ ਐੱਮ. ਡੀ. ਜਿਸ ਵੀ ਥਾਣੇ ਦੇ ਖੇਤਰ ਨਾਲ ਸੰਬੰਧਿਤ ਹੈ, ਉੱਥੇ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਸੰਬੰਧਿਤ ਥਾਣਿਆਂ ਵਿਚ ਤੁਰੰਤ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਜਾਣ। ਠੱਗੀ ਮਾਰਨ ਵਾਲੇ ਵਿਅਕਤੀ ਦੀ ਪੰਜਾਬ ਜਾਂ ਪੰਜਾਬ ਤੋਂ ਬਾਹਰ (ਪੂਰੇ ਭਾਰ ਤ ਵਿਚ) ਮੌਜੂਦ ਸਾਰੀ ਚੱਲ-ਅਚੱਲ ਸੰਪਤੀ ਨੂੰ ਤੁਰੰਤ ਜ਼ਬਤ/ਸੀਲ ਕੀਤਾ ਜਾਵੇ ਅਤੇ ਇਸ ਨੂੰ ਐੱਫ. ਆਈ. ਆਰ. ਦੇ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਅਤੇ ਸਾਰੇ ਬੈਂਕ ਅਕਾਊਂਟਸ ਦੀ ਬਰੀਕੀ ਨਾਲ ਛਾਨਬੀਣ ਕੀਤੀ ਜਾਵੇ ਕਿ ਉਸ ਨੇ ਕਿੰਨੇ ਕਰੋੜ ਰੁਪਏ ਖਾਤਿਆਂ ਵਿਚ ਜਮ੍ਹਾ ਕੀਤੇ ਹਨ ਅਤੇ ਕਿੰਨੀ ਨਕਦੀ ਗਾਇਬ ਕੀਤੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਇਹ ਮੋਰਚਾ ਉਦੋਂ ਤੱਕ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦਾ ਹੱਕ ਤੇ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਸੰਬੰਧੀ ਐੱਮ. ਡੀ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਪ੍ਰਮਿੰਦਰ ਸਿੰਘ ਬਾਠ, ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕੁਲਦੀਪ ਸਿੰਘ ਬਾਠ ਅਤੇ ਸੂਬਾ ਮੀਤ ਪ੍ਰਧਾਨ ਸੁਖਚੈਨ ਸਿੰਘ ਅੰਮ੍ਰਿਤਸਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਸਾਬਕਾ ਫੌਜੀ ਤੇ ਪੀੜਤ ਪਰਿਵਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਉੱਤਰ ਪ੍ਰਦੇਸ਼ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਪਰਮਿੰਦਰ ਸਿੰਘ ਅਗਲੀ ਖ਼ਬਰ ਏ. ਆਈ. ਐੱਫ. ਯੂ. ਸੀ. ਟੀ. ਓ. ਦੇ ਦੇਸ਼-ਵਿਆਪੀ ਸੱਦੇ ਦੇ ਸਮਰਥਨ ’ਚ ਪੀ. ਸੀ. ਸੀ. ਟੀ. ਯੂ. ਦੀ ਸਥਾਨਕ ਇਕਾਈ ਵਲੋਂ ਧਰਨਾ...
Ad Position 24