11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਤੀਜ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੀਜੀ ਜਮਾਤ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬੀ ਪਹਿਰਾਵੇ ‘ਚ ਸਜੇ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਬੱਚਿਆਂ ਦੀ ਕਲਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਮਨਾਇਆ ਜਾਂਦਾ ਤੀਆਂ ਦਾ ਤਿਉਹਾਰ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਸ ਨੂੰ ਹਰਿਆਲੀ ਤੀਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦੇ ਸੂਚਕ ਹਨ। ਇਨ੍ਹਾਂ ਰਾਹੀਂ ਅਸੀਂ ਆਪਣੇ ਸੱਭਿਆਚਾਰ ਅਤੇ ਮਹਾਨ ਪਰੰਪਰਾਵਾਂ ਨਾਲ ਜੁੜਦੇ ਹਾਂ ਅਤੇ ਪ੍ਰੇਰਨਾ ਲੈਂਦੇ ਹਾਂ। ਇਸ ਲਈ ਤੁਸੀਂ ਰੁੱਝੇ ਹੋਏ ਹੋ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ। ਇਹ ਤਿਉਹਾਰ ਰਵਾਇਤੀ ਏਕਤਾ ਅਤੇ ਭਾਈਚਾਰੇ ‘ਤੇ ਪ੍ਰਤੀਕ ਹਨ। ਵਿਦਿਆਰਥੀਆਂ ਨੇ ਸਾਉਣ ਮਹੀਨੇ ਦੇ ਵਿਸ਼ੇਸ਼ ਪਕਵਾਨਾਂ, ਖੀਰ ਅਤੇ ਪੂੜੇ ਦਾ ਵੀ ਆਨੰਦ ਮਾਣਿਆ। ਪ੍ਰੋਗਰਾਮ ‘ਚ ਮਹਿੰਦੀ, ਚੂੜੀਆਂ, ਪੰਜਾਬੀ ਸੂਟ, ਫੁਲਕਾਰੀ ਆਦਿ ਦੇ ਸਟਾਲ ਵੀ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਸੰਗੀਤਕ ਕਾਰਜਸ਼ਾਲਾ ਕਰਵਾਈ ਅਗਲੀ ਖ਼ਬਰ ਮੀਂਹ ਕਾਰਨ ਖੁਸ਼ਗੁਆਰ ਹੋਏ ਮੌਸਮ ਨੂੰ ਬਾਅਦ ’ਚ ਹੁੰਮਸ ਨੇ ਵਿਗਾੜਿਆ
Ad Position 24