11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਾਮ ਨਗਰ ਕਾਲੋਨੀ ਨੇੜੇ ਮਜੀਠਾ ਰੋਡ ’ਤੇ ਫੈਕਟਰੀ ਮਾਲਕਾਂ ਦਾ ਨਾਜਾਇਜ਼ ਕਬਜ਼ਾ, ਪ੍ਰਸ਼ਾਸਨ ਖਾਮੋਸ਼

ਵੇਰਕਾ, 10 ਅਗਸਤ (ਲਖਵਿੰਦਰ ਸਿੰਘ)-ਇੱਥੋਂ ਨੇੜੇ ਰਾਮ ਨਗਰ ਕਾਲੋਨੀ ਮਜੀਠਾ ਰੋਡ ਵਿਖੇ ਮੇਨ ਸੜਕ ’ਤੇ ਇਕ ਫੈਕਟਰੀ ਮਾਲਕਾਂ ਵਲੋਂ ਨਾਜਾਇਜ਼ ਕਬਜ਼ਾ ਕਰਕੇ ਮੋਟਰਸਾਈਕਲਾਂ ਦੀ ਪਾਰਕਿੰਗ ਲਈ ਪੱਕਾ ਸ਼ੈੱਡ ਤਿਆਰ ਕਰ ਦਿੱਤਾ ਗਿਆ ਹੈ। ਸਰਕਾਰੀ ਜ਼ਮੀਨ ਅਤੇ ਆਮ ਲੰਘਣ ਵਾਲੀ ਮੇਨ ਸੜਕ ‘ਤੇ ਹੋ ਰਹੇ ਸ਼ਰੇਆਮ ਕਬਜ਼ੇ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲੀਆ ਚਿੰਨ ਲਗਾ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 11-08-2026
ਵੇਰਕਾ, 10 ਅਗਸਤ (ਲਖਵਿੰਦਰ ਸਿੰਘ)-ਇੱਥੋਂ ਨੇੜੇ ਰਾਮ ਨਗਰ ਕਾਲੋਨੀ ਮਜੀਠਾ ਰੋਡ ਵਿਖੇ ਮੇਨ ਸੜਕ ’ਤੇ ਇਕ ਫੈਕਟਰੀ ਮਾਲਕਾਂ ਵਲੋਂ ਨਾਜਾਇਜ਼ ਕਬਜ਼ਾ ਕਰਕੇ ਮੋਟਰਸਾਈਕਲਾਂ ਦੀ ਪਾਰਕਿੰਗ ਲਈ ਪੱਕਾ ਸ਼ੈੱਡ ਤਿਆਰ ਕਰ ਦਿੱਤਾ ਗਿਆ ਹੈ। ਸਰਕਾਰੀ ਜ਼ਮੀਨ ਅਤੇ ਆਮ ਲੰਘਣ ਵਾਲੀ ਮੇਨ ਸੜਕ ‘ਤੇ ਹੋ ਰਹੇ ਸ਼ਰੇਆਮ ਕਬਜ਼ੇ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲੀਆ ਚਿੰਨ ਲਗਾ ਦਿੱਤੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਸਾਧਾਰਨ ਨਾਗਰਿਕ ਮੇਨ ਸੜਕ ’ਤੇ ਪਲਾਟ ਲੈ ਕੇ ਆਪਣੀ ਮਿਹਨਤ ਦੀ ਕਮਾਈ ਨਾਲ ਉਸਾਰੀ ਸ਼ੁਰੂ ਕਰਦਾ ਹੈ, ਤਾਂ ਕਈ ਵਿਭਾਗੀ ਅਧਿਕਾਰੀ ਤੁਰੰਤ ਨਕਸ਼ਾ ਪਾਸ ਕਰਵਾਉਣ ਅਤੇ ਹੋਰ ਮਨਜ਼ੂਰੀਆਂ ਦੇ ਨਾਂ ‘ਤੇ ਤੰਗ-ਪ੍ਰੇਸ਼ਾਨ ਕਰਨ ਪਹੁੰਚ ਜਾਂਦੇ ਹਨ। ਪਰ ਦੂਜੇ ਪਾਸੇ, ਫੈਕਟਰੀ ਵਾਲਿਆਂ ਵਲੋਂ ਸ਼ਰੇਆਮ ਮੇਨ ਸੜਕ ‘ਤੇ ਕੀਤੇ ਗਏ ਇਸ ਨਜਾਇਜ਼ ਕਬਜ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਸਾਫ਼ ਮੰਨਣਾ ਹੈ ਕਿ ਅਜਿਹੇ ਨਾਜਾਇਜ਼ ਕਬਜ਼ੇ ਸੰਬੰਧਤ ਵਿਭਾਗਾਂ ਅਤੇ ਪੁਲਿਸ ਦੀ ਮਿਲੀਭੁਗਤ ਅਤੇ ਉੱਚੀ ਸ਼ਹਿ ਤੋਂ ਬਗੈਰ ਸੰਭਵ ਹੀ ਨਹੀਂ ਹੋ ਸਕਦੇ। ਪ੍ਰਸ਼ਾਸਨਿਕ ਨਾਕਾਮੀ ਕਾਰਨ ਆਮ ਲੋਕਾਂ ਦਾ ਰਸਤਾ ਤੰਗ ਹੋ ਰਿਹਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਸੰਗਿਆਨ ਲਿਆ ਜਾਵੇ, ਸੜਕ ਤੋਂ ਨਾਜਾਇਜ਼ ਕਬਜ਼ਾ ਹਟਾਇਆ ਜਾਵੇ ਅਤੇ ਕਬਜ਼ਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਸੰਪੰਨ ਅਗਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਸੰਗੀਤਕ ਕਾਰਜਸ਼ਾਲਾ ਕਰਵਾਈ
Ad Position 24